ਅਗਲੇ ਤਿੰਨ ਮਹੀਨੇ ''ਚ 8 ਫੀਸਦੀ ਵਧਣਗੇ ਪਾਮ ਆਇਲ ਦੇ ਭਾਅ!

11/26/2019 3:11:14 PM

ਕੋਲਕਾਤਾ—ਅਗਲੇ ਤਿੰਨ ਮਹੀਨਿਆਂ 'ਚ ਪਾਮ ਆਇਲ ਦੇ ਭਾਅ ਵਧ ਸਕਦੇ ਹਨ। ਇੰਡੋਨੇਸ਼ੀਆ ਅਤੇ ਮਲੇਸ਼ੀਆ ਵਰਗੇ ਵੱਡੇ ਉਤਪਾਦਨ ਦੇਸ਼ ਆਟੋਮੋਟਿਵ ਫਿਊਲ 'ਚ ਬਾਇਓ-ਡੀਜ਼ਲ ਕੰਟੇਂਟ ਵਧਾਉਣ ਵਾਲੇ ਹਨ। ਇਸ ਨਾਲ ਫੂਡ ਇੰਡਸਟਰੀ ਨੂੰ ਪਾਮ ਆਇਲ ਦੀ ਸਪਲਾਈ 'ਚ ਕਮੀ ਹੋ ਸਕਦੀ ਹੈ। ਇਹ ਦੇਸ਼ 'ਚ ਸਭ ਤੋਂ ਜ਼ਿਆਦਾ ਖਪਤ ਹੋਣ ਵਾਲਾ ਖਾਧ ਤੇਲ ਹੈ। ਪਿਛਲੇ 45 ਦਿਨਾਂ 'ਚ ਪਾਮ ਆਇਲ ਦੇ ਭਾਅ ਪਹਿਲਾਂ ਹੀ ਇਕ ਚੌਥਾਈ ਤੋਂ ਜ਼ਿਆਦਾ ਵਧ ਚੁੱਕੇ ਹਨ।
ਸਾਲਵੇਂਟ ਐਕਸਟ੍ਰੈਕਟਰਸ ਐਸੋਸੀਏਸ਼ਨ ਆਫ ਇੰਡੀਆ ਦੇ ਐਗਜ਼ੀਕਿਊਟਿਵ ਡਾਇਰੈਕਟਰ ਬੀ. ਵੀ. ਮਹਿਤਾ ਨੇ ਕਿਹਾ ਕਿ ਦੇਸ਼ ਭਰ 'ਚ ਭਾਰੀ ਬਾਰਿਸ਼ ਨਾਲ ਤੇਲ ਦੇ ਬੀਜ ਦੀ ਫਸਲ ਨੂੰ ਨੁਕਸਾਨ ਵੀ ਹੋਇਆ ਹੈ। ਇਸ ਦੇ ਚੱਲਦੇ ਵੀ ਪਿਛਲੇ ਕੁਝ ਹਫਤਿਆਂ 'ਚ ਐਡੀਬਲ ਆਇਲ ਦੇ ਭਾਅ ਵਧੇ ਹਨ। ਉਨ੍ਹਾਂ ਨੇ ਕਿਹਾ ਕਿ ਚੀਨ ਨੇ ਵੀ ਆਪਣੇ ਨਵੇਂ ਸਾਲ ਤੋਂ ਪਹਿਲਾਂ ਪਾਮ ਆਇਲ ਦੀ ਚੰਗੀ ਮਾਤਰਾ 'ਚ ਖਰੀਦਾਰੀ ਕੀਤੀ ਹੈ। ਇਸ ਨਾਲ ਵੀ ਕੀਮਤ ਨੂੰ ਹਵਾ ਮਿਲੀ ਹੈ।
ਇੰਡੋਨੇਸ਼ੀਆ ਅਤੇ ਮਲੇਸ਼ੀਆ ਜਨਵਰੀ ਤੋਂ ਮੋਟਰ ਫਿਊਲ 'ਚ ਬਾਇਓ ਡੀਜ਼ਲ ਕੰਟੈਂਟ ਲੜੀਵਾਰ 20 ਤੋਂ 30 ਅਤੇ 10 ਤੋਂ 20 ਫੀਸਦੀ ਵਧਾ ਸਕਦੇ ਹਨ। ਕਾਰੋਬਾਰੀਆਂ ਨੂੰ ਨਵੇਂ ਸਾਲ ਦੇ ਦੌਰਾਨ ਕੀਮਤਾਂ 'ਚ ਹੋਰ ਤੇਜ਼ੀ ਆਉਣ ਦੀ ਉਮੀਦ ਹੈ। ਮੁੰਬਈ ਦੇ ਸਨਵਿਨ ਗਰੁੱਪ ਦੇ ਸੀ.ਈ.ਓ. ਸੰਦੀਪ ਬਜੋਰੀਆ ਨੇ ਦੱਸਿਆ ਕਿ ਅਗਲੇ ਤਿੰਨ ਮਹੀਨਿਆਂ 'ਚ ਪਾਮ ਆਇਲ ਦਾ ਭਾਅ 50 ਡਾਲਰ ਪ੍ਰਤੀ ਟਨ ਹੋਰ ਵਧਾ ਸਕਦਾ ਹੈ। ਭਾਵ ਪਾਮ ਆਇਲ ਕਰੀਬ 8 ਫੀਸਦੀ ਤੱਕ ਹੋਰ ਮਹਿੰਗਾ ਹੋਵੇਗਾ।
ਇੰਡੋਨੇਸ਼ੀਆ ਅਤੇ ਮਲੇਸ਼ੀਆ ਦੋਵਾਂ ਨੇ ਅਗਲੇ ਸਾਲ ਤੋਂ ਆਪਣਾ ਬਾਇਓ ਡੀਜ਼ਲ ਕੰਟੈਂਟ ਲਗਾਤਾਰ ਵਧਾਉਣ ਦਾ ਫੈਸਲਾ ਕੀਤਾ ਹੈ। ਇਸ ਨਾਲ ਸਪਲਾਈ ਵਾਲੇ ਦੇਸ਼ ਦਬਾਅ 'ਚ ਆ ਜਾਣਗੇ ਕਿਉਂਕਿ ਪਾਮ ਆਇਲ ਦੇ ਉਤਪਾਦਨ 'ਚ ਇਨ੍ਹਾਂ ਦੋਵਾਂ ਦੇਸ਼ਾਂ ਦੀ ਹਿੱਸੇਦਾਰੀ ਸਭ ਤੋਂ ਜ਼ਿਆਦਾ ਹੈ। ਮਹਿਤਾ ਨੇ ਕਿਹਾ ਕਿ ਇਸ ਦਾ ਮਤਲਬ ਇਹ ਹੈ ਕਿ ਖਾਣ-ਪੀਣ ਲਈ ਪਾਮ ਆਇਲ ਦੀ ਸਪਲਾਈ ਘਟੇਗੀ। ਇੰਡੋਨੇਸ਼ੀਆ ਸਾਲਾਨਾ 4 ਕਰੋੜ ਟਨ ਅਤੇ ਮਲੇਸ਼ੀਆ 1.9 ਕਰੋੜ ਟਨ ਪਾਮ ਆਇਲ ਦਾ ਉਤਪਾਦਨ ਕਰਦਾ ਹੈ। ਬਾਇਓ ਡੀਜ਼ਲ ਕੰਟੈਂਟ ਵਧਾਉਣ ਦੇ ਫੈਸਲੇ ਦੇ ਬਾਅਦ ਇੰਡੋਨੇਸ਼ੀਆ ਤਕਰੀਬਨ 30-40 ਲੱਖ ਟਨ ਪਾਮ ਆਇਲ ਦੀ ਵਰਤੋਂ ਆਟੋ ਫਿਊਲ ਬਲੇਂਡਿੰਗ ਦੇ ਕੰਮਾਂ 'ਚ ਕਰੇਗਾ। ਮਲੇਸ਼ੀਆ ਵੀ ਇਸ ਕੰਮ 'ਚ 10 ਲੱਖ ਟਨ ਪਾਮ ਆਇਲ ਦੀ ਵਰਤੋਂ ਕਰੇਗੀ।


Aarti dhillon

Content Editor

Related News