ਪਾਮ ਤੇਲ ਆਯਾਤ ''ਚ ਨਹੀਂ ਹੋਵੇਗਾ ਵਾਧਾ!

11/15/2018 11:26:49 AM

ਨਵੀਂ ਦਿੱਲੀ—ਭਾਰਤ ਦਾ ਪਾਮ ਤੇਲ ਆਯਾਤ ਨਵੰਬਰ ਤੋਂ ਜਨਵਰੀ ਦੇ ਦੌਰਾਨ ਵਧਣ ਦੇ ਆਸਾਰ ਨਹੀਂ ਹਨ। ਭਾਵੇਂ ਹੀ ਇਸ ਜਿੰਸ ਦੀ ਕੀਮਤ 3 ਸਾਲ ਦੇ ਹੇਠਲੇ ਪੱਧਰ 'ਤੇ ਚੱਲੀ ਗਈ ਹੈ। ਵਪਾਰੀਆਂ ਦਾ ਕਹਿਣਾ ਹੈ ਕਿ ਹੋਰ ਤੇਲਾਂ ਵਾਲੇ ਬੀਜ਼ ਦੀ ਪੂਰੀ ਸਥਾਨਕ ਸਪਲਾਈ ਨੇ ਇਸ 'ਤੇ ਲਗਾਮ ਲਗਾ ਦਿੱਤੀ ਹੈ ਅਤੇ ਨਕਦੀ ਸੰਕਟ ਨਾਲ ਭਾਵੀ ਖਰੀਦਾਰਾਂ ਨੂੰ ਧੱਕਾ ਪਹੁੰਚਿਆ ਹੈ। 
ਭਾਰਤ ਦੁਨੀਆ ਦਾ ਸਭ ਤੋਂ ਵੱਡਾ ਪਾਮ ਤੇਲ ਆਯਾਤਕ ਹੈ ਅਤੇ ਮੁੱਖ ਰੂਪ ਨਾਲ ਕੌਮਾਂਤਰੀ ਬੈਂਚਮਾਰਕ ਕੀਮਤਾਂ ਨੂੰ ਪ੍ਰਭਾਵਿਤ ਕਰਦਾ ਹੈ ਜੋ 2018 'ਚ ਹੁਣ ਤੱਕ ਕਰੀਬ 20 ਫੀਸਦੀ ਡਿੱਗ ਚੁੱਕੀ ਹੈ। ਵਪਾਰਕ ਕੰਪਨੀ ਜੀ.ਜੀ. ਪਟੇਲ ਐਂਡ ਨਿਖਿਲ ਰਿਸਰਚ ਕੰਪਨੀ ਦੇ ਪ੍ਰਬੰਧ ਨਿਰਦੇਸ਼ਕ ਗੋਵਿੰਦਭਾਈ ਪਟੇਲ ਨੇ ਕਿਹਾ ਕਿ ਆਯਾਤ 'ਚ ਵਾਧਾ ਨਹੀਂ ਹੋਵੇਗਾ। ਨਕਦੀ ਸੰਕਟ ਹੈ ਅਤੇ ਘਰੇਲੂ ਤੇਲ ਦੀ ਉਪਲੱਬਧਾ ਵਧ ਰਹੀ ਹੈ। 
ਉਨ੍ਹਾਂ ਕਿਹਾ ਕਿ 1 ਨਵੰਬਰ ਤੋਂ ਸ਼ੁਰੂ ਹੋਣ ਵਾਲੇ ਮਾਰਕਟਿੰਗ ਸਾਲ 2018-19 ਦੀ ਪਹਿਲੀ ਤਿਮਾਹੀ 'ਚ ਦੇਸ਼ ਦਾ ਆਯਾਤ ਔਸਤ 7,50,000 ਟਨ ਤੋਂ 8,00,000 ਟਨ ਦੇ ਵਿਚਕਾਰ ਰਹਿ ਸਕਦਾ ਹੈ। ਪਿਛਲੇ 3 ਮਹੀਨਿਆਂ 'ਚ ਲਗਭਗ ਇਹ ਪੱਧਰ ਦਰਜ ਕੀਤੇ ਜਾਣ ਦਾ ਅਨੁਮਾਨ ਲਗਾਇਆ ਗਿਆ ਸੀ। ਪਿਛਲੇ ਮਾਰਕਟਿੰਗ ਸਾਲ ਦੀ ਇਸ ਸਮੇਂ 'ਚ ਇਹ 7,58,000 ਟਨ ਸੀ। ਵਪਾਰੀਆਂ ਨੇ ਕਿਹਾ ਕਿ ਗਰਮੀਆਂ 'ਚ ਬੀਜੀ ਗਈ ਸੋਇਆਬੀਨ ਅਤੇ ਮੂੰਗਫਲੀ ਵਰਗੇ ਤੇਲਾਂ ਵਾਲੇ ਬੀਜ਼ ਦੀ ਸਪਲਾਈ ਬਾਜ਼ਾਰ 'ਚ ਆਉਣੀ ਸ਼ੁਰੂ ਹੋ ਚੁੱਕੀ ਹੈ ਅਤੇ ਪਿੜਾਈ ਵੀ ਇਸ ਮਹੀਨੇ ਪਕੜ ਰਹੀ ਹੈ। ਗਰਮੀਆਂ 'ਚ ਬੀਜੀ ਜਾਣ ਵਾਲੇ ਮੁੱਖ ਤੇਲਾਂ ਵਾਲੇ ਬੀਜ਼ ਸੋਇਆਬੀਨ ਦਾ ਉਤਪਾਦਨ ਪਿਛਲੇ ਸਾਲ ਦੇ ਮੁਕਾਬਲੇ 2018 'ਚ 20 ਫੀਸਦੀ ਵਧਣ ਦੀ ਉਮੀਦ ਹੈ। 


Aarti dhillon

Content Editor

Related News