ਕਾਰ ਖਰੀਦਣ ਦੇ ਚਾਹਵਾਨ ਲੋਕਾਂ ਲਈ ਸੁਨਹਿਰਾ ਮੌਕਾ, Volvo ਕੰਪਨੀ ਲੈ ਕੇ ਆਈ ਇਹ ਸਹੂਲਤ

09/17/2020 5:58:06 PM

ਨਵੀਂ ਦਿੱਲੀ — ਕਾਰ ਖਰੀਦਣ ਦਾ ਪਲਾਨ ਬਣਾ ਰਹੇ ਲੋਕਾਂ ਲਈ ਸਵੀਡਨ ਦੀ ਲਗਜ਼ਰੀ ਕਾਰ ਕੰਪਨੀ ਵੋਲਵੋ(Volvo) ਇੱਕ ਵੱਡਾ ਆਫਰ ਲੈ ਕੇ ਆਈ ਹੈ। ਕੰਪਨੀ ਨੇ ਇਸਦੇ ਲਈ ਐਚ.ਡੀ.ਐਫ.ਸੀ. ਬੈਂਕ ਨਾਲ ਸਮਝੌਤਾ ਕੀਤਾ ਹੈ। ਇਸ ਦੇ ਤਹਿਤ ਹੁਣ ਤੁਸੀਂ ਆਪਣੀ ਮਨਪਸੰਦ ਕਾਰ ਖਰੀਦਣ ਲਈ 100 ਪ੍ਰਤੀਸ਼ਤ ਲੋਨ ਪ੍ਰਾਪਤ ਕਰ ਸਕਦੇ ਹੋ।

ਵੋਲਵੋ ਕਾਰਾਂ ਇਸ ਸਮੇਂ ਅਹਿਮਦਾਬਾਦ, ਬੰਗਲੌਰ, ਚੰਡੀਗੜ੍ਹ, ਚੇਨਈ, ਕੋਇੰਬਟੂਰ, ਦਿੱਲੀ ਐਨ.ਸੀ.ਆਰ. (ਦੱਖਣੀ ਦਿੱਲੀ, ਪੱਛਮੀ ਦਿੱਲੀ, ਗੁਰੂਗ੍ਰਾਮ ਅਤੇ ਨੋਇਡਾ), ਹੈਦਰਾਬਾਦ, ਇੰਦੌਰ, ਜੈਪੁਰ, ਕੋਚੀ, ਕੋਜ਼ੀਕੋਡ, ਕੋਲਕਾਤਾ, ਲਖਨਊ, ਲੁਧਿਆਣਾ, ਮੁੰਬਈ, ਪੁਣੇ, ਰਾਏਪੁਰ, ਸੂਰਤ, ਵਿਸ਼ਾਖਾਪਟਨਮ ਅਤੇ ਵਿਜੇਵਾੜਾ ਵਿਚ ਆਪਣੇ 25 ਡੀਲਰਾਂ ਜ਼ਰੀਏ ਆਪਣੇ ਉਤਪਾਦਾਂ ਦੀ ਮਾਰਕੀਟਿੰਗ ਕਰਦੀ ਹੈ।

ਇਹ ਵੀ ਦੇਖੋ : RBI ਕ੍ਰੈਡਿਟ-ਡੈਬਿਟ ਕਾਰਡ ਧਾਰਕਾਂ ਲਈ 30 ਸਤੰਬਰ ਤੋਂ ਲਾਗੂ ਕਰੇਗਾ ਨਵੇਂ ਨਿਯਮ

ਪ੍ਰਾਪਤ ਜਾਣਕਾਰੀ ਅਨੁਸਾਰ ਵੋਲਵੋ ਕਾਰ ਇੰਡੀਆ ਇਸ ਨਵੀਂ ਸੇਵਾ ਦੇ ਤਹਿਤ ਕਾਰ ਦੀ ਐਕਸ-ਸ਼ੋਅਰੂਮ ਕੀਮਤ ਦੇ ਬਰਾਬਰ ਤੱਕ ਦਾ ਫਾਇਨਾਂਸ ਉਪਲੱਬਧ ਕਰਵਾਏਗੀ। ਇਸਦੇ ਨਾਲ ਹੀ ਗਾਹਕਾਂ ਨੂੰ ਇਸਦਾ ਭੁਗਤਾਨ ਕਰਨ ਲਈ ਆਸਾਨ ਵਿਕਲਪ ਪ੍ਰਾਪਤ ਹੋਣਗੇ। ਵਿਸ਼ੇਸ਼ ਹਾਲਾਤਾਂ ਵਿਚ ਫਾਰਕਲੋਜ਼ਰ ਲਈ ਕੋਈ ਫੀਸ ਨਹੀਂ ਲਈ ਜਾਏਗੀ।

ਇਹ ਵੀ ਦੇਖੋ : ਤਿੰਨ ਦਿਨ ਚੜ੍ਹਨ ਤੋਂ ਬਾਅਦ ਅੱਜ ਫਿਰ ਘਟੀਆਂ ਸੋਨੇ ਦੀਆਂ ਕੀਮਤਾਂ ,  ਜਾਣੋ ਅੱਜ ਦੇ ਭਾਅ

ਇਸ ਸਕੀਮ ਦੇ ਤਹਿਤ 7 ਸਾਲ ਤੱਕ ਲਈ ਕਰਜ਼ਾ ਲਿਆ ਜਾ ਸਕਦਾ ਹੈ। ਵਿੱਤ ਬੀਮਾ, ਐਕਸਟੈਂਡਡ ਵਾਰੰਟੀ, ਸਰਵਿਸ ਪੈਕੇਜ ਅਤੇ ਉਪਕਰਣ ਦਾ ਵੀ ਵਿਕਲਪ ਹੋਵੇਗਾ। ਵੋਲਵੋ ਕਾਰ ਵਿੱਤੀ ਸੇਵਾਵਾਂ ਲਈ ਕਰਜ਼ੇ ਦੀ ਪ੍ਰਵਾਨਗੀ ਤੇਜ਼ ਹੋਵੇਗੀ ਅਤੇ ਹਰੇਕ ਲਈ ਇਕਸਾਰ ਪ੍ਰੋਸੈਸਿੰਗ ਫੀਸਾਂ ਹੋਣਗੀਆਂ। ਇਹ ਗਾਹਕਾਂ ਨੂੰ ਵਿੱਤ ਦਾ ਸੁਵਿਧਾਜਨਕ ਤਜ਼ਰਬਾ ਦੇਵੇਗਾ।

ਸਵੀਡਨ ਦੀ ਲਗਜ਼ਰੀ ਕਾਰ ਕੰਪਨੀ ਵੋਲਵੋ ਨੇ 2007 ਵਿਚ ਭਾਰਤ ਵਿਚ ਆਪਣੀ ਮੌਜੂਦਗੀ ਦਰਜ ਕੀਤੀ ਸੀ ਅਤੇ ਉਦੋਂ ਤੋਂ ਹੀ ਤੇਜ਼ੀ ਨਾਲ ਦੇਸ਼ ਵਿਚ ਸਵੀਡਿਸ਼ ਬ੍ਰਾਂਡ ਪਸੰਦ ਕੀਤਾ ਜਾ ਰਿਹਾ ਹੈ।

ਇਹ ਵੀ ਦੇਖੋ : ਭਾਰਤ ਵਲੋਂ ਗੰਢਿਆਂ ਦੇ ਨਿਰਯਾਤ 'ਤੇ ਰੋਕ ਲਾਉਣ ਕਾਰਨ ਬੰਗਲਾਦੇਸ਼ ਨੇ ਜ਼ਾਹਰ ਕੀਤੀ ਚਿੰਤਾ


Harinder Kaur

Content Editor

Related News