Paytm ਨੂੰ ਫਿਰ ਹੋਇਆ ਘਾਟਾ, ਦਸੰਬਰ ਤਿਮਾਹੀ ''ਚ ਕੰਪਨੀ ਦਾ ਨੁਕਸਾਨ ਵਧ ਕੇ ਹੋਇਆ 778 ਕਰੋੜ ਰੁਪਏ

Saturday, Feb 05, 2022 - 11:22 AM (IST)

ਨਵੀਂ ਦਿੱਲੀ — ਦਸੰਬਰ ਤਿਮਾਹੀ 'ਚ ਭੁਗਤਾਨ ਕੰਪਨੀ Paytm ਦਾ ਘਾਟਾ ਵਧਿਆ ਹੈ। 31 ਦਸੰਬਰ, 2021 ਨੂੰ ਖਤਮ ਹੋਈ ਤਿਮਾਹੀ ਲਈ Paytm ਦਾ ਏਕੀਕ੍ਰਿਤ ਘਾਟਾ ਵਧ ਕੇ 778 ਕਰੋੜ ਰੁਪਏ ਹੋ ਗਿਆ ਹੈ। ਪਿਛਲੇ ਸਾਲ ਇਸੇ ਤਿਮਾਹੀ 'ਚ ਕੰਪਨੀ ਦਾ ਘਾਟਾ 532 ਕਰੋੜ ਰੁਪਏ ਸੀ। ਹਾਲਾਂਕਿ, ਤਿਮਾਹੀ-ਦਰ-ਤਿਮਾਹੀ ਆਧਾਰ 'ਤੇ ਦੇਖੀਏ ਤਾਂ ਸਤੰਬਰ 2021 ਤਿਮਾਹੀ ਵਿੱਚ ਪੇਟੀਐਮ ਦਾ ਘਾਟਾ 482 ਕਰੋੜ ਰੁਪਏ ਸੀ। ਸ਼ੁੱਕਰਵਾਰ 4 ਫਰਵਰੀ ਨੂੰ  Paytm ਦੇ ਸ਼ੇਅਰ 0.89% ਦੇ ਵਾਧੇ ਨਾਲ 952.90 ਰੁਪਏ 'ਤੇ ਬੰਦ ਹੋਏ।

ਦਸੰਬਰ 2021 ਤਿਮਾਹੀ ਵਿੱਚ, Paytm ਨੇ ਕੰਮ ਤੋਂ ਆਮਦਨ ਵਿੱਚ ਚੰਗਾ ਵਾਧਾ ਦੇਖਿਆ ਹੈ। ਕੰਪਨੀ ਦਾ ਮਾਲੀਆ 89% ਵਧ ਕੇ 1456 ਕਰੋੜ ਰੁਪਏ ਹੋ ਗਿਆ। ਮਾਲੀਆ ਵਾਧੇ ਵਾਧੇ ਦਾ ਮੁੱਖ ਡ੍ਰਾਈਵਰ MDR ਯੰਤਰਾਂ ਦੁਆਰਾ ਵਪਾਰੀ ਭੁਗਤਾਨ, ਨਵੇਂ ਡਿਵਾਈਸ ਸਬਸਕ੍ਰਿਪਸ਼ਨ ਅਤੇ ਲੋਨ ਵੰਡ ਰਹੇ ਹਨ। ਪਿਛਲੇ ਸਾਲ ਇਸੇ ਤਿਮਾਹੀ 'ਚ ਪੇਟੀਐੱਮ ਦੀ ਆਮਦਨ 772 ਕਰੋੜ ਰੁਪਏ ਸੀ।

ਕੰਪਨੀ ਦੇ ਨਤੀਜੇ ਸ਼ੁੱਕਰਵਾਰ ਦੇਰ ਰਾਤ ਆਏ। ਪੇਟੀਐਮ ਨੇ ਕਿਹਾ ਕਿ ਇਸ ਕੋਲ ਸ਼ੁੱਧ ਨਕਦ, ਨਕਦ ਬਰਾਬਰ ਅਤੇ 10,215 ਕਰੋੜ ਰੁਪਏ ਦਾ ਨਿਵੇਸ਼ ਬਕਾਇਆ ਹੈ।

Paytm ਦਾ ਕੁੱਲ ਵਪਾਰਕ ਮੁੱਲ (GMV) ਸਾਲ ਦਰ ਸਾਲ ਆਧਾਰ 'ਤੇ 123% ਵਧ ਕੇ 2.5 ਲੱਖ ਕਰੋੜ ਰੁਪਏ ਤੱਕ ਪਹੁੰਚ ਗਿਆ ਹੈ। ਇਹ ਵਾਧਾ ਔਫਲਾਈਨ ਵਪਾਰੀ ਅਧਾਰ, ਉਪਭੋਗਤਾਵਾਂ ਦੀ ਵਧਦੀ ਸ਼ਮੂਲੀਅਤ ਅਤੇ ਤਿਉਹਾਰਾਂ ਦੇ ਸੀਜ਼ਨ  ਦਰਮਿਆਨ ਰਿਹਾ। ਫਿਨਟੇਕ ਕੰਪਨੀ ਦੇ ਕਾਰੋਬਾਰ ਦਾ ਅੰਦਾਜ਼ਾ GMV ਤੋਂ ਲਗਾਇਆ ਜਾਂਦਾ ਹੈ। GMV ਦਾ ਮਤਲਬ ਹੈ ਕਿ ਉਸ ਸਮੇਂ ਦੌਰਾਨ ਪੇਟੀਐਮ ਦੇ ਪਲੇਟਫਾਰਮ 'ਤੇ ਵਪਾਰੀਆਂ ਦੁਆਰਾ ਕਿੰਨੇ ਲੈਣ-ਦੇਣ ਕੀਤੇ ਗਏ ਹਨ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


 


Harinder Kaur

Content Editor

Related News