Fssai ਨੇ ਜਾਰੀ ਕੀਤਾ ਆਦੇਸ਼, ਖ਼ਰੀਦ ਬਿੱਲ ਉੱਤੇ ਲਾਜ਼ਮੀ ਹੋਵੇਗਾ ਇਸ ਨੰਬਰ ਦਾ ਜ਼ਿਕਰ
Friday, Jun 11, 2021 - 09:16 AM (IST)
ਨਵੀਂ ਦਿੱਲੀ (ਭਾਸ਼ਾ) - ਫੂਡ ਸੇਫਟੀ ਰੈਗੂਲੇਟਰ Fssai ਨੇ ਭੋਜਨ ਕਾਰੋਬਾਰ ਸੰਚਾਲਕਾਂ ਲਈ ਇਸ ਸਾਲ 1 ਅਕਤੂਬਰ ਤੋਂ ਨਕਦ ਰਸੀਦਾਂ ਜਾਂ ਖ਼ਰੀਦ ਚਾਲਾਨ 'ਤੇ ਐੱਫ.ਐੱਸ.ਐੱਸ.ਏ.ਆਈ. ਲਾਇਸੈਂਸ ਜਾਂ ਰਜਿਸਟ੍ਰੇਸ਼ਨ ਨੰਬਰ ਦਾ ਜ਼ਿਕਰ ਕਰਨਾ ਲਾਜ਼ਮੀ ਕਰ ਦਿੱਤਾ ਹੈ। ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ ਇੰਡੀਆ (ਐੱਫ.ਐੱਸ.ਐੱਸ.ਏ.ਆਈ.) ਨੇ ਇਸ ਸਬੰਧ ਵਿਚ ਇਕ ਨਵਾਂ ਆਦੇਸ਼ ਜਾਰੀ ਕੀਤਾ ਹੈ।
ਇਸ ਦਾ ਕਾਰਨ ਇਹ ਹੈ ਕਿ ਖਾਸ ਜਾਂ ਪੂਰੀ ਜਾਣਕਾਰੀ ਦੀ ਘਾਟ ਕਾਰਨ ਬਹੁਤ ਸਾਰੀਆਂ ਸ਼ਿਕਾਇਤਾਂ ਅਣਸੁਲਝੀਆਂ ਰਹਿੰਦੀਆਂ ਹਨ। ਵਿਭਾਗ ਦੇ ਇਸ ਕਦਮ ਨਾਲ ਉਨ੍ਹਾਂ ਖਪਤਕਾਰਾਂ ਨੂੰ ਮਦਦ ਮਿਲੇਗੀ ਜੋ ਐੱਫ.ਐੱਸ.ਐੱਸ.ਏ.ਆਈ. ਨੰਬਰ ਦੀ ਵਰਤੋਂ ਕਰਕੇ ਕਿਸੇ ਖਾਸ ਖਾਣੇ ਦੇ ਕਾਰੋਬਾਰ ਵਿਰੁੱਧ ਆਨਲਾਈਨ ਸ਼ਿਕਾਇਤਾਂ ਦਰਜ ਕਰਵਾਉਣਾ ਚਾਹੁੰਦੇ ਹਨ।
Fssai ਦੇ ਆਦੇਸ਼ ਵਿਚ ਕਿਹਾ ਗਿਆ ਹੈ, 'ਲਾਇਸੰਸਿੰਗ ਅਤੇ ਰਜਿਸਟ੍ਰੇਸ਼ਨ ਅਫਸਰਾਂ ਨੂੰ ਨੀਤੀ ਦਾ ਵਿਆਪਕ ਪ੍ਰਚਾਰ ਕਰਨ ਅਤੇ ਇਸ ਦੇ ਅਮਲ ਨੂੰ 2 ਅਕਤੂਬਰ 2021 ਤੋਂ ਲਾਗੂ ਕਰਨ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਰੈਗੂਲੇਟਰ ਨੇ ਕਿਹਾ ਕਿ Fssai ਨੰਬਰ ਦਾ ਬਿੱਲ ਉੱਤੇ ਜ਼ਿਕਰ ਨਾਲ ਗਾਹਕਾਂ ਦੀ ਜਾਗਰੂਕਤਾ ਵਿਚ ਸੁਧਾਰ ਹੋਵੇਗਾ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਜੇ ਇਸ ਦਾ ਜ਼ਿਕਰ ਨਹੀਂ ਕੀਤਾ ਗਿਆ, ਤਾਂ ਇਹ ਭੋਜਨ ਕਾਰੋਬਾਰ ਦੁਆਰਾ ਗੈਰ ਪਾਲਣਾ ਜਾਂ ਰਜਿਸਟ੍ਰੇਸ਼ਨ / ਲਾਇਸੈਂਸ ਨਹੀਂ ਹੋਣ ਦਾ ਸੰਕੇਤ ਦੇਵੇਗਾ। ਮੌਜੂਦਾ ਸਮੇਂ ਪੈਕਡ ਫੂਡ ਲੇਬਲ 'ਤੇ fssai ਨੰਬਰ ਪ੍ਰਦਰਸ਼ਿਤ ਕਰਨਾ ਲਾਜ਼ਮੀ ਹੈ, ਪਰ ਇਹ ਸਮੱਸਿਆ ਖਾਸ ਤੌਰ 'ਤੇ ਰੈਸਟੋਰੈਂਟਾਂ, ਮਠਿਆਈ ਦੀਆਂ ਦੁਕਾਨਾਂ, ਕੇਟਰਰ, ਇੱਥੋਂ ਤੱਕ ਕਿ ਪ੍ਰਚੂਨ ਸਟੋਰਾਂ ਵਰਗੇ ਕਾਰੋਬਾਰ ਦੇ ਮਾਮਲੇ ਵਿਚ ਆਉਂਦੀ ਹੈ।
ਇਹ ਵੀ ਪੜ੍ਹੋ : ਜਲਦ ਹੀ ਵਿਕੇਗੀ DHFL, ਇਸ ਕੰਪਨੀ ਨੇ ਲਗਾਈ 37,250 ਕਰੋੜ ਰੁਪਏ ਦੀ ਬੋਲੀ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।