PACL ਦੇ 2.77 ਲੱਖ ਤੋਂ ਜ਼ਿਆਦਾ ਨਿਵੇਸ਼ਕਾਂ ਦਾ ਪੈਸਾ ਮੋੜਿਆ ਗਿਆ : ਸੇਬੀ

12/04/2019 2:12:59 AM

ਨਵੀਂ ਦਿੱਲੀ(ਭਾਸ਼ਾ)-ਬਾਜ਼ਾਰ ਰੈਗੂਲੇਟਰ ਸੇਬੀ ਨੇ ਕਿਹਾ ਕਿ ਪੀ. ਏ. ਸੀ. ਐੱਲ. ਦੇ ਮਾਮਲੇ ’ਚ 5000 ਰੁਪਏ ਤੱਕ ਦੇ ਦਾਅਵੇ ਵਾਲੇ 2.77 ਲੱਖ ਤੋਂ ਜਿਆਦਾ ਨਿਵੇਸ਼ਕਾਂ ਦਾ ਪੈਸਾ ਵਾਪਸ ਕਰ ਦਿੱਤਾ ਗਿਆ ਹੈ। ਪੀ. ਏ. ਸੀ. ਐੱਲ. ਨੇ ਖੇਤੀਬਾੜੀ ਅਤੇ ਰੀਅਲ ਅਸਟੇਟ ਕਾਰੋਬਾਰ ਦੇ ਨਾਂ ’ਤੇ ਲੋਕਾਂ ਤੋਂ ਪੈਸਾ ਜੁਟਾਇਆ ਸੀ। ਸੇਬੀ ਨੇ ਪਾਇਆ ਕਿ ਕੰਪਨੀ ਨੇ ਗੈਰ-ਕਾਨੂੰਨੀ ਸਮੂਹਿਕ ਨਿਵੇਸ਼ ਯੋਜਨਾਵਾਂ (ਸੀ. ਆਈ. ਐੱਸ.) ਜ਼ਰੀਏ 18 ਸਾਲਾਂ ’ਚ ਨਿਵੇਸ਼ਕਾਂ ਤੋਂ 60,000 ਕਰੋਡ਼ ਰੁਪਏ ਤੋਂ ਜ਼ਿਆਦਾ ਰਾਸ਼ੀ ਜੁਟਾਈ। ਸੇਵਾਮੁਕਤ ਜੱਜ ਆਰ. ਐੱਮ. ਲੋਢਾ ਦੀ ਪ੍ਰਧਾਨਗੀ ਵਾਲੀ ਕਮੇਟੀ ਨੇ ਦੋ ਪੜਾਵਾਂ (2 ਜਨਵਰੀ 2018 ਤੋਂ 31 ਮਾਰਚ 2018 ਅਤੇ 8 ਫਰਵਰੀ 2019 ਤੋਂ 31 ਜੁਲਾਈ 2019) ’ਚ ਉਨ੍ਹਾਂ ਨਿਵੇਸ਼ਕਾਂ ਦਾ ਪੈਸਾ ਮੋੜਨ ਦੀ ਪ੍ਰਕਿਰਿਆ ਸ਼ੁਰੂ ਕੀਤੀ, ਜਿਨ੍ਹਾਂ ਨੇ ਪੀ. ਏ. ਸੀ. ਐੱਲ. ’ਚ ਪੈਸਾ ਲਾਇਆ ਸੀ।


Karan Kumar

Content Editor

Related News