ਹਰੇ ਨਿਸ਼ਾਨ ’ਚ ਖੁੱਲਾ ਸ਼ੇਅਰ ਬਾਜ਼ਾਰ, ਸੈਂਸੈਕਸ 254 ਅੰਕ ਚੜਿ੍ਹਆ ਤੇ ਨਿਫਟੀ 13700 ਦੇ ਆਸਪਾਸ

Thursday, Dec 24, 2020 - 10:31 AM (IST)

ਹਰੇ ਨਿਸ਼ਾਨ ’ਚ ਖੁੱਲਾ ਸ਼ੇਅਰ ਬਾਜ਼ਾਰ, ਸੈਂਸੈਕਸ 254 ਅੰਕ ਚੜਿ੍ਹਆ ਤੇ ਨਿਫਟੀ 13700 ਦੇ ਆਸਪਾਸ

ਮੁੰਬਈ — ਅੱਜ ਹਫਤੇ ਦੇ ਆਖਰੀ ਕਾਰੋਬਾਰੀ ਦਿਨ ਭਾਵ ਵੀਰਵਾਰ ਨੂੰ ਸ਼ੇਅਰ ਬਾਜ਼ਾਰ ’ਚ ਵਾਧਾ ਦੇਖਣ ਨੂੰ ਮਿਲਿਆ ਹੈ। ਬੰਬਈ ਸਟਾਕ ਐਕਸਚੇਂਜ ਦਾ  ਇੰਡੈਕਸ ਸੈਂਸੈਕਸ 254.11 ਅੰਕ ਭਾਵ 0.55 ਪ੍ਰਤੀਸ਼ਤ ਦੇ ਵਾਧੇ ਨਾਲ 46698.29 ਦੇ ਪੱਧਰ ’ਤੇ ਖੁੱਲਿ੍ਹਆ ਹੈ। ਇਸ ਦੇ ਨਾਲ ਹੀ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 0.53 ਪ੍ਰਤੀਸ਼ਤ ਭਾਵ 71.60 ਅੰਕ ਦੀ ਤੇਜ਼ੀ ਨਾਲ 13672.70 ਦੇ ਪੱਧਰ ’ਤੇ ਖੁੱਲਿਆ। 25 ਦਸੰਬਰ ਨੂੰ ਘਰੇਲੂ ਸਟਾਕ ਮਾਰਕੀਟ ਕ੍ਰਿਸਮਸ ਦੇ ਤਿਉਹਾਰ ਮੌਕੇ ਬੰਦ ਰਹੇਗਾ। ਇਸ ਦਿਨ ਬੀਐਸਈ ਅਤੇ ਐਨਐਸਈ ’ਚ ਕੋਈ ਵਪਾਰ ਨਹੀਂ ਹੋਵੇਗਾ। ਵਪਾਰ 28 ਦਸੰਬਰ ਨੂੰ ਦੁਬਾਰਾ ਸਟਾਕ ਮਾਰਕੀਟ ’ਚ ਸ਼ੁਰੂ ਹੋਵੇਗਾ।      

ਇਹ ਵੀ ਪੜ੍ਹੋ - 1 ਜਨਵਰੀ ਤੋਂ ਬਦਲਣਗੇ ਮਹੱਤਵਪੂਰਨ ਨਿਯਮ, ਫ਼ੋਨ ਕਾਲ ਤੋਂ ਲੈ ਕੇ ਵਿੱਤੀ ਲੈਣ-ਦੇਣ ਹੋਣਗੇ ਪ੍ਰਭਾਵਤ

ਟਾਪ ਗੇਨਰਜ਼

ਹਿੰਡਾਲਕੋ, ਇੰਡਸਇੰਡ ਬੈਂਕ, ਓ.ਐਨ.ਜੀ.ਸੀ., ਕੋਲ ਇੰਡੀਆ ,ਆਈ. ਸੀ. ਆਈ. ਸੀ. ਆਈ. ਬੈਂਕ 

ਟਾਪ ਲੂਜ਼ਰਜ਼

ਹੀਰੋ ਮੋਟੋਕਾਰਪ, ਗ੍ਰਾਸਿਮ, ਅਲਟ੍ਰਾਟੈਕ ਸੀਮੈਂਟ, ਏਸ਼ੀਅਨ ਪੇਂਟਸ, ਅਡਾਨੀ ਪੋਰਟਸ 

ਇਹ ਵੀ ਪੜ੍ਹੋ - ਇਸ ਹਫ਼ਤੇ ਲਗਾਤਾਰ ਤਿੰਨ ਦਿਨ ਬੰਦ ਰਹਿਣਗੇ ਬੈਂਕ,ਜੇਕਰ ਨਹੀਂ ਭਰੀ ITR ਤਾਂ ਹੋਵੇਗੀ ਪ੍ਰੇਸ਼ਾਨੀ

ਸੈਕਟੋਰੀਅਲ ਇੰਡੈਕਸ 

ਅੱਜ ਆਈ.ਟੀ. ਨੂੰ ਛੱਡ ਕੇ ਸਾਰੇ ਸੈਕਟਰ ਹਰੇ ਚਿੰਨ੍ਹ ’ਤੇ ਖੁੱਲੇ। ਇਨ੍ਹਾਂ ਵਿਚ ਫਾਰਮਾ, ਐਫਐਮਸੀਜੀ, ਧਾਤਾਂ, ਵਿੱਤ ਸੇਵਾਵਾਂ, ਰੀਅਲਟੀ, ਪੀਐਸਯੂ ਬੈਂਕ, ਬੈਂਕ, ਪ੍ਰਾਈਵੇਟ ਬੈਂਕ, ਮੀਡੀਆ ਅਤੇ ਆਟੋ ਸ਼ਾਮਲ ਹਨ।

ਨੋਟ - ਇਸ ਖਬਰ ਬਾਰੇ ਆਪਣੀ ਰਾਏ ਕੁਮੈਾਂਟ ਬਾਕਸ ਵਿਚ ਸਾਂਝੀ ਕਰੋ।


author

Harinder Kaur

Content Editor

Related News