ਆਨਲਾਈਨ ਫਰਾਡ ਦੇ ਖਿਲਾਫ Paytm ਦਾ ਐਕਸ਼ਨ, ਸ਼ੁਰੂ ਕੀਤੀ ਇਹ ਸਹੂਲਤ

01/29/2020 11:50:19 AM

ਨਵੀਂ ਦਿੱਲੀ — ਪਿਛਲੇ ਕੁਝ ਸਮੇਂ ਤੋਂ Paytm ਆਪਣੇ ਗਾਹਕਾਂ ਨੂੰ ਫਰਾਡ ਤੋਂ ਬਚਾਉਣ ਲਈ ਲਗਾਤਾਰ ਕੋਸ਼ਿਸ਼ਾਂ ਕਰ ਰਿਹਾ ਹੈ। ਹੁਣੇ ਜਿਹੇ Paytm ਦੇ ਪੇਮੈਂਟ ਬੈਂਕ(PPB) ਨੇ ਗ੍ਰਹਿ ਮੰਤਰਾਲੇ, ਟਰਾਈ ਅਤੇ ਸੀਈਆਰਟੀ-ਇਨ ਨੂੰ 3,500 ਫੋਨ ਨੰਬਰਾਂ ਦੀ ਸੂਚੀ ਸੌਂਪੀ ਹੈ।

ਇਨ੍ਹਾਂ ਫੋਨ ਨੰਬਰ ਜ਼ਰੀਏ ਭੋਲੇ-ਭਾਲੇ ਗਾਹਕਾਂ ਨੂੰ ਧੋਖਾਧੜੀ ਦੇ ਜਾਲ 'ਚ ਫਸਾਉਣ ਲਈ ਕਾਲ ਕੀਤੀ ਜਾਂਦੀ ਹੈ। ਹੁਣ Paytm ਪੇਮੈਂਟ ਬੈਂਕ ਨੇ ਇਕ ਖਾਸ ਫੀਚਰ ਪੇਸ਼ ਕੀਤਾ ਹੈ। ਇਹ ਫੀਚਰ ਗਾਹਕਾਂ ਨੂੰ ਅਜਿਹੀਆਂ ਸ਼ੱਕੀ ਐਪਸ ਤੋਂ ਸਾਵਧਾਨ ਕਰੇਗਾ ਜਿਨ੍ਹਾਂ ਤੋਂ ਫਰਾਡ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ।

ਕੰਪਨੀ ਵਲੋਂ ਜਾਰੀ ਬਿਆਨ ਮੁਤਾਬਕ ਇਹ ਸਕਿਊਰਿਟੀ ਫੀਚਰ ਯੂਜ਼ਰ ਦੀ ਡਿਵਾਈਸ 'ਤੇ ਮੌਜੂਦ ਐਪਸ ਨੂੰ ਸਕੈਨ ਕਰੇਗਾ। ਜੇਕਰ ਕੋਈ ਅਜਿਹਾ ਐਪ ਮਿਲਦਾ ਹੈ ਜਿਸ ਤੋਂ ਯੂਜ਼ਰ ਦੇ ਬੈਂਕ ਖਾਤੇ ਨੂੰ ਖਤਰਾ ਹੈ ਤਾਂ ਇਹ ਫੀਚਰ ਸਕਿਊਰਿਟੀ ਅਲਰਟ ਦੇਵੇਗਾ।

ਅਲਰਟ ਦਾ ਮਤਲਬ ਇਹ ਹੈ ਕਿ ਤੁਸੀਂ ਇਸ ਐਪ ਨੂੰ ਇੰਸਟਾਲ ਕਰ ਲਓ। ਜੇਕਰ ਅਜਿਹਾ ਨਾ ਕੀਤਾ ਤਾਂ ਪੇਮੈਂਟ ਬੈਂਕ ਜ਼ਰੀਏ ਕੋਈ ਟਰਾਂਜੈਕਸ਼ਨ ਨਹੀਂ ਹੋ ਸਕੇਗਾ। ਟਰਾਂਜੈਕਸ਼ਨ ਸਮੇਂ ਮੌਜੂਦ ਖਤਰੇ ਦੇ ਪੱਧਰ ਦੇ ਆਧਾਰ 'ਤੇ AI ਜਾਂ ਤਾਂ ਟਰਾਂਜੈਕਸ਼ਨ ਨੂੰ ਹੋਲੀ ਕਰ ਦੇਵੇਗਾ ਜਾਂ ਫਿਰ ਪੇਮੈਂਟ ਪੂਰਾ ਕਰਨ ਤੋਂ ਪਹਿਲਾਂ ਬਲਾਕ ਕਰ ਦੇਵੇਗਾ।

ਹੁਣੇ ਜਿਹੇ ਪੇਟੀਐਮ ਬੈਂਕ ਨੇ ਗ੍ਰਹਿ ਮੰਤਰਾਲੇ, ਟਰਾਈ ਅਤੇ ਸੀ.ਈ.ਆਰ.ਟੀ.-ਇਨ ਨੂੰ 3,500 ਫੋਨ ਨੰਬਰਾਂ ਦੀ ਸੂਚੀ ਸੌਂਪੀ ਹੈ। ਇੰਨਾ ਹੀ ਨਹੀਂ ਪੇਟੀਐਮ ਪੇਮੈਂਟ ਬੈਂਕ ਨੇ ਫਰਾਡ ਨੂੰ ਰੋਕਣ ਲਈ ਇਨ੍ਹਾਂ ਲੋਕਾਂ ਦੇ ਖਿਲਾਫ ਸਾਈਬਰ ਸੈੱਲ 'ਚ ਐਫ.ਆਈ.ਆਰ. ਦਰਜ ਕੀਤੀ ਹੈ। ਜ਼ਿਕਰਯੋਗ ਹੈ ਕਿ ਟਰਾਈ ਟੈਲੀਕਾਮ ਕੰਪਨੀਆਂ ਨੂੰ ਰੈਗੂਲੇਟ ਕਰਨ ਵਾਲੀ ਸੰਸਥਾ ਹੈ ਜਦੋਂਕਿ ਸੀ.ਈ.ਆਰ.ਟੀ.-ਇਨ ਕੰਪਿਊਟਰ ਸੁਰੱਖਿਆ ਸਬੰਧੀ ਮਾਮਲਿਆਂ 'ਚ ਕਾਰਵਾਈ ਕਰਨ ਵਾਲੀ ਏਜੰਸੀ ਹੈ।


Related News