ਤਿੰਨ ਹਜ਼ਾਰ ਲੋਕਾਂ ਦੀ ਭਰਤੀ ਕਰੇਗਾ ਓਯੋ ਹੋਟਲਸ

08/22/2019 9:46:40 AM

ਨਵੀਂ ਦਿੱਲੀ—ਹੋਟਲ ਸੁਵਿਧਾਵਾਂ ਉਪਲੱਬਧ ਕਰਵਾਉਣ ਵਾਲੀ ਕੰਪਨੀ ਓਯੋ ਭਾਰਤ 'ਚ ਆਪਣੇ ਵਿਸਤਾਰ ਕਾਰਜ 'ਤੇ ਜ਼ੋਰ ਦੇ ਰਹੀ ਹੈ। ਵਿਸਤਾਰ ਦੇ ਅਗਲੇ ਪੜਾਅ ਦੇ ਤਹਿਤ ਕੰਪਨੀ ਅਗਲੇ ਛੇ ਮਹੀਨਿਆਂ ਦੌਰਾਨ 3,000 ਲੋਕਾਂ ਦੀ ਨਿਯੁਕਤੀ ਕਰੇਗੀ। ਓਯੋ ਨੇ ਇਥੇ ਜਾਰੀ ਇਕ ਵਿਗਿਆਪਨ 'ਚ ਕਿਹਾ ਕਿ ਉਹ ਆਪਣੇ ਦੱਖਣੀ ਏਸ਼ੀਆ ਅਤੇ ਭਾਰਤੀ ਕਾਰੋਬਾਰ 'ਚ 2019 ਦੇ ਅੰਤ ਤੱਕ 1,400 ਕਰੋੜ ਰੁਪਏ ਦਾ ਨਿਵੇਸ਼ ਕਰਨ ਦੀ ਪ੍ਰਤੀਬੱਧਤਾ ਦੇ ਨਾਲ ਅੱਗੇ ਵੱਧਦੇ ਹੋਏ ਇਹ ਨਿਯੁਕਤੀਆਂ ਕਰੇਗੀ। ਇਸ 'ਚ ਕਿਹਾ ਗਿਆ ਹੈ ਕਿ ਕੰਪਨੀ ਦੇ ਆਪਣੀ ਵਿਸਤਾਰ ਯੋਜਨਾ ਦੇ ਨਾਲ ਅੱਗੇ ਵਧਣ, ਗਾਹਕਾਂ ਨੂੰ ਵਧੀਆ ਤਜ਼ਰਬਾ ਦੇਣ ਅਤੇ ਸੰਪਤੀ ਮਾਲਕਾਂ ਨੂੰ ਲਗਾਤਾਰ ਵਧੀਆ ਸਫਲਤਾ ਦੇਣ ਦੇ ਉਸ ਦੇ ਕੋਸ਼ਿਸ਼ਾਂ ਦਾ ਇਕ ਹਿੱਸਾ ਹੈ। ਕੰਪਨੀ ਨੇ ਕਿਹਾ ਕਿ ਕਰੀਬ 3,000 ਕਰਮਚਾਰੀਆਂ ਵੀ ਭਰਤੀ ਵੱਖ-ਵੱਖ ਕਾਰੋਬਾਰੀ ਖੇਤਰਾਂ 'ਚ ਕੀਤੀ ਜਾਵੇਗੀ। ਇਸ 'ਚ ਵਪਾਰਕ ਵਿਕਾਸ, ਸੰਚਾਲਨ, ਸੇਵਾ ਵਿਕਰੀ ਅਤੇ ਉੱਦਮ ਹਿੱਸੇਦਾਰੀ ਵਰਗੇ ਖੇਤਰ ਸ਼ਾਮਲ ਹੈ। ਓਯੋ ਹੋਟਲਸ ਐਂਡ ਹੋਮਜ਼ ਦੇ ਮੁੱਖ ਕਾਰਜਕਾਰੀ ਅਧਿਕਾਰੀ (ਭਾਰਤੀ ਅਤੇ ਦੱਖਣੀ ਏਸ਼ੀਆ) ਆਦਿੱਤਯਾ ਘੋਸ਼ ਨੇ ਕਿਹਾ ਕਿ ਅਗਲੇ ਛੇ ਮਹੀਨਿਆਂ ਦੌਰਾਨ ਤਿੰਨ ਹਜ਼ਾਰ ਕਰਮਚਾਰੀਆਂ ਦੀ ਨਿਯੁਕਤ ਦੇ ਨਾਲ ਹੀ ਅਸੀਂ ਦੇਸ਼ ਦੇ ਹੋਟਲ ਉਦਯੋਗ 'ਚ ਮੁੱਲ ਵਰਧਨ ਦੀ ਪ੍ਰਤੀਬੱਧਤਾ ਨੂੰ ਦੁਹਰਾਉਂਦੇ ਹਾਂ। ਅਸੀਂ ਸੰਪਤੀ ਮਾਲਕਾਂ ਦੇ ਨਾਲ ਮਜ਼ਬੂਤ ਸੰਬੰਧ ਬਣਾਉਣ ਦੇ ਨਾਲ ਹੀ ਆਪਣੇ ਗਾਹਕਾਂ ਨੂੰ ਉਚਿਤ ਮੁੱਲ 'ਤੇ ਵਧੀਆ ਤਜ਼ਰਬੇ ਉਪਲੱਬਧ ਕਰਵਾਉਂਦੇ ਰਹਾਂਗੇ।


Aarti dhillon

Content Editor

Related News