ਪਾਕਿਸਤਾਨੀ ਵਪਾਰੀਆਂ 'ਚ ਹਾਹਾਕਾਰ, ਬਾਰਡਰ 'ਤੇ ਪਿਆ ਕਰੋੜਾਂ ਦਾ ਛੁਹਾਰਾ

02/22/2019 7:19:30 PM

ਨਵੀਂ ਦਿੱਲੀ— ਪੁਲਵਾਮਾ ਹਮਲੇ ਤੋਂ ਬਾਅਦ ਪੂਰੇ ਦੇਸ਼ 'ਚ ਜਾਰੀ ਗੁੱਸੇ ਦਾ ਅਸਰ ਹੁਣ ਦੋਵਾਂ ਦੇਸ਼ਾਂ ਦੇ ਵਪਾਰਕ ਰਿਸ਼ਤਿਆਂ 'ਤੇ ਵੀ ਵਿਖਾਈ ਦੇਣ ਲੱਗਾ ਹੈ। ਸੜਕ ਮਾਗਰ ਤੋਂ ਆਉਣ ਵਾਲੀਆਂ ਕਈ ਜ਼ਰੂਰੀ ਵਸਤੂਆਂ ਦੀ ਸਪਲਾਈ 'ਚ ਕਮੀ ਆਈ ਹੈ। ਕਈ ਟਰੇਡਰਜ਼ ਅਤੇ ਕਿਸਾਨਾਂ ਨੇ ਮਾਲ ਭੇਜਣਾ ਬੰਦ ਕਰ ਦਿੱਤਾ ਹੈ। ਪਾਕਿਸਤਾਨ ਬਰਾਮਦ ਕੀਤੇ ਜਾਣ ਵਾਲੇ ਸਾਮਾਨ 'ਤੇ ਭਾਰਤ ਨੇ ਬੇਸਿਕ ਕਸਟਮ ਡਿਊਟੀ ਨੂੰ 200 ਫੀਸਦੀ ਤੱਕ ਵਧਾ ਦਿੱਤਾ ਹੈ। ਭਾਰਤੀ ਕਿਸਾਨਾਂ ਨੇ ਆਪਣੇ ਉਤਪਾਦ ਪਾਕਿਸਤਾਨ ਭੇਜਣ ਤੋਂ ਮਨ੍ਹਾ ਕਰ ਦਿੱਤਾ।
ਪਾਕਿ ਮੀਡੀਆ ਦੀ ਖਬਰ ਅਨੁਸਾਰ ਵਾਘਾ ਬਾਰਡਰ 'ਤੇ ਕਰੋੜਾਂ ਰੁਪਏ ਦਾ ਛੁਹਾਰਾ ਪਿਆ ਹੋਇਆ ਹੈ, ਜਿਸ ਨੂੰ ਪਾਕਿਸਤਾਨ ਭਾਰਤ 'ਚ ਨਹੀਂ ਭੇਜ ਪਾ ਰਿਹਾ ਹੈ। ਪਾਕਿਸਤਾਨੀ ਮੀਡੀਆ ਹੁਣ ਭਾਰਤ ਸਰਕਾਰ ਨੂੰ ਜੰਮ ਕੇ ਕੋਸ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਭਾਰਤ ਨੇ ਸਰਹੱਦ ਡਿਊਟੀ ਤੁਰੰਤ ਪ੍ਰਭਾਵ ਨਾਲ ਵਧਾ ਕੇ 200 ਫੀਸਦੀ ਕਰ ਦਿੱਤੀ, ਜਿਸ ਕਾਰਨ ਹੁਣ ਕਰੋੜਾਂ ਦਾ ਮਾਲ ਪਾਕਿਸਤਾਨ ਦੇ ਗੁਦਾਮ, ਟਰੱਕ ਅਤੇ ਵਾਘਾ ਬਾਰਡਰ 'ਤੇ ਪਿਆ-ਪਿਆ ਸੜ ਰਿਹਾ ਹੈ। ਜੇਕਰ ਇਸ ਨੂੰ ਨਹੀਂ ਹਟਾਇਆ ਜਾਂਦਾ ਹੈ ਤੰ ਪਾਕਿਸਤਾਨ ਵਪਾਰੀਆਂ ਨੂੰ ਕਰੋੜਾਂ ਦਾ ਨੁਕਸਾਨ ਚੁੱਕਣਾ ਪੈ ਜਾਵੇਗਾ।
ਇਕ ਟਰੱਕ ਛੁਹਾਰੇ ਦੀ ਕੀਮਤ 15 ਲੱਖ ਰੁਪਏ
ਮੀਡੀਆ ਰਿਪੋਰਟ ਅਨੁਸਾਰ ਇਕ ਟਰੱਕ ਛੁਹਾਰੇ ਦੀ ਕੀਮਤ ਜਿੱਥੇ ਕਰੀਬ 15 ਲੱਖ ਰੁਪਏ ਹੈ, ਉਹ ਵਧ ਕੇ 32 ਲੱਖ ਰੁਪਏ ਹੋ ਗਈ ਹੈ। ਵਪਾਰੀਆਂ ਦਾ ਕਹਿਣਾ ਹੈ ਕਿ ਪਾਕਿਸਤਾਨ ਤੋਂ ਆਉਣ ਵਾਲੇ ਛੁਹਾਰੇ ਦੇ ਸਾਰੇ ਆਰਡਰ ਰੱਦ ਕਰ ਦਿੱਤੇ ਗਏ ਹਨ। ਇਸ ਤੋਂ ਬਾਅਦ ਲਗਭਗ 32 ਟਰੱਕ ਛੁਹਾਰੇ ਪਾਕਿਸਤਾਨੀ ਬਾਰਡਰ ਤੋਂ ਵਾਪਸ ਹੋ ਗਏ ਹਨ।


satpal klair

Content Editor

Related News