LPG ਬੁਕਿੰਗ ਲਈ ਫੋਨ ਕਾਲ ਤੋਂ ਇਲਾਵਾ ਅਪਣਾਓ ਇਹ ਸੌਖੇ ਤਰੀਕੇ, ਇੰਝ ਕਰੋ ਸ਼ਿਕਾਇਤ
Thursday, Mar 12, 2026 - 06:43 PM (IST)
ਬਿਜ਼ਨੈੱਸ ਡੈਸਕ : ਅੱਜ-ਕੱਲ੍ਹ ਦੇਸ਼ ਦੇ ਕਈ ਹਿੱਸਿਆਂ ਵਿੱਚ LPG ਗੈਸ ਸਿਲੰਡਰਾਂ ਦੀ ਕਿੱਲਤ ਕਾਰਨ ਆਮ ਜਨਤਾ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੇਖਣ ਵਿੱਚ ਆ ਰਿਹਾ ਹੈ ਕਿ ਗੈਸ ਏਜੰਸੀਆਂ ਦੇ ਫੋਨ ਨੰਬਰ ਰੁਝੇ ਹੋਣ ਕਾਰਨ ਲੋਕ ਸਿਲੰਡਰ ਬੁੱਕ ਨਹੀਂ ਕਰਵਾ ਪਾ ਰਹੇ ਅਤੇ ਉਨ੍ਹਾਂ ਨੂੰ ਏਜੰਸੀਆਂ ਦੇ ਬਾਹਰ ਲੰਬੀਆਂ ਕਤਾਰਾਂ ਵਿੱਚ ਲੱਗਣਾ ਪੈ ਰਿਹਾ ਹੈ। ਜੇਕਰ ਤੁਸੀਂ ਵੀ ਅਜਿਹੀ ਸਮੱਸਿਆ ਨਾਲ ਜੂਝ ਰਹੇ ਹੋ, ਤਾਂ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਬੁਕਿੰਗ ਦੇ ਉਹ 4 ਸੌਖੇ ਤਰੀਕੇ ਜਿਨ੍ਹਾਂ ਰਾਹੀਂ ਤੁਸੀਂ ਬਿਨਾਂ ਕਾਲ ਕੀਤੇ ਸਿਲੰਡਰ ਬੁੱਕ ਕਰਵਾ ਸਕਦੇ ਹੋ।
ਇਹ ਵੀ ਪੜ੍ਹੋ : ਕਿਸਾਨਾਂ ਲਈ ਵੱਡੀ ਖ਼ੁਸ਼ਖ਼ਬਰੀ: ਇਸ ਤਾਰੀਖ਼ ਨੂੰ ਖ਼ਾਤੇ ਚ ਆਵੇਗੀ PM-ਕਿਸਾਨ ਦੀ 22ਵੀਂ ਕਿਸ਼ਤ
ਇਨ੍ਹਾਂ 4 ਤਰੀਕਿਆਂ ਨਾਲ ਕਰਵਾਓ ਬੁਕਿੰਗ
1. WhatsApp ਰਾਹੀਂ ਬੁਕਿੰਗ: ਤੁਸੀਂ ਆਪਣੇ ਰਜਿਸਟਰਡ ਨੰਬਰ ਤੋਂ ਆਪਣੀ ਗੈਸ ਕੰਪਨੀ ਦੇ WhatsApp ਨੰਬਰ 'ਤੇ ਮੈਸੇਜ ਭੇਜ ਕੇ ਬੁਕਿੰਗ ਕਰ ਸਕਦੇ ਹੋ:
ਇਹ ਵੀ ਪੜ੍ਹੋ : PNB ਖ਼ਾਤਾਧਾਰਕਾਂ ਨੂੰ ਝਟਕਾ ! Cash Withdrawal ਦੇ ਨਿਯਮਾਂ 'ਚ ਹੋ ਗਿਆ ਵੱਡਾ ਬਦਲਾਅ
- Indane: 7588888824 'ਤੇ 'REFILL' ਲਿਖ ਕੇ ਭੇਜੋ।
- HP Gas: 9222201122 'ਤੇ 'Hi' ਜਾਂ 'Book' ਲਿਖ ਕੇ ਮੈਸੇਜ ਕਰੋ।
- Bharat Gas: 1800224344 'ਤੇ 'Hi' ਜਾਂ 'Book' ਲਿਖ ਕੇ ਭੇਜੋ।
ਇਹ ਵੀ ਪੜ੍ਹੋ : 31 ਮਾਰਚ ਤੋਂ ਪਹਿਲਾਂ ਕਰ ਲਓ ਇਹ ਜ਼ਰੂਰੀ ਕੰਮ, ਨਹੀਂ ਤਾਂ ਬੰਦ ਹੋ ਸਕਦੇ ਹਨ ਤੁਹਾਡੇ PPF, NPS ਅਤੇ SSY ਖਾਤੇ
2. ਮਿਸਡ ਕਾਲ ਰਾਹੀਂ ਸੇਵਾ: ਤੁਸੀਂ ਸਿਰਫ਼ ਇੱਕ ਮਿਸਡ ਕਾਲ ਰਾਹੀਂ ਵੀ ਸਿਲੰਡਰ ਬੁੱਕ ਕਰ ਸਕਦੇ ਹੋ:
- Indane: 8454955555।
- HP Gas: 9493602222।
ਇਹ ਵੀ ਪੜ੍ਹੋ : Gold-Silver ਦੀਆਂ ਕੀਮਤਾਂ ਨੇ ਮਾਰੀ ਲੰਮੀ ਛਾਲ, ਜਾਣੋ ਵੱਖ-ਵੱਖ ਸ਼ਹਿਰਾਂ 'ਚ 24-22K ਸੋਨੇ ਦੇ ਭਾਅ
3. SMS ਰਾਹੀਂ ਬੁਕਿੰਗ:
- Indane ਦੇ ਗਾਹਕ 7718955555 'ਤੇ 'REFILL' ਲਿਖ ਕੇ SMS ਭੇਜ ਸਕਦੇ ਹਨ।
- Bharat Gas ਦੇ ਗਾਹਕ 7715012345 ਜਾਂ 7718012345 'ਤੇ 'LPG' ਲਿਖ ਕੇ SMS ਕਰ ਸਕਦੇ ਹਨ।
ਇਹ ਵੀ ਪੜ੍ਹੋ : ਕੀਮਤਾਂ 'ਚ ਵਾਧੇ ਦਰਮਿਆਨ ਇਕ ਹੋਰ ਵੱਡਾ ਝਟਕਾ! ਬਦਲ ਗਏ LPG ਗੈਸ ਸਿਲੰਡਰ ਦੇ ਬੁਕਿੰਗ ਨਿਯਮ
4. ਮੋਬਾਈਲ ਐਪਸ ਅਤੇ ਪੋਰਟਲ:
ਤੁਸੀਂ ਗੈਸ ਕੰਪਨੀ ਦੀ ਆਪਣੀ ਐਪ ਜਾਂ ਸਰਕਾਰੀ UMANG ਐਪ ਦੀ ਵਰਤੋਂ ਕਰ ਸਕਦੇ ਹੋ।
ਇਸ ਤੋਂ ਇਲਾਵਾ Paytm, PhonePe ਅਤੇ Amazon Pay ਵਰਗੀਆਂ ਪੇਮੈਂਟ ਐਪਸ ਰਾਹੀਂ ਵੀ ਬੁਕਿੰਗ ਕੀਤੀ ਜਾ ਸਕਦੀ ਹੈ।
ਇਹ ਵੀ ਪੜ੍ਹੋ : LPG ਸਿਲੰਡਰਾਂ ਦੀ ਕਿੱਲਤ ਦੀਆਂ ਅਫਵਾਹਾਂ 'ਤੇ ਸਰਕਾਰ ਦਾ ਵੱਡਾ ਸਪੱਸ਼ਟੀਕਰਨ ਆਇਆ ਸਾਹਮਣੇ
ਸਿਲੰਡਰ ਦੀ ਡਿਲੀਵਰੀ ਨਾ ਹੋਣ 'ਤੇ ਇੰਝ ਕਰੋ ਸ਼ਿਕਾਇਤ
ਜੇਕਰ ਤੁਹਾਡਾ ਸਿਲੰਡਰ ਬੁੱਕ ਹੋਣ ਦੇ ਬਾਵਜੂਦ ਵੀ ਘਰ ਨਹੀਂ ਪਹੁੰਚ ਰਿਹਾ, ਤਾਂ ਤੁਸੀਂ ਹੇਠ ਲਿਖੇ ਤਰੀਕਿਆਂ ਨਾਲ ਸ਼ਿਕਾਇਤ ਦਰਜ ਕਰਵਾ ਸਕਦੇ ਹੋ:
- ਟੋਲ ਫ੍ਰੀ ਨੰਬਰ: Indane ਅਤੇ HP Gas ਦੇ ਗਾਹਕ 1800-2333-555 'ਤੇ ਅਤੇ Bharat Gas ਦੇ ਗਾਹਕ 1800-22-4344 'ਤੇ ਕਾਲ ਕਰ ਸਕਦੇ ਹਨ।
- ਵੈੱਬਸਾਈਟ: ਤੁਸੀਂ ਆਪਣੀ ਗੈਸ ਕੰਪਨੀ ਦੀ ਅਧਿਕਾਰਤ ਵੈੱਬਸਾਈਟ (iocl.com, myhpgas.in ਜਾਂ my.ebharatgas.com) 'ਤੇ 'Feedback' ਜਾਂ 'Grievance' ਸੈਕਸ਼ਨ ਵਿੱਚ ਜਾ ਕੇ ਸ਼ਿਕਾਇਤ ਕਰ ਸਕਦੇ ਹੋ।
- ਸੋਸ਼ਲ ਮੀਡੀਆ: ਤੁਸੀਂ 'X' (ਪਹਿਲਾਂ ਟਵਿੱਟਰ) ਵਰਗੇ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਆਪਣੀ ਗੈਸ ਕੰਪਨੀ ਨੂੰ ਟੈਗ ਕਰਕੇ ਵੀ ਆਪਣੀ ਸਮੱਸਿਆ ਦੱਸ ਸਕਦੇ ਹੋ।
ਇਸ ਜਾਣਕਾਰੀ ਨੂੰ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਨਾਲ ਜ਼ਰੂਰ ਸਾਂਝਾ ਕਰੋ ਤਾਂ ਜੋ ਉਹ ਵੀ ਇਸ ਕਿੱਲਤ ਦੇ ਸਮੇਂ ਖੱਜਲ-ਖੁਆਰੀ ਤੋਂ ਬਚ ਸਕਣ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
