ਕੋਰੋਨਾ ਸੰਕਟ ''ਚ ਡਿਜੀਟਲ ਗੋਲਡ ''ਚ ਭਾਰੀ ਉਛਾਲ, Paytm ਗੋਲਡ ਟ੍ਰਾਂਜੈਕਸ਼ਨ ''ਚ 100 ਫ਼ੀਸਦੀ ਦੀ ਬੜ੍ਹਤ

11/13/2020 9:32:22 AM

ਨਵੀਂ ਦਿੱਲੀ : ਕੋਰੋਨਾ ਸੰਕਟ ਦਰਮਿਆਨ ਡਿਜੀਟਲ ਗੋਲਡ ਦੀ ਵਿਕਰੀ 'ਚ ਕਾਫੀ ਤੇਜ਼ੀ ਆਈ ਹੈ। ਪੇਅ. ਟੀ. ਐੱਮ. ਨੇ ਕਿਹਾ ਕਿ ਪਿਛਲੇ 6 ਮਹੀਨਿਆਂ ਦੇ ਅੰਦਰ ਡਿਜੀਟਲ ਗੋਲਡ ਟ੍ਰਾਂਜੈਕਸ਼ਨ 'ਚ 100 ਫ਼ੀਸਦੀ ਦਾ ਉਛਾਲ ਆਇਆ ਹੈ। ਚਾਲੂ ਵਿੱਤੀ ਸਾਲ ਦੇ ਸ਼ੁਰੂ ਹੋਣ 'ਤੇ ਨਵੇਂ ਯੂਜ਼ਰਸ ਦੀ ਗਿਣਤੀ 'ਚ 50 ਫ਼ੀਸਦੀ ਦੀ ਤੇਜ਼ੀ ਆਈ ਹੈ। ਇਸ ਤੋਂ ਇਲਾਵਾ ਐਵਰੇਜ਼ ਆਰਡਰ ਵੈਲਯੂ 'ਚ ਵੀ 60 ਫ਼ੀਸਦੀ ਦਾ ਉਛਾਲ ਆਇਆ ਹੈ।

ਪੇਅ. ਟੀ. ਐੱਮ. ਦੇ ਪਲੇਟਫਾਰਮ ਤੋਂ ਹੁਣ ਤੱਕ 75 ਮਿਲੀਅਨ ਕਸਟਮਰਸ ਨੇ 5000 ਕਿਲੋ ਸੋਨੇ ਦੀ ਟ੍ਰਾਂਜੈਕਸ਼ਨ ਕੀਤੀ ਹੈ। ਪੇਅ. ਟੀ. ਐੱਮ. ਨੇ ਹੁਣ ਪੇਅ. ਟੀ. ਐੱਮ. ਗੋਲਡ ਸੇਵਾ ਦਾ ਵਿਸਤਾਰ ਪੇਅ. ਟੀ. ਐੱਮ. ਮਨੀ 'ਚ ਵੀ ਕਰ ਦਿੱਤਾ ਹੈ। ਇਸ ਨਾਲ ਯੂਜ਼ਰਸ ਹੁਣ ਦੋਹਾਂ 'ਚ ਕਿਸੇ ਵੀ ਪਲੇਟਫਾਰਮਸ ਤੋਂ ਸੋਨੇ ਦੀ ਖਰੀਦ-ਵਿਕਰੀ ਕਰ ਸਕਦੇ ਹਨ।

ਰਾਇਟਰਸ ਦੀ ਰਿਪੋਰਟ ਮੁਤਾਬਕ ਐੱਮ. ਸੀ. ਐਕਸ. ਗੋਲਡ ਨੇ 10 ਸਾਲ ਲਈ 159 ਫ਼ੀਸਦੀ, 5 ਸਾਲ ਲਈ 99 ਅਤੇ ਇਕ ਸਾਲ ਲਈ 33 ਫ਼ੀਸਦੀ ਦਾ ਰਿਟਰਨ ਦਿੱਤਾ ਹੈ। ਨਿਫਟੀ ਨੇ ਪਿਛਲੇ 10 ਸਾਲਾਂ 'ਚ 93 ਫ਼ੀਸਦੀ, 5 ਸਾਲਾਂ 'ਚ 50 ਅਤੇ ਇਕ ਸਾਲ 'ਚ 3 ਫ਼ੀਸਦੀ ਦਾ ਰਿਟਰਨ ਦਿੱਤਾ ਹੈ। ਡਾਓ ਜੋਨਸ ਨੇ ਪਿਛਲੇ 10 ਸਾਲਾਂ 'ਚ 154 ਫ਼ੀਸਦੀ, 5 ਸਾਲਾਂ 'ਚ 61 ਅਤੇ 1 ਸਾਲ 'ਚ 6 ਫ਼ੀਸਦੀ ਦਾ ਰਿਟਰਨ ਦਿੱਤਾ ਹੈ।

ਗਾਹਕਾਂ ਦੀ ਸਹੂਲਤ ਨੂੰ ਧਿਆਨ 'ਚ ਰੱਖਦੇ ਹੋਏ ਪੇਅ. ਟੀ. ਐੱਮ. ਨੇ ਪੇਅ. ਟੀ. ਐੱਮ. ਸੇਵਾ ਦੀ ਸ਼ੁਰੂਆਤ ਕੀਤੀ ਹੈ। ਇਸ ਦੇ ਤਹਿਤ ਯੂਜ਼ਰਸ 1 ਕਰੋੜ ਤੱਕ ਦੀ ਵੈਲਯੂ ਦਾ ਗੋਲਡ ਇਕ ਵਾਰ 'ਚ ਐਪ 'ਤੇ ਖਰੀਦ ਸਕਦੇ ਹਨ। ਪਹਿਲਾਂ ਇਸ ਦੀ ਲਿਮਿਟ 2 ਲੱਖ ਤੱਕ ਸੀ। ਇਸ ਨੂੰ 50 ਗੁਣਾ ਵਧਾ ਕੇ 1 ਕਰੋੜ ਤੱਕ ਕਰ ਦਿੱਤਾ ਗਿਆ ਹੈ।


cherry

Content Editor

Related News