ਓਪੋ ਨੇ ਹੈਦਰਾਬਾਦ ''ਚ ਸੋਧ ਅਤੇ ਵਿਕਾਸ ਕੇਂਦਰ ਕੀਤਾ ਸਥਾਪਿਤ

12/15/2018 3:36:22 PM

ਨਵੀਂ ਦਿੱਲੀ—ਮੋਬਾਇਲ ਹੈਂਡਸੈਟ ਬਣਾਉਣ ਵਾਲੀ ਚੀਨ ਦੀ ਕੰਪਨੀ ਓਪੋ ਨੇ ਹੈਦਰਾਬਾਦ 'ਚ ਸੋਧ ਅਤੇ ਵਿਕਾਸ (ਆਰ ਐਂਡ ਡੀ) ਕੇਂਦਰ ਖੋਲ੍ਹਿਆ ਹੈ। ਕੰਪਨੀ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਓਪੋ ਦਾ ਭਾਰਤ 'ਚ ਸਥਾਪਿਤ ਆਰ ਐਂਡ ਡੀ ਕੇਂਦਰ ਸੰਸਾਰਕ ਪੱਧਰ 'ਤੇ ਚੌਥਾ ਕੇਂਦਰ ਹੈ। ਚੀਨ ਦੇ ਬਾਹਰ ਇਹ ਕੰਪਨੀ ਦਾ ਸਭ ਤੋਂ ਵੱਡਾ ਸੋਧ ਅਤੇ ਵਿਕਾਸ ਕੇਂਦਰ ਹੈ। 
ਕੰਪਨੀ ਨੇ ਹਾਲਾਂਕਿ ਇਸ 'ਚ ਕੀਤੇ ਗਏ ਨਿਵੇਸ਼ ਦੇ ਬਾਰੇ 'ਚ ਕੋਈ ਬਿਓਰਾ ਨਹੀਂ ਦਿੱਤਾ। ਓਪੋ ਨੇ ਇਕ ਬਿਆਨ 'ਚ ਕਿਹਾ ਕਿ ਹੈਦਰਾਬਾਦ 'ਚ ਸਥਾਪਿਤ ਕੇਂਦਰ ਦੇਸ਼ 'ਚ ਆਰਕਸ਼ਕ ਨਵੀਨਤਾ ਅਤੇ ਅਤਿ ਆਧੁਨਿਕ ਤਕਨਾਲੋਜੀ ਲਿਆਉਣ 'ਚ ਯੋਗਦਾਨ ਕਰੇਗਾ ਇਸ 'ਚ ਅਸੀਂ ਭਵਿੱਖ ਦੇ ਉਤਪਾਦਾਂ 'ਚ ਨਵੀਂ ਅਤੇ ਆਕਰਸ਼ਕ ਤਕਨਾਲੋਜੀ ਦੀ ਵਰਤੋਂ 'ਚ ਮਦਦ ਮਿਲੇਗੀ।
ਰੋਜ਼ਗਾਰ ਦੇ ਬਾਰੇ 'ਚ ਕੰਪਨੀ ਨੇ ਕਿਹਾ ਕਿ ਉਹ ਇਸ ਕੇਂਦਰ ਲਈ ਆਈ.ਆਈ.ਟੀ. ਵਰਗੇ ਨਾਮਜ਼ਦ ਸੰਸਥਾਨਾਂ ਤੋਂ ਲੋਕਾਂ ਨੂੰ ਲਵੇਗਾ। ਹਾਲ ਹੀ 'ਚ ਓਪੋ ਨੇ 2019 'ਚ ਸੋਧ ਅਤੇ ਵਿਕਾਸ ਦੇ ਖੇਤਰ 'ਚ 10 ਅਰਬ ਯੂਆਨ ਨਿਵੇਸ਼ ਦਾ ਐਲਾਨ ਕੀਤਾ ਹੈ।  


Aarti dhillon

Content Editor

Related News