ਦਹਾਕੇ ਦਾ ਸਭ ਤੋਂ ਖ਼ਰਾਬ ਪ੍ਰਦਰਸ਼ਨ ਕਰਨ ਵਾਲਾ  ਬਣਿਆ Paytm ਦਾ IPO

11/27/2022 2:05:39 PM

ਨਵੀਂ ਦਿੱਲੀ : ਪੇਟੀਐਮ ਨੇ ਨਵੰਬਰ 2021 ਵਿੱਚ ਸਟਾਕ ਐਕਸਚੇਂਜ ਵਿੱਚ ਸੂਚੀਬੱਧ ਹੋਣ ਤੋਂ ਬਾਅਦ ਆਪਣੇ ਨਿਵੇਸ਼ਕਾਂ ਨੂੰ ਨਿਰਾਸ਼ ਕੀਤਾ ਹੈ। ਹੁਣ ਸਾਹਮਣੇ ਆਏ ਇੱਕ ਅੰਕੜੇ ਅਨੁਸਾਰ Paytm ਦਾ IPO ਪਿਛਲੇ ਦਹਾਕੇ ਵਿੱਚ ਦੁਨੀਆ ਦਾ ਸਭ ਤੋਂ ਖਰਾਬ ਪ੍ਰਦਰਸ਼ਨ ਕਰਨ ਵਾਲਾ IPO ਸਾਬਤ ਹੋਇਆ ਹੈ।

ਇਹ ਵੀ ਪੜ੍ਹੋ : ਬੈਂਕ ਲਾਕਰ 'ਚ ਰੱਖਿਆ ਸੋਨਾ ਕਿੰਨਾ ਸੁਰੱਖ਼ਿਅਤ? ਜਾਣੋ ਕੀ ਕਹਿੰਦੇ ਹਨ ਰਿਜ਼ਰਵ ਬੈਂਕ ਦੇ ਨਿਯਮ

ਬਲੂਮਬਰਗ ਦੇ ਅੰਕੜਿਆਂ ਦੇ ਅਨੁਸਾਰ ਸੂਚੀਕਰਨ ਦੇ ਇੱਕ ਸਾਲ ਵਿੱਚ ਸਭ ਤੋਂ ਖਰਾਬ ਪ੍ਰਦਰਸ਼ਨ ਕਰਨ ਵਾਲੇ ਆਈਪੀਓਜ਼ 'ਤੇ ਨਜ਼ਰ ਮਾਰੀਏ ਤਾਂ 2012 ਵਿੱਚ ਸਪੇਨ ਦੇ ਬੈਂਕੀਆ ਐਸਏ ਦਾ ਆਈਪੀਓ ਸਭ ਤੋਂ ਨਿਰਾਸ਼ਾਜਨਕ ਸੀ ਜਦੋਂ ਇਸਦੇ ਸ਼ੇਅਰ ਇੱਕ ਸਾਲ ਵਿੱਚ ਆਈਪੀਓ ਕੀਮਤ ਤੋਂ 82 ਪ੍ਰਤੀਸ਼ਤ ਡਿੱਗ ਗਏ ਸਨ। ਬੈਂਕੀਆ SA ਤੋਂ ਬਾਅਦ ਨਿਰਾਸ਼ਾਜਨਕ IPO ਦੀ ਸੂਚੀ 'ਚ Paytm ਸ਼ਾਮਲ  ਹੋ ਗਿਆ ਹੈ। Paytm ਦੀ ਸ਼ੇਅਰ ਦਰ ਲਿਸਟਿੰਗ ਤੋਂ ਬਾਅਦ ਇੱਕ ਸਾਲ ਵਿੱਚ 75 ਫੀਸਦੀ ਤੱਕ ਡਿੱਗ ਗਈ ਹੈ। ਆਈਪੀਓ ਕੀਮਤ ਦੇ ਅਨੁਸਾਰ, ਪੇਟੀਐਮ ਦੀ ਮਾਰਕੀਟ ਕੈਪ 1.39 ਲੱਖ ਕਰੋੜ ਰੁਪਏ ਸੀ, ਜੋ ਕਿ ਘੱਟ ਕੇ 28634 ਕਰੋੜ ਰੁਪਏ ਰਹਿ ਗਈ ਹੈ ਭਾਵ ਨਿਵੇਸ਼ਕਾਂ ਨੂੰ 1.10 ਲੱਖ ਕਰੋੜ ਰੁਪਏ ਦਾ ਨੁਕਸਾਨ ਹੋ ਚੁੱਕਾ ਹੈ।

ਇਹ ਵੀ ਪੜ੍ਹੋ : ਉੱਤਰੀ ਭਾਰਤ ਦੇ ਮੁਕਾਬਲੇ ਦੱਖਣ ’ਚ ਦੁੱਧ ਸਸਤਾ, ਕੀਮਤਾਂ 'ਚ ਵਾਧੇ ਦਾ ਅਸਰ ਗਰੀਬਾਂ ’ਤੇ

Bankia SA ਅਤੇ Paytm ਤੋਂ ਬਾਅਦ, ਸੰਯੁਕਤ ਅਰਬ ਅਮੀਰਾਤ ਦੀ ਕੰਪਨੀ ਡੀਪੀ ਵਰਲਡ ਦੇ ਸ਼ੇਅਰਾਂ ਦੀ ਕੀਮਤ 74 ਫੀਸਦੀ, ਹਾਂਗਕਾਂਗ ਦੀ ਬਿਲੀਬਿਲੀ 72 ਫੀਸਦੀ ਅਤੇ ਨਿਊ ਵਰਲਡ ਰਿਸੋਰਸਜ਼ ਦੇ ਸ਼ੇਅਰ ਦੇ ਭਾਅ ਵਿਚ 71 ਫੀਸਦੀ ਦੀ ਗਿਰਾਵਟ ਦੇਖਣ ਨੂੰ ਮਿਲੀ ਸੀ।
ਜੇਕਰ ਪੇਟੀਐੱਮ ਦੇ ਸਟਾਕ 'ਚ ਗਿਰਾਵਟ ਦੇ ਕਾਰਨਾਂ 'ਤੇ ਨਜ਼ਰ ਮਾਰੀਏ ਤਾਂ ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਜੀਓ ਫਾਈਨੈਂਸ਼ੀਅਲ ਸਰਵਿਸਿਜ਼ ਦੇ ਜ਼ਰੀਏ ਵਿੱਤੀ ਖੇਤਰ 'ਚ ਕਦਮ ਰੱਖਣ ਜਾ ਰਹੇ ਹਨ। Paytm ਨੂੰ ਵੱਡੀ ਚੁਣੌਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੈਕਵੇਰੀ ਗਰੁੱਪ ਨੇ ਆਪਣੀ ਰਿਪੋਰਟ 'ਚ ਕਿਹਾ ਹੈ ਕਿ ਪੇਟੀਐੱਮ ਦੀ ਮਾਰਕੀਟ ਸ਼ੇਅਰ 'ਚ ਵੱਡੀ ਗਿਰਾਵਟ ਆ ਸਕਦੀ ਹੈ। ਇਸ ਲਈ 18 ਨਵੰਬਰ, 2022 ਨੂੰ ਪੇਟੀਐਮ ਵਿੱਚ ਨਿਵੇਸ਼ ਕਰਨ ਵਾਲੇ ਵੱਡੇ ਨਿਵੇਸ਼ਕਾਂ ਲਈ ਲਾਕ-ਇਨ ਪੀਰੀਅਡ ਖਤਮ ਹੋ ਗਿਆ, ਜਿਸ ਤੋਂ ਬਾਅਦ ਵੱਡੇ ਨਿਵੇਸ਼ਕ ਪੇਟੀਐਮ ਦੇ ਸ਼ੇਅਰਾਂ ਨੂੰ ਲਗਾਤਾਰ ਵੇਚ ਰਹੇ ਹਨ।

ਇਹ ਵੀ ਪੜ੍ਹੋ : ਟਾਟਾ ਨੂੰ ਵੇਚ ਰਹੇ Bisleri, ਭਾਵੁਕ ਕੰਪਨੀ ਦੇ ਮਾਲਕ ਨੇ ਕਿਹਾ- ਇਸ ਨੂੰ ਮਰਨ ਨਹੀਂ ਦੇਣਾ ਚਾਹੁੰਦੇ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ੂਰਰ ਸਾਂਝੇ ਕਰੋ।
 


Harinder Kaur

Content Editor

Related News