ਸ਼ੇਅਰ ਮਾਰਕੀਟ ''ਤੋਂ ਬਾਹਰੋਂ ਸ਼ੇਅਰ ਖਰੀਦਣ ਦਾ ਮੌਕਾ! ਸਰਕਾਰ ਕਰਵਾਉਣ ਜਾ ਰਹੀ ਨਿਲਾਮੀ
Friday, Jan 12, 2024 - 05:41 AM (IST)
ਨਵੀਂ ਦਿੱਲੀ (ਭਾਸ਼ਾ)– ਸ਼ੇਅਰ ਬਾਜ਼ਾਰ ਵਿਚ ਨਿਵੇਸ਼ ਕਰਨ ਵਾਲੇ ਲੋਕਾਂ ਲਈ ਮਾਰਕੀਟ ਤੋਂ ਇਲਾਵਾ ਕਿਤੋਂ ਹੋਰ ਵੀ ਸਟਾਕ ਖਰੀਦਣ ਦਾ ਮੌਕਾ ਮਿਲੇਗਾ। ਇਸ ਵਾਰ ਸਰਕਾਰ ਲੱਖਾਂ ਸ਼ੇਅਰਾਂ ਦੀ ਨੀਲਾਮੀ ਕਰਨ ਦੀ ਯੋਜਨਾ ਬਣਾ ਰਹੀ ਹੈ। ਇਹ ਸਟਾਕ ਅਜਿਹੇ ਲੋਕਾਂ ਦੇ ਹਨ ਜੋ ਭਾਰਤ ਛੱਡ ਕੇ ਚੀਨ ਅਤੇ ਪਾਕਿਸਤਾਨ ਚਲੇ ਗਏ। ਇਨ੍ਹਾਂ ਸ਼ੇਅਰਾਂ ਦੀ ਪਛਾਣ ‘ਦੁਸ਼ਮਣ ਜਾਇਦਾਦਾਂ’ ਵਜੋਂ ਕੀਤੀ ਗਈ ਹੈ ਅਤੇ ਇਸ ਨੂੰ ਨੀਲਾਮ ਕਰਨ ਦੀ ਯੋਜਨਾ ਬਣਾਈ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੀ ਝਾਕੀ ਦੇ ਮੁੱਦੇ ’ਤੇ ਝੁਕੀ ਮੋਦੀ ਸਰਕਾਰ! ਅਗਲੇ ਤਿੰਨ ਸਾਲਾਂ ਲਈ ਕੀਤਾ ਇਹ ਫ਼ੈਸਲਾ
ਇਕ ਜਨਤਕ ਨੋਟਿਸ ਮੁਤਾਬਕ ਪਹਿਲੀ ਕਿਸ਼ਤ ਵਿਚ ਸਰਕਾਰ 20 ਕੰਪਨੀਆਂ ਵਿਚ ਕਰੀਬ 1.88 ਲੱਖ ਸ਼ੇਅਰ ਵੇਚਣ ’ਤੇ ਵਿਚਾਰ ਕਰ ਰਹੀ ਹੈ। ਉਸ ਨੇ 10 ਸ਼੍ਰੇਣੀਆਂ ਦੇ ਖਰੀਦਦਾਰਾਂ ਤੋਂ 8 ਫਰਵਰੀਆਂ ਤੱਕ ਬੋਲੀਆਂ ਮੰਗੀਆਂ ਹਨ, ਜਿਨ੍ਹਾਂ ਵਿਚ ਨਿੱਜੀ ਲੋਕ, ਐੱਨ. ਆਰ. ਆਈ., ਹਿੰਦੂ ਅਣਵੰਡੇ ਪਰਿਵਾਰ (ਐੱਚ. ਯੂ. ਐੱਫ.), ਯੋਗ ਸੰਸਥਾਗਤ ਖਰੀਦਦਾਰ (ਕਿਊ. ਆਈ. ਬੀ.), ਟਰੱਸਟ ਅਤੇ ਕੰਪਨੀਆਂ ਸ਼ਾਮਲ ਹਨ। ਪਾਕਿਸਤਾਨ ਅਤੇ ਚੀਨ ਦੀ ਨਾਗਰਿਕਤਾ ਲੈਣ ਵਾਲੇ (ਜ਼ਿਆਦਾਤਰ 1947 ਅਤਕੇ 1962 ਦਰਮਿਆਨ) ਲੋਕਾਂ ਵਲੋਂ ਛੱਡੀ ਗਈ ਜਾਇਦਾਦ ਨੂੰ ‘ਦੁਸ਼ਮਣ ਜਾਇਦਾਦ’ ਕਿਹਾ ਜਾਂਦਾ ਹੈ।
ਇਹ ਖ਼ਬਰ ਵੀ ਪੜ੍ਹੋ - ਅੱਜ ਹੋਵੇਗੀ 'ਆਪ' ਤੇ ਕਾਂਗਰਸੀ ਲੀਡਰਾਂ ਦੀ ਮੀਟਿੰਗ, ਪੰਜਾਬ ਸਣੇ 5 ਸੂਬਿਆਂ 'ਚ ਸੀਟ ਸ਼ੇਅਰਿੰਗ 'ਤੇ ਕਰਨਗੇ ਚਰਚਾ
ਪ੍ਰਸਤਾਵਿਤ ਸ਼ੇਅਰ ਵਿਕਰੀ ਦੇਸ਼ ਵਿਚ ‘ਦੁਸ਼ਮਣ ਜਾਇਦਾਦ’ ਦੇ ਨਿਪਟਾਰੇ ਦੀ ਸਰਕਾਰ ਦੀ ਪਹਿਲ ਦਾ ਹਿੱਸਾ ਹੈ। ਖਰੀਦਦਾਰਾਂ ਨੂੰ ਉਨ੍ਹਾਂ ਸ਼ੇਅਰਾਂ ਲਈ ਬੋਲੀ ਲਗਾਉਣੀ ਹੋਵੇਗੀ, ਜਿਨ੍ਹਾਂ ਨੂੰ ਉਹ ਖਰੀਦਣਾ ਚਾਹੁੰਦੇ ਹਨ ਅਤੇ ਸਰਕਾਰ ਵਲੋਂ ਨਿਰਧਾਰਿਤ ਰਾਖਵੇਂ ਮੁੱਲ ਤੋਂ ਹੇਠਾਂ ਕਿਸੇ ਵੀ ਬੋਲੀ ਨੂੰ ਨਾਮੰਜ਼ੂਰ ਕਰ ਦਿੱਤਾ ਜਾਵੇਗਾ। ਰਾਖਵੇਂ ਮੁੱਲ ਦੀ ਜਾਣਕਾਰੀ ਸੰਭਾਵਿਤ ਬੋਲੀਦਾਤਿਆਂ ਨੂੰ ਨਹੀਂ ਦਿੱਤੀ ਜਾਵੇਗੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8