ਓਯੋ ਹੋਟਲਸ ਦਾ ਘਾਟਾ ਵਧ ਕੇ 2384.69 ਕਰੋਡ਼ ਰੁਪਏ ਰਿਹਾ
Tuesday, Nov 26, 2019 - 08:37 PM (IST)

ਨਵੀਂ ਦਿੱਲੀ (ਭਾਸ਼ਾ) -ਹੋਟਲ ਕੰਪਨੀ ਓਯੋ ਹੋਟਲਸ ਐਂਡ ਹੋਮਜ਼ ਨੂੰ 31 ਮਾਰਚ, 2019 ਨੂੰ ਖਤਮ ਵਿੱਤੀ ਸਾਲ ’ਚ 2384 .69 ਕਰੋਡ਼ ਰੁਪਏ ਦਾ ਸ਼ੁੱਧ ਘਾਟਾ ਹੋਇਆ। ਓਯੋ ਹੋਟਲਸ ਵੱਲੋਂ ਕੰਪਨੀ ਰਜਿਸਟਰਾਰ ਕੋਲ ਜਮ੍ਹਾ ਮੁਲਾਂਕਣ ਰਿਪੋਰਟ ਅਨੁਸਾਰ ਇਸ ਤੋਂ ਪਿੱਛਲੇ ਵਿੱਤੀ ਸਾਲ ’ਚ ਕੰਪਨੀ ਨੂੰ 360.43 ਕਰੋਡ਼ ਰੁਪਏ ਦਾ ਸ਼ੁੱਧ ਘਾਟਾ ਹੋਇਆ ਸੀ। ਕੰਪਨੀ ਦੀ ਸੰਚਾਲਨ ਕਮਾਈ 2018-19 ’ਚ ਵਧ ਕੇ 6456.90 ਕਰੋਡ਼ ਰੁਪਏ ਰਹੀ, ਜੋ ਇਸ ਤੋਂ ਪਿੱਛਲੇ ਵਿੱਤੀ ਸਾਲ ’ਚ 1413.02 ਕਰੋਡ਼ ਰੁਪਏ ਸੀ।
ਓਯੋ ਹੋਟਲਸ ਅਨੁਸਾਰ ਵਿੱਤੀ ਨਤੀਜੇ ਦਾ ਅਜੇ ਆਡਿਟ ਨਹੀਂ ਹੋਇਆ ਹੈ ਅਤੇ ਇਸ ਨੂੰ ਮੂਲਾਂਕਣਕਰਤਾਵਾਂ ਨੇ ਤਿਆਰ ਕੀਤਾ ਹੈ ਨਾ ਕਿ ਆਡਿਟਰਾਂ ਨੇ। ਕੰਪਨੀ ਨੇ ਕਿਹਾ ਕਿ ਮਾਰਚ, 2019 ਨੂੰ ਖਤਮ ਸਾਲ ’ਚ ਕੰਪਨੀ ਦਾ ਸੰਚਾਲਨ ਖਰਚ ਵੱਧ ਕੇ 6131.65 ਕਰੋਡ਼ ਰੁਪਏ ਰਿਹਾ, ਜਦੋਂਕਿ ਮਾਰਚ, 2018 ਨੂੰ ਖਤਮ ਸਾਲ ’ਚ ਇਹ 1246.84 ਕਰੋਡ਼ ਰੁਪਏ ਸੀ। ਸਾਲ ਦੌਰਾਨ ਕਰਮਚਾਰੀ ਲਾਭ ’ਤੇ ਖਰਚ ਵੀ ਉਛਲ ਕੇ 1538.85 ਕਰੋਡ਼ ਰੁਪਏ ਰਿਹਾ। ਗੁੜਗਾਂਵ ਦੀ ਇਸ ਕੰਪਨੀ ਦਾ ਨਿਵੇਸ਼ ਬਾਅਦ ਮੁੱਲ 5.32 ਅਰਬ ਡਾਲਰ ਆਂਕਿਆ ਗਿਆ ਹੈ।