ਹੁਣ ਚਲਦੀ ਟ੍ਰੇਨ ’ਚ ਯਾਤਰੀਆਂ ਨੂੰ ਮਿਲ ਸਕੇਗਾ ਮਨਪਸੰਦ ਭੋਜਨ, ਰੇਲਵੇ ਨੇ ਸ਼ੁਰੂ ਕੀਤੀ ਸਹੂਲਤ

1/17/2021 6:40:54 PM

ਨਵੀਂ ਦਿੱਲੀ — ਕੋਰੋਨਾ ਲਾਗ ਨੂੰ ਫੈਲਣ ਤੋਂ ਰੋਕਣ ਲਈ ਦੇਸ਼ ਭਰ ’ਚ ਤਾਲਾਬੰਦੀ ਲਾਗੂ ਕਰ ਦਿੱਤੀ ਗਈ ਸੀ ਜਿਸ ਕਾਰਨ ਟ੍ਰੇਨਾਂ ਦਾ ਸੰਚਾਲਨ ਵੀ ਬੰਦ ਕਰ ਦਿੱਤਾ ਗਿਆ ਸੀ। ਹੁਣ ਰੇਲਵੇ ਵਲੋਂ ਸੇਵਾਵਾਂ ਫਿਰ ਤੋਂ ਬਹਾਲ ਕੀਤੀਆਂ ਜਾ ਰਹੀਆਂ ਹਨ ਅਤੇ ਸਹੂਲਤਾਂ ਵੀ ਮੁੜ ਤੋਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ। ਪਹਿਲਾਂ ਕੋਰੋਨਾ ਲਾਗ ਕਾਰਨ ਟ੍ਰੇਨਾਂ ਵਿਚ ਭੋਜਨ, ਕੰਬਲ, ਸਿਰਹਾਣੇ ਅਤੇ ਚੱਦਰਾਂ ਦੀ ਸਹੂਲਤ ਬੰਦ ਕਰ ਦਿੱਤੀ ਗਈ ਸੀ। ਹੁਣ ਰੇਲਵੇ ਮੰਤਰਾਲੇ ਨੇ ਯਾਤਰੀਆਂ ਦੀ ਸਹੂਲਤ ਲਈ ਚੌਣਵੇਂ ਸਟੇਸ਼ਨਾਂ ’ਤੇ ਈ-ਕੈਟਰਿੰਗ ਦੀ ਸਹੂਲਤ ਨੂੰ ਫਿਰ ਤੋਂ ਸ਼ੁਰੂ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਸ ਲਈ ਰੇਲਵੇ ਮੰਤਰਾਲੇ ਦੀ ਕੰਪਨੀ ਆਈ.ਆਰ.ਸੀ.ਟੀ.ਸੀ. ਨੂੰ ਰੇਲਵੇ ਬੋਰਡ ਵਲੋਂ ਹਰੀ ਝੰਡੀ ਮਿਲ ਗਈ ਹੈ। ਹਾਲਾਂਕਿ ਅਜੇ ਟ੍ਰੇਨ ਦੀ ਪੈਂਟ੍ਰੀ ਕਾਰ ਵਿਚ ਭੋਜਨ ਨਹÄ ਬਣੇਗਾ। ਟ੍ਰੇਨ ’ਚ ਪਹਿਲਾਂ ਦੀ ਤਰ੍ਹਾਂ  ਡੱਬਾ ਬੰਦ ਰੈਡੀ ਟੂ ਈਟ ਭੋਜਨ ਪਦਾਰਥ ਹੀ ਦਿੱਤੇ ਜਾਣਗੇ।

ਕੋਰੋਨਾ ਲਾਗ ਕਾਰਨ ਬੰਦ ਕਰ ਦਿੱਤੀਆਂ ਗਈਆਂ ਸਨ ਇਹ ਸਹੂਲਤਾਂ

ਰੇਲਵੇ ਨੇ ਤਾਲਾਬੰਦੀ ਦੇ ਬਾਅਦ ਟ੍ਰੇਨਾਂ ਦਾ ਪੜਾਅਵਾਰ ਤਰੀਕੇ ਨਾਲ ਸੰਚਾਲਨ ਸ਼ੁਰੂ ਕੀਤਾ ਸੀ , ਉਸ ਸਮੇਂ ਟ੍ਰੇਨਾਂ ’ਚ ਲੱਗੀਆਂ ਪੈਂਟ੍ਰੀ ਟ੍ਰੇਨਾਂ ਭੋਜਨ ਬਣਾਉਣ ਦਾ ਆਦੇਸ਼ ਨਹÄ ਦਿੱਤਾ ਗਿਆ ਸੀ। ਸਿਰਫ਼ ਪਾਣੀ ਗਰਮ ਕਰਨ ਦੀ ਇਜਾਜ਼ਤ ਦਿੱਤੀ ਗਈ ਸੀ ਤਾਂ ਜੋ ਟ੍ਰੇਨ ਦੇ ਡੱਬੇ ਵਿਚ ਹੀ ਚਾਹ-ਕੌਫੀ ਜਾਂ ਰੈੱਡੀ ਟੂ ਈਟ ਭੋਜਨ ਸਮੱਗਰੀ ਤਿਆਰ ਕੀਤੀ ਜਾ ਸਕੇ। 

ਇਹ ਵੀ ਪੜ੍ਹੋ : ਰੇਲ ਯਾਤਰੀਆਂ ਲਈ ਵੱਡੀ ਖ਼ਬਰ, ਹੁਣ ਤੁਹਾਡੇ ਸਾਰੇ ਪ੍ਰਸ਼ਨਾਂ ਦਾ ਜਵਾਬ ਮਿਲੇਗਾ ਤੁਰੰਤ

ਹੁਣ ਮਿਲ ਸਕੇਗੀ ਇਹ ਸਹੂਲਤ

ਆਈਆਰਸੀਟੀਸੀ ਦੀ ਸਹੂਲਤ ਜ਼ਰੀਏ ਯਾਤਰੀ ਆਨਲਾਈਨ ਮਨਪਸੰਦ ਭੋਜਨ ਆਰਡਰ ਕਰ ਸਕਣਗੇ। ਹੁਣ ਤੱਕ ਡਿੱਬਾ ਬੰਦ ਦਾਲ-ਚਾਵਲ, ਉਪਮਾ, ਪੋਹਾ ਵਰਗੇ ਭੋਜਨ ਪਦਾਰਥ ਹੀ ਟ੍ਰੇਨ ਵਿਚ ਮਿਲ ਰਹੇ ਸਨ। ਇਹ ਭੋਜਨ ਪਦਾਰਥ ਸਾਰੇ ਯਾਤਰੀ ਪਸੰਦ ਨਹÄ ਕਰ ਰਹੇ ਸਨ। ਹੁਣ ਯਾਤਰੀ ਆਪਣੀ ਮਨਪਸੰਦ ਚੀਜ਼ ਦਾ ਆਰਡਰ ਕਰ ਸਕਣਗੇ।

ਇਹ ਵੀ ਪੜ੍ਹੋ : ਨਵੀਂ ਦਿੱਲੀ ਦੇ ਰੇਲਵੇ ਸਟੇਸ਼ਨ ਦੀ ਬਦਲੇਗੀ ਨੁਹਾਰ, ਮਿਲਣਗੀਆਂ ਅੰਤਰਰਾਸ਼ਟਰੀ ਹਵਾਈ ਅੱਡੇ ਵਰਗੀਆਂ ਸਹੂਲਤਾਂ

ਇਸੇ ਮਹੀਨੇ ਸ਼ੁਰੂ ਹੋਵੇਗੀ ਇਹ ਸਹੂਲਤ

ਰੇਲਵੇ ਮੰਤਰਾਲੇ ਵਲੋਂ ਮਿਲੀ ਜਾਣਕਾਰੀ ਮੁਤਾਬਕ ਆਈਆਰਸੀਟੀਸੀ ਇਸ ਮਹੀਨੇ ਦੇ ਆਖ਼ਿਰ ਤੱਕ ਈ-ਕੈਟਰਿੰਗ ਸੇਵਾ ਸ਼ੁਰੂ ਕਰ ਦੇਵੇਗੀ। ਕੋਰੋਨਾ ਲਾਗ ਦਾ ਖ਼ਤਰਾ ਅਜੇ ਤੱਕ ਪੂਰੀ ਤਰ੍ਹਾਂ ਟਲਿਆ ਨਹੀਂ ਹੈ ਇਸ ਲਈ ਈ-ਕੈਟਰਿੰਗ ਸ਼ੁਰੂ ਕਰਨ ਲਈ ਰੇਲਵੇ ਬੋਰਡ ਵਲੋਂ ਸਖ਼ਤ ਦਿਸ਼ਾ-ਨਿਰਦੇਸ਼ ਮਿਲੇ ਹਨ। ਇਨ੍ਹਾਂ ’ਚ ਰੈਸਟੋਰੈਂਟ ਸਟਾਫ ਅਤੇ ਡਿਲਿਵਰੀ ਕਰਨ ਵਾਲੇ ਕਰਮਚਾਰੀਆਂ ਦੀ ਥਰਮਲ ਸਕੈਨਿੰਗ, ਨਿਯਮਤ ਅੰਤਰਾਲਾਂ ਤੇ ਰਸੋਈ ਦੀ ਸਫ਼ਾਈ, ਰੈਸਟੋਰੈਂਟ ਸਟਾਫ ਅਤੇ ਸਪੁਰਦਗੀ ਕਰਮੀ ਦੁਆਰਾ ਚਿਹਰੇ ਦੇ ਮਾਸਕ ਜਾਂ ਫੇਸ ਸ਼ੀਲਡ ਦੀ ਵਰਤੋਂ ਸ਼ਾਮਲ ਹੈ। ਮੁਲਾਜ਼ਮਾਂ ਵਲੋਂ ਉਦੋਂ ਹੀ ਭੋਜਨ ਤਿਆਰ ਕਰਨ ਲਈ ਕਿਹਾ ਜਾਂਦਾ ਹੈ ਜਦੋਂ ਸਰੀਰ ਦਾ ਤਾਪਮਾਨ 99 ਡਿਗਰੀ F ਤੋਂ ਘੱਟ ਹੁੰਦਾ ਹੈ। ਡਿਲਿਵਰੀ ਅਮਲੇ ਲਈ ਦਿਸ਼ਾ-ਨਿਰਦੇਸ਼ ਵੀ ਚੰਗੀ ਤਰ੍ਹਾਂ ਨਿਰਧਾਰਤ ਕੀਤੇ ਗਏ ਹਨ। ਇਨ੍ਹਾਂ ਵਿਚ ਹੱਥ ਧੋਣ ਤੋਂ ਬਾਅਦ ਹੀ ਆਰਡਰ ਲੈਣਾ, ਸਪੁਰਦ ਕਰਨ ਵਾਲੇ ਕਰਮਚਾਰੀਆਂ ਦੁਆਰਾ ‘ਅਰੋਗਿਆ ਸੇਤੂ’ ਐਪ ਦੀ ਲਾਜ਼ਮੀ ਵਰਤੋਂ, ਮਨੁੱਖੀ ਸੰਪਰਕ ਨੂੰ ਨਿਸ਼ਚਤ ਕਰਨ ਲਈ ਸੰਪਰਕ ਰਹਿਤ ਸਪੁਰਦਗੀ, ਬਚਾਅ ਵਾਲੇ ਚਿਹਰੇ ਦੇ ਮਾਸਕ ਜਾਂ ਫੇਸ ਸ਼ੀਲਡ ਦੀ ਲਗਾਤਾਰ ਵਰਤੋਂ ਅਤੇ ਸਪੁਰਦਗੀ ਤੋਂ ਬਾਅਦ ਸਪੁਰਦਗੀ ਬੈਗਾਂ ਦੀ ਸਵੱਛਤਾ ਸ਼ਾਮਲ ਹੈ।

ਇਹ ਵੀ ਪੜ੍ਹੋ : ਮੁਕੇਸ਼ ਅੰਬਾਨੀ ਨੂੰ ਵੱਡਾ ਝਟਕਾ: Tata ਨੇ ਛੇ ਮਹੀਨਿਆਂ 'ਚ ਖੋਹਿਆ ਸਭ ਤੋਂ ਵੱਡੇ ਕਾਰੋਬਾਰੀ ਘਰਾਣੇ ਦਾ ਤਾਜ

ਨੋਟ — ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor Harinder Kaur