OXFORD ਕੋਰੋਨਾ ਵਾਇਰਸ ਵੈਕਸੀਨ ਨੂੰ ਲੈ ਕੇ ਭਾਰਤ ਲਈ ਵੱਡੀ ਖ਼ੁਸ਼ਖ਼ਬਰੀ

Monday, Nov 23, 2020 - 06:21 PM (IST)

OXFORD ਕੋਰੋਨਾ ਵਾਇਰਸ ਵੈਕਸੀਨ ਨੂੰ ਲੈ ਕੇ ਭਾਰਤ ਲਈ ਵੱਡੀ ਖ਼ੁਸ਼ਖ਼ਬਰੀ

ਲੰਡਨ— ਬ੍ਰਿਟੇਨ 'ਚ ਆਕਸਫੋਰਡ ਤੇ ਐਸਟ੍ਰਾਜ਼ੇਨੇਕਾ ਵੱਲੋਂ ਵਿਕਸਤ ਕੋਵਿਡ-19 ਵੈਕਸੀਨ ਨੂੰ ਲੈ ਕੇ ਚੰਗੀ ਖ਼ਬਰ ਆਈ ਹੈ। ਸੋਮਵਾਰ ਨੂੰ ਆਕਸਫੋਰਡ ਯੂਨੀਵਰਸਿਟੀ ਨੇ ਕਿਹਾ ਕਿ ਵੱਡੇ ਪੱਧਰ 'ਤੇ ਹੋਏ ਟ੍ਰਾਇਲਾਂ 'ਚ ਉਨ੍ਹਾਂ ਦੀ ਵੈਕਸੀਨ ਕੋਰੋਨਾ ਸੰਕਰਮਣ ਨੂੰ ਰੋਕਣ 'ਚ 70 ਫ਼ੀਸਦੀ ਅਸਰਦਾਰ ਰਹੀ। ਭਾਰਤ ਲਈ ਇਹ ਵੱਡੀ ਖ਼ਬਰ ਇਸ ਲਈ ਹੈ ਕਿ ਕਿਉਂਕਿ ਭਾਰਤ 'ਚ ਇਸ ਨੂੰ ਸੀਰਮ ਇੰਸਟੀਚਿਊਟ ਵੱਲੋਂ ਵਿਕਸਤ ਕੀਤਾ ਜਾ ਰਿਹਾ ਹੈ। ਆਕਸਫੋਰਡ ਯੂਨੀਵਰਸਿਟੀ ਅਤੇ ਐਸਟ੍ਰਾਜ਼ੇਨੇਕਾ ਨੇ ਘੋਸ਼ਣਾ ਕੀਤੀ ਹੈ ਕਿ ਉਨ੍ਹਾਂ ਦੀ ਵੈਕਸੀਨ ਬਹੁਤ ਸਾਰੇ ਲੋਕਾਂ ਨੂੰ ਬੀਮਾਰ ਪੈਣ ਤੋਂ ਰੋਕਣ ਲਈ ਪ੍ਰਭਾਵਸ਼ਾਲੀ ਰਹੀ ਅਤੇ ਇਸ ਨੇ ਬਜ਼ੁਰਗਾਂ ਸਮੇਤ ਵੱਖ-ਵੱਖ ਉਮਰ ਵਰਗਾਂ 'ਚ ਅਸਰ ਦਿਖਾਇਆ ਹੈ।

ਸੀਰਮ ਇੰਸਟੀਚਿਊਟ ਦੇ ਸੀ. ਈ. ਓ. ਅਦਾਰ ਪੂਨਾਵਾਲਾ ਨੇ ਹਾਲ ਹੀ 'ਚ ਕਿਹਾ ਸੀ ਕਿ ਬ੍ਰਿਟੇਨ 'ਚ ਐਸਟ੍ਰਾਜ਼ੇਨੇਕਾ ਦੇ ਟ੍ਰਾਇਲ ਇਸ ਮਹੀਨੇ ਦੇ ਅੰਤ ਤੱਕ ਸਮਾਪਤ ਹੋਣ ਦੀ ਉਮੀਦ ਹੈ, ਜਿਨ੍ਹਾਂ ਦੇ ਨਤੀਜਿਆਂ ਦੇ ਆਧਾਰ 'ਤੇ ਭਾਰਤ 'ਚ ਵੈਕਸੀਨ ਦੀ ਐਮਰਜੈਂਸੀ ਵਰਤੋਂ ਲਈ ਮਨਜ਼ੂਰੀ ਲਈ ਜਾਵੇਗੀ।

ਇਹ ਵੀ ਪੜ੍ਹੋ- ਮੁਕੇਸ਼ ਅੰਬਾਨੀ ਦੁਨੀਆ ਦੇ ਸਭ ਤੋਂ ਅਮੀਰ 10 ਵਿਅਕਤੀਆਂ ਦੀ ਸੂਚੀ 'ਚੋਂ ਹੋਏ ਬਾਹਰ

ਸੋਮਵਾਰ ਨੂੰ ਆਕਸਫੋਰਡ ਯੂਨੀਵਰਸਿਟੀ ਨੇ ਕਿਹਾ ਕਿ ਕਲੀਨੀਕਲ ਟ੍ਰਾਇਲ ਦੇ ਫੇਜ਼-3 ਦੇ ਅੰਤਰਿਮ ਵਿਸ਼ਲੇਸ਼ਣ ਤੋਂ ਪਤਾ ਚੱਲਦਾ ਹੈ ਕਿ ਦੋ ਖ਼ੁਰਾਕਾਂ ਦੇ ਮਿਸ਼ਰਣ 'ਚ ਵੈਕਸੀਨ 70.4 ਫ਼ੀਸਦੀ ਅਸਰਦਾਰ ਰਹੀ ਅਤੇ ਇਹ 90 ਫ਼ੀਸਦੀ ਤੱਕ ਪ੍ਰਭਾਵਸ਼ਾਲੀ ਹੋ ਸਕਦੀ ਹੈ। ਯੂਨੀਵਰਸਿਟੀ ਨੇ ਕਿਹਾ ਕਿ ਐਸਟ੍ਰਾਜ਼ੇਨੇਕਾ ਨਾਲ ਸਾਂਝੇਦਾਰੀ 'ਚ ਅਸੀਂ ਅਗਲੇ ਸਾਲ ਦੇ ਅੰਤ ਤੱਕ 300 ਕਰੋੜ ਖ਼ੁਰਾਕਾਂ ਦੁਨੀਆ ਭਰ 'ਚ ਉਪਲਬਧ ਕਰਾਉਣ ਦੀ ਉਮੀਦ ਕਰਦੇ ਹਾਂ। ਇਸ ਵੈਕਸੀਨ ਨੂੰ ਫਰਿੱਜ ਦੇ ਤਾਪਮਾਨ 'ਚ ਰੱਖਿਆ ਜਾ ਸਕਦਾ ਹੈ। ਆਕਸਫੋਰਡ ਨੇ ਕਿਹਾ ਕਿ 23,000 ਵਾਲੰਟੀਅਰਾਂ 'ਤੇ ਹੋਏ ਟ੍ਰਾਇਲ ਦੀ ਰਿਪੋਰਟ ਦੇ ਆਧਾਰ 'ਤੇ ਤਿਆਰ ਕੀਤੇ ਗਏ ਸੁਰੱਖਿਆ ਡਾਟਾਬੇਸ ਨੂੰ ਜਲਦ ਸੁਤੰਤਰ ਸਮੀਖਿਆ ਲਈ ਪੇਸ਼ ਕੀਤਾ ਜਾਵੇਗਾ।

ਇਹ ਵੀ ਪੜ੍ਹੋ- ਹੁਣ ਡਾਕ ਟਿਕਟ 'ਤੇ ਲੱਗ ਸਕਦੀ ਹੈ ਤੁਹਾਡੀ ਤਸਵੀਰ, ਬਸ ਕਰਨਾ ਹੋਵੇਗਾ ਇਹ ਕੰਮ

ਇਕ ਬਿਆਨ 'ਚ ਆਕਸਫੋਰਡ ਵੈਕਸੀਨ ਗਰੁੱਪ ਦੇ ਨਿਰਦੇਸ਼ਕ ਅਤੇ ਆਕਸਫੋਰਡ ਵੈਕਸੀਨ ਟ੍ਰਾਇਲ ਦੇ ਮੁੱਖ ਜਾਂਚਕਰਤਾ ਪ੍ਰੋ. ਐਂਡ੍ਰੀਊ ਪੋਲਾਰਡ ਨੇ ਕਿਹਾ, ''ਇਹ ਨਤੀਜੇ ਦਰਸਾਉਂਦੇ ਹਨ ਕਿ ਸਾਡੇ ਕੋਲ ਇਕ ਪ੍ਰਭਾਵਸ਼ਾਲੀ ਵੈਕਸੀਨ ਹੈ, ਜੋ ਬਹੁਤ ਸਾਰੀਆਂ ਜਾਨਾਂ ਨੂੰ ਬਚਾਏਗੀ।''


author

Sanjeev

Content Editor

Related News