ਓਪੋ ਨੇ ਨੋਇਡਾ ਫੈਕਟਰੀ ''ਚ ਰੋਕਿਆ ਕੰਮ, 3000 ਕਰਮਚਾਰੀਆਂ ਦਾ ਹੋਵੇਗਾ ਕੋਰੋਨਾ ਟੈਸਟ

05/18/2020 12:22:47 PM

ਨਵੀਂ ਦਿੱਲੀ (ਭਾਸ਼ਾ) : ਚੀਨੀ ਮੋਬਾਇਲ ਹੈਂਡਸੈੱਟ ਨਿਰਮਾਤਾ ਓਪੋ ਨੇ ਐਤਵਾਰ ਨੂੰ ਕਿਹਾ ਕਿ ਉਸ ਨੇ ਨੋਇਡਾ ਸਥਿਤ ਆਪਣੀ ਫੈਕਟਰੀ ਵਿਚ ਕੰਮ ਰੋਕ ਦਿੱਤਾ ਹੈ। ਕੰਪਨੀ ਨੇ ਦੱਸਿਆ ਕਿ ਜਦੋਂ ਤੱਕ ਉਸ ਦੇ ਸਾਰੇ 3,000 ਕਰਮਚਾਰੀਆਂ ਦੀ ਕੋਰੋਨਾ ਵਾਇਰਸ ਸੰਕਰਮਣ ਦੀ ਜਾਂਚ ਪੂਰੀ ਨਹੀਂ ਹੋ ਜਾਂਦੀ, ਫੈਕਟਰੀ ਵਿਚ ਕੰਮ ਬੰਦ ਰਹੇਗਾ। ਕੰਪਨੀ ਨੇ ਉੱਤਰ ਪ੍ਰਦੇਸ਼ ਸਰਕਾਰ ਦੀ ਆਗਿਆ ਮਿਲਣ ਤੋਂ ਬਾਅਦ ਕਰੀਬ 30 ਫੀਸਦੀ ਕਰਮਚਾਰੀਆਂ ਨਾਲ ਸ਼ੁੱਕਰਵਾਰ ਨੂੰ ਕੰਮ ਫਿਰ ਤੋਂ ਸ਼ੁਰੂ ਕੀਤਾ ਸੀ। ਕੰਪਨੀ ਨੇ ਕੋਰੋਨਾ ਵਾਇਰਸ ਜਾਂਚ ਲਈ ਉਨ੍ਹਾਂ ਸਾਰੇ ਕਰਮਚਾਰੀਆਂ ਦੇ ਸੈਂਪਲ ਭੇਜੇ ਹਨ, ਜਿਨ੍ਹਾਂ ਨੇ ਕੰਮ ਵਿਚ ਸ਼ਾਮਿਲ ਹੋਣਾ ਹੈ।

ਓਪੋ ਨੇ ਐਤਵਾਰ ਦੇਰ ਰਾਤ ਇਕ ਬਿਆਨ ਵਿਚ ਕਿਹਾ, ''ਆਪਣੇ ਸਾਰੇ ਕਰਮਚਾਰੀਆਂ ਅਤੇ ਨਾਗਰਿਕਾਂ ਦੀ ਸੁਰੱਖਿਆ ਨੂੰ ਪਹਿਲ ਦਿੰਦੇ ਹੋਏ ਅਸੀਂ ਗ੍ਰੇਟਰ ਨੋਇਡਾ ਸਥਿਤ ਨਿਰਮਾਣ ਪਲਾਂਟ ਵਿਚ ਸਾਰੇ ਕੰਮ ਬੰਦ ਕਰ ਦਿੱਤੇ ਹਨ ਅਤੇ 3,000 ਤੋਂ ਜ਼ਿਆਦਾ ਕਰਮਚਾਰੀਆਂ ਲਈ ਕੋਵਿਡ-19 ਜਾਂਚ ਸ਼ੁਰੂ ਕੀਤੀ ਹੈ, ਜਿਸ ਦੇ ਨਤੀਜੇ ਦੀ ਉਡੀਕ ਹੈ। ਕੰਪਨੀ ਨੇ ਕਿਹਾ ਕਿ ਸਿਰਫ ਨਕਾਰਾਤਮਕ ਟੈਸਟ ਨਤੀਜੇ ਵਾਲੇ ਕਰਮਚਾਰੀਆਂ ਨੂੰ ਹੀ ਫਿਰ ਤੋਂ ਕੰਮ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ।


cherry

Content Editor

Related News