ਵਿੱਤ ਮੰਤਰਾਲਾ ਦਾ ਕਰਮਚਾਰੀਆਂ ਨੂੰ ਹੁਕਮ; ਚੈਟਜੀਪੀਟੀ ਅਤੇ ਡੀਪਸੀਕ ਦੀ ਨਾ ਕਰੋ ਵਰਤੋਂ

Thursday, Feb 06, 2025 - 12:41 PM (IST)

ਵਿੱਤ ਮੰਤਰਾਲਾ ਦਾ ਕਰਮਚਾਰੀਆਂ ਨੂੰ ਹੁਕਮ; ਚੈਟਜੀਪੀਟੀ ਅਤੇ ਡੀਪਸੀਕ ਦੀ ਨਾ ਕਰੋ ਵਰਤੋਂ

ਨਵੀਂ ਦਿੱਲੀ (ਭਾਸ਼ਾ) - ਆਰਟੀਫੀਸ਼ੀਅਲ ਇੰਟੈਲੀਜੈਂਸ (ਏ. ਆਈ.) ਦੀ ਵਰਤੋਂ ਨੂੰ ਲੈ ਕੇ ਤੇਜ਼ ਹੁੰਦੀਆਂ ਚਰਚਾਵਾਂ ਦਰਮਿਆਨ ਵਿੱਤ ਮੰਤਰਾਲਾ ਨੇ ਆਪਣੇ ਅਧਿਕਾਰੀਆਂ ਨੂੰ ਦਫ਼ਤਰ ਦੇ ਕੰਪਿਊਟਰ ਅਤੇ ਹੋਰ ਉਪਕਰਣਾਂ ’ਚ ਚੈਟਜੀਪੀਟੀ ਅਤੇ ਡੀਪਸੀਕ ਵਰਗੇ ਏ. ਆਈ. ਟੂਲ ਅਤੇ ਐਪ ਨੂੰ ਡਾਊਨਲੋਡ ਨਾ ਕਰਨ ਦਾ ਹੁਕਮ ਦਿੱਤਾ ਹੈ। ਇਹ ਕਦਮ ਸਰਕਾਰੀ ਡਾਟਾ ਅਤੇ ਦਸਤਾਵੇਜ਼ਾਂ ਦੀ ਗੁਪਤਤਾ ਨਾਲ ਜੁਡ਼ੇ ਜੋਖਮ ਨੂੰ ਧਿਆਨ ’ਚ ਰੱਖਦੇ ਹੋਏ ਚੁੱਕਿਆ ਗਿਆ ਹੈ। ਇਸ ਨਾਲ ਚੈਟਜੀਪੀਟੀ ਬਣਾਉਣ ਵਾਲੀ ਕੰਪਨੀ ਓਪਨ ਏ. ਆਈ. ਅਤੇ ਏ. ਆਈ. ਚਿੱਪ ਬਣਾਉਣ ਵਾਲੀ ਐੱਨਵੀਡੀਆ ਨੂੰ ਤਗਡ਼ਾ ਝੱਟਕਾ ਲੱਗਾ ਹੈ।

ਇਹ ਵੀ ਪੜ੍ਹੋ :     ਸੋਨੇ ਦੀਆਂ ਕੀਮਤਾਂ ਨੇ ਤੋੜੇ ਹੁਣ ਤੱਕ ਦੇ ਸਾਰੇ ਰਿਕਾਰਡ,  ਜਾਣੋ 10 ਗ੍ਰਾਮ Gold ਦੀ ਕੀਮਤ

ਖ਼ਰਚ ਵਿਭਾਗ ਨੇ 29 ਜਨਵਰੀ ਨੂੰ ਇਕ ਬਿਆਨ ’ਚ ਕਿਹਾ, ‘‘ਇਹ ਤੈਅ ਕੀਤਾ ਗਿਆ ਹੈ ਕਿ ਦਫ਼ਤਰ ਦੇ ਕੰਪਿਊਟਰ ਅਤੇ ਉਪਕਰਣਾਂ ’ਚ ਏ. ਆਈ. ਟੂਲ ਅਤੇ ਚੈਟਜੀਪੀਟੀ ਅਤੇ ਡੀਪਸੀਕ ਵਰਗੇ ਏ. ਆਈ. ਐਪ ਦੀ ਵਰਤੋਂ ਸਰਕਾਰ, ਡਾਟਾ ਅਤੇ ਦਸਤਾਵੇਜ਼ਾਂ ਦੀ ਗੁਪਤਤਾ ਲਈ ਖਤਰਾ ਪੈਦਾ ਕਰਦੇ ਹਨ।

ਇਹ ਵੀ ਪੜ੍ਹੋ :     Mobile ਤੁਹਾਡੀ ਨਿੱਜੀ ਗੱਲਬਾਤ ਨੂੰ ਕਰ ਰਿਹੈ ਲੀਕ! ਬਚਨ ਲਈ ਅਪਣਾਓ ਇਹ ਆਸਾਨ ਟਿੱਪਸ

ਭਾਰਤ ਸਰਕਾਰ ਨੇ ਇਹ ਕਦਮ ਅਜਿਹੇ ਸਮੇਂ ਚੁੱਕਿਆ ਹੈ ਜਦੋਂ ਆਸਟ੍ਰੇਲੀਆ ਅਤੇ ਇਟਲੀ ਵਰਗੇ ਦੇਸ਼ਾਂ ਨੇ ਗੁਪਤਤਾ ਅਤੇ ਡਾਟਾ ਸੁਰੱਖਿਆ ਚਿੰਤਾਵਾਂ ਨੂੰ ਵੇਖਦੇ ਹੋਏ ਆਪਣੇ ਅਧਿਕਾਰਤ ਸਿਸਟਮ ਨੂੰ ਚੀਨੀ ਏ. ਆਈ. ਕੰਪਨੀ ਡੀਪਸੀਕ ਤੋਂ ਸੁਰੱਖਿਅਤ ਕਰਨ ਦਾ ਐਲਾਨ ਕੀਤਾ ਹੈ।

ਇਹ ਵੀ ਪੜ੍ਹੋ :     ਪੈਨ ਕਾਰਡ ਨਾਲ ਜੁੜੀ ਇਹ ਗਲਤੀ ਪੈ ਸਕਦੀ ਹੈ ਭਾਰੀ, ਲੱਗ ਸਕਦੈ 10,000 ਰੁਪਏ ਦਾ ਜੁਰਮਾਨਾ...

ਇਸ ਦਰਮਿਆਨ, ਓਪਨ ਏ. ਆਈ. ਦੇ ਸੰਸਥਾਪਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਸੈਮ ਆਲਟਮੈਨ ਬੁੱਧਵਾਰ ਨੂੰ ਭਾਰਤ ਯਾਤਰਾ ’ਤੇ ਪੁੱਜੇ। ਆਲਟਮੈਨ ਦਾ ਚੋਟੀ ਦੇ ਸਰਕਾਰੀ ਅਧਿਕਾਰੀਆਂ ਅਤੇ ਉਦਯੋਗ ਦਿੱਗਜਾਂ ਨੂੰ ਮਿਲਣ ਦਾ ਪ੍ਰੋਗਰਾਮ ਹੈ। ਡੀਪਸੀਕ ਨੇ ਪਿਛਲੇ ਹਫਤੇ ਆਪਣੇ ਸਸਤੇ ਏ. ਆਈ. ਟੂਲ ‘ਆਰ1’ ਨੂੰ ਪੇਸ਼ ਕਰ ਕੇ ਸਮੁੱਚੀ ਦੁਨੀਆ ਨੂੰ ਹੈਰਾਨ ਕਰ ਦਿੱਤਾ ਸੀ।

ਇਹ ਵੀ ਪੜ੍ਹੋ :      ਯੂਟਿਊਬਰ ਫਿਲਮ ਦਾ ਝਾਂਸਾ ਦੇ ਕੇ ਨੌਜਵਾਨਾਂ ਦੀ ਬਣਾਉਂਦਾ ਅਸ਼ਲੀਲ ਫਿਲਮ ਤੇ ਫਿਰ....

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News