Paytm ਦਾ ਘਾਟਾ ਜੂਨ ਤਿਮਾਹੀ ’ਚ ਵਧ ਕੇ 840 ਕਰੋੜ ਰੁਪਏ ਹੋਇਆ
Saturday, Jul 20, 2024 - 04:04 PM (IST)

ਮੁੰਬਈ - ਪੇਟੀਐੱਮ ਬ੍ਰਾਂਡ ਦੀ ਮੂਲ ਕੰਪਨੀ ਵਨ ਕਮਿਊਨਕੇਸ਼ਨਜ਼ ਦਾ ਘਾਟਾ ਚਾਲੂ ਮਾਲੀ ਸਾਲ ਦੀ ਅਪ੍ਰੈਲ-ਜੂਨ ਤਿਮਾਹੀ ’ਚ ਵਧ ਕੇ 840 ਕਰੋੜ ਰੁਪਏ ਹੋ ਗਿਆ ਹੈ। ਬੀਤੇ ਮਾਲੀ ਸਾਲ ਦੀ ਇਸੇ ਤਿਮਾਹੀ ’ਚ ਕੰਪਨੀ ਨੂੰ 358.4 ਕਰੋੜ ਰੁਪਏ ਦਾ ਘਾਟਾ ਹੋਇਆ ਸੀ।
ਪੇਟੀਐੱਮ ਨੇ ਸ਼ੁੱਕਰਵਾਰ ਨੂੰ ਸ਼ੇਅਰ ਬਾਜ਼ਾਰ ਨੂੰ ਦਿੱਤੀ ਸੂਚਨਾ ’ਚ ਕਿਹਾ ਕਿ ਉਸ ਦੀ ਏਕੀਕ੍ਰਿਤ ਆਮਦਨ 33.48 ਫੀਸਦੀ ਘਟ ਕੇ 1639.1 ਕਰੋੜ ਰੁਪਏ ਰਹਿ ਗਈ ਹੈ, ਜੋ ਪਿਛਲੇ ਮਾਲੀ ਸਾਲ ਦੀ ਇਸੇ ਤਿਮਾਹੀ ’ਚ 2464.2 ਕਰੋੜ ਰੁਪਏ ਸੀ।
ਦੱਸ ਦੇਈਏ ਕਿ ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਵਲੋਂ ਪੇਟੀਐੱਮ ’ਤੇ ਕੀਤੀ ਗਈ ਕਾਰਵਾਈ ਦਾ ਕੰਪਨੀ ਦੇ ਨਤੀਜਿਆਂ ’ਚ ਅਸਰ ਦੇਖਣ ਨੂੰ ਮਿਲਿਆ ਹੈ। ਆਰ. ਬੀ. ਆਈ. ਨੇ ਇਸ ਸਾਲ ਫਰਵਰੀ ’ਚ ਪੇਟੀਐੱਮ ਨੂੰ ਆਪਣੀ ਬੈਂਕਿੰਗ ਯੂਨਿਟ ਬੰਦ ਕਰਨ ਦਾ ਨਿਰਦੇਸ਼ ਦਿੱਤਾ ਸੀ।