ਖਤਮ ਨਾ ਹੋਈ ਈਰਾਨ-US ਦੀ ਜੰਗ ਤਾਂ ਕਿੰਨਾ ਮਹਿੰਗਾ ਹੋ ਸਕਦੈ Cylinder?

Wednesday, Mar 11, 2026 - 06:03 PM (IST)

ਖਤਮ ਨਾ ਹੋਈ ਈਰਾਨ-US ਦੀ ਜੰਗ ਤਾਂ ਕਿੰਨਾ ਮਹਿੰਗਾ ਹੋ ਸਕਦੈ Cylinder?

ਵੈੱਬ ਡੈਸਕ : ਈਰਾਨ ਤੇ ਇਜ਼ਰਾਈਲ ਦੇ ਵਿਚਕਾਰ ਵਧਦੇ ਤਣਾਅ ਅਤੇ ਮੱਧ-ਪੂਰਬ ਦੇ ਹਾਲਾਤਾਂ ਕਾਰਨ ਭਾਰਤ 'ਚ ਰਸੋਈ ਗੈਸ (LPG) ਦੀਆਂ ਕੀਮਤਾਂ 'ਚ ਭਾਰੀ ਵਾਧਾ ਹੋਇਆ ਹੈ। ਕੌਮਾਂਤਰੀ ਬਾਜ਼ਾਰ 'ਚ ਕੱਚੇ ਤੇਲ ਤੇ ਗੈਸ ਦੀਆਂ ਵਧਦੀਆਂ ਕੀਮਤਾਂ ਦਾ ਸਿੱਧਾ ਅਸਰ ਹੁਣ ਆਮ ਲੋਕਾਂ ਦੀ ਰਸੋਈ 'ਤੇ ਪੈ ਰਿਹਾ ਹੈ। ਤੇਲ ਕੰਪਨੀਆਂ ਨੇ ਘਰੇਲੂ ਤੇ ਵਪਾਰਕ (Commercial) ਦੋਵਾਂ ਤਰ੍ਹਾਂ ਦੇ ਸਿਲੰਡਰਾਂ ਦੀਆਂ ਕੀਮਤਾਂ ਵਧਾ ਦਿੱਤੀਆਂ ਹਨ।

ਕਿਉਂ ਵਧੀਆਂ ਕੀਮਤਾਂ?
ਭਾਰਤ ਆਪਣੀ ਲੋੜ ਦੀ ਲਗਭਗ 60 ਫੀਸਦੀ LPG ਦਰਾਮਦ (Import) ਕਰਦਾ ਹੈ, ਜਿਸ 'ਚੋਂ 80-90 ਫੀਸਦੀ ਹਿੱਸਾ ਸਊਦੀ ਅਰਬ, ਕੁਵੈਤ, ਕਤਰ ਤੇ ਸੰਯੁਕਤ ਅਰਬ ਅਮੀਰਾਤ ਵਰਗੇ ਮੱਧ-ਪੂਰਬੀ ਦੇਸ਼ਾਂ ਤੋਂ ਆਉਂਦਾ ਹੈ। ਈਰਾਨ-ਇਜ਼ਰਾਈਲ ਟਕਰਾਅ ਕਾਰਨ ਹੋਰਮੁਜ਼ ਜਲਡਮਰੂਮੱਧ (Strait of Hormuz) 'ਚ ਸਪਲਾਈ ਪ੍ਰਭਾਵਿਤ ਹੋਣ ਨਾਲ ਗਲੋਬਲ ਪੱਧਰ 'ਤੇ ਕੀਮਤਾਂ ਵਧ ਗਈਆਂ ਹਨ, ਜਿਸ ਦਾ ਅਸਰ ਭਾਰਤੀ ਬਾਜ਼ਾਰ 'ਤੇ ਤੁਰੰਤ ਦੇਖਣ ਨੂੰ ਮਿਲਿਆ ਹੈ।

ਹੁਣ ਕੀ ਹੋਣਗੇ ਨਵੇਂ ਰੇਟ?
ਘਰੇਲੂ ਸਿਲੰਡਰ (14.2 ਕਿਲੋ): ਇਸ ਦੀ ਕੀਮਤ ਵਿੱਚ 60 ਰੁਪਏ ਦਾ ਵਾਧਾ ਕੀਤਾ ਗਿਆ ਹੈ। ਹੁਣ ਦਿੱਲੀ ਵਿੱਚ ਬਿਨਾਂ ਸਬਸਿਡੀ ਵਾਲਾ ਸਿਲੰਡਰ 913 ਰੁਪਏ ਦਾ ਹੋ ਗਿਆ ਹੈ।
ਵਪਾਰਕ ਸਿਲੰਡਰ (19 ਕਿਲੋ): ਇਸ ਦੀ ਕੀਮਤ ਵਿੱਚ 114-115 ਰੁਪਏ ਦਾ ਵਾਧਾ ਹੋਇਆ ਹੈ, ਜਿਸ ਨਾਲ ਇਹ ਲਗਭਗ 1,883 ਰੁਪਏ ਤੱਕ ਪਹੁੰਚ ਗਿਆ ਹੈ। 
ਮੁੰਬਈ ਤੇ ਬੈਂਗਲੁਰੂ ਵਰਗੇ ਸ਼ਹਿਰਾਂ 'ਚ ਹੋਟਲਾਂ ਤੇ ਰੈਸਟੋਰੈਂਟਾਂ ਨੇ ਗੈਸ ਦੀ ਸਪਲਾਈ 'ਚ ਕਮੀ ਦੀ ਸ਼ਿਕਾਇਤ ਵੀ ਕੀਤੀ ਹੈ।

ਪੰਜਾਬ 'ਤੇ ਵੀ ਪਿਆ ਅਸਰ
ਇਜ਼ਰਾਈਲ-ਈਰਾਨ ਦੀ ਜੰਗ ਦਾ ਸੇਕ ਪੰਜਾਬ ਤਕ ਵੀ ਪਹੁੰਚਿਆ ਹੈ। ਇਸ ਕਾਰਨ ਤੇਲ ਤੇ ਗੈਸ ਦੀ ਸਪਲਾਈ ਪ੍ਰਭਾਵਿਤ ਹੋਈ ਹੈ। ਸੂਬੇ 'ਚ ਕਮਰਸ਼ੀਅਲ LPG ਸਿਲੰਡਰਾਂ ਦੀ ਸਪਲਾਈ ਲਗਭਗ ਠੱਪ ਹੋ ਗਈ ਹੈ ਤੇ ਸਿਰਫ਼ 2 ਤੋਂ 3 ਦਿਨ ਦਾ ਸਟਾਕ ਬਚਿਆ ਹੈ। ਉੱਥੇ ਹੀ ਬਠਿੰਡਾ ਵਿਚ ਗੈਸ ਦੀ ਕਮੀ ਕਾਰਨ NFL ਪਲਾਂਟ ਵੀ ਬੰਦ ਹੋ ਗਿਆ ਹੈ। ਇਨ੍ਹਾਂ ਹਾਲਾਤ ਦਾ ਫ਼ਾਇਦਾ ਕਾਲਾਬਾਜ਼ਾਰੀ ਕਰਨ ਵਾਲਿਆਂ ਨੇ ਵੀ ਚੁੱਕਣਾ ਸ਼ੁਰੂ ਕਰ ਦਿੱਤਾ ਹੈ। ਕੁਝ ਥਾਵਾਂ 'ਤੇ ਕਮਰਸ਼ੀਅਲ ਗੈਸ ਸਿਲੰਡਰ 3000-3500 ਰੁਪਏ ਤਕ ਬਲੈਕ ਵਿਚ ਵਿਕਣ ਦੀਆਂ ਖ਼ਬਰਾਂ ਵੀ ਸਾਹਮਣੇ ਆ ਰਹੀਆਂ ਹਨ। ਇਸ ਦੇ ਨਾਲ ਹੀ ਘਰੇਲੂ ਗੈਸ ਸਿਲੰਡਰ ਵੀ ਕਿਤੇ ਮਹਿੰਗੇ ਮਿਲ ਰਹੇ ਹਨ। ਮਾਹਰਾਂ ਦੀ ਮੰਨੀਏ ਤਾਂ ਜੇ ਅਜਿਹਾ ਕੁਝ ਹੋਰ ਦਿਨ ਚੱਲਿਆ ਤਾਂ ਹਾਲਾਤ ਹੋਰ ਗੰਭੀਰ ਹੋ ਜਾਣਗੇ ਤੇ ਹੋਰ ਵਧਣ ਦੇ ਪੂਰੇ ਆਸਾਰ ਹਨ।

ਸਰਕਾਰ ਦੇ ਸਖ਼ਤ ਕਦਮ ਤੇ ਲੋਕਾਂ ਨੂੰ ਅਪੀਲ
ਸਥਿਤੀ ਨੂੰ ਕੰਟਰੋਲ ਕਰਨ ਲਈ ਪੈਟਰੋਲੀਅਮ ਮੰਤਰਾਲੇ ਨੇ ਤੇਲ ਰਿਫਾਇਨਰੀਆਂ ਨੂੰ LPG ਦਾ ਉਤਪਾਦਨ ਵਧਾਉਣ ਦੇ ਨਿਰਦੇਸ਼ ਦਿੱਤੇ ਹਨ। ਗੈਸ ਦੀ ਕਾਲਾਬਾਜ਼ਾਰੀ ਨੂੰ ਰੋਕਣ ਲਈ ਸਰਕਾਰ ਨੇ ਸਿਲੰਡਰ ਬੁਕਿੰਗ ਦੇ ਵਿਚਕਾਰ 25 ਦਿਨਾਂ ਦਾ ਅੰਤਰ ਤੈਅ ਕਰ ਦਿੱਤਾ ਹੈ। ਹਸਪਤਾਲਾਂ ਤੇ ਵਿਦਿਅਕ ਸੰਸਥਾਵਾਂ ਵਰਗੇ ਜ਼ਰੂਰੀ ਖੇਤਰਾਂ ਨੂੰ ਸਪਲਾਈ 'ਚ ਪਹਿਲ ਦਿੱਤੀ ਜਾ ਰਹੀ ਹੈ।

ਪੈਟਰੋਲੀਅਮ ਮੰਤਰੀ ਨੇ ਦਿੱਤਾ ਭਰੋਸਾ
ਪੈਟਰੋਲੀਅਮ ਮੰਤਰੀ ਹਰਦੀਪ ਸਿੰਘ ਪੁਰੀ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਘਬਰਾਉਣ ਨਾ ਅਤੇ ਗੈਰ-ਜ਼ਰੂਰੀ ਤੌਰ 'ਤੇ ਸਿਲੰਡਰ ਜਮ੍ਹਾ ਨਾ ਕਰਨ। ਉਨ੍ਹਾਂ ਭਰੋਸਾ ਦਿੱਤਾ ਕਿ ਘਰੇਲੂ ਖਪਤਕਾਰਾਂ ਲਈ ਗੈਸ ਦੀ ਕੋਈ ਕਮੀ ਨਹੀਂ ਹੋਣ ਦਿੱਤੀ ਜਾਵੇਗੀ ਅਤੇ ਸਰਕਾਰ ਸਪਲਾਈ ਬਣਾਈ ਰੱਖਣ ਲਈ ਲਗਾਤਾਰ ਯਤਨਸ਼ੀਲ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Baljit Singh

Content Editor

Related News