ਆਨਲਾਈਨ ਨੌਕਰੀਆਂ ਫਰਵਰੀ ''ਚ 6 ਫੀਸਦੀ ਵਧੀਆਂ

Wednesday, Mar 14, 2018 - 11:33 PM (IST)

ਆਨਲਾਈਨ ਨੌਕਰੀਆਂ ਫਰਵਰੀ ''ਚ 6 ਫੀਸਦੀ ਵਧੀਆਂ

ਨਵੀਂ ਦਿੱਲੀ (ਅਨਸ)-ਦੇਸ਼ 'ਚ ਆਨਲਾਈਨ ਨੌਕਰੀਆਂ 'ਚ ਬੀਤੇ ਫਰਵਰੀ ਮਹੀਨੇ 'ਚ ਪਿਛਲੇ ਸਾਲ ਦੇ ਮੁਕਾਬਲੇ 6 ਫੀਸਦੀ ਦਾ ਵਾਧਾ ਹੋਇਆ ਹੈ। ਇਹ ਜਾਣਕਾਰੀ ਰੋਜ਼ਗਾਰ ਬਾਜ਼ਾਰ ਦੀ ਪੋਰਟਲ ਨੌਕਰੀ ਡਾਟਕਾਮ ਨੇ ਬੁੱਧਵਾਰ ਨੂੰ ਆਪਣੀ ਇਕ ਰਿਪੋਰਟ 'ਚ ਦਿੱਤੀ। ਰਿਪੋਰਟ 'ਚ ਦੱਸਿਆ ਗਿਆ ਹੈ ਕਿ ਨੌਕਰੀ ਜਾਬ ਸਪੀਕ ਇੰਡੈਕਸ ਫਰਵਰੀ 'ਚ 2,087 ਦਰਜ ਕੀਤਾ ਗਿਆ, ਜੋ ਪਿਛਲੇ ਸਾਲ ਫਰਵਰੀ ਦੇ ਮੁਕਾਬਲੇ 6 ਫੀਸਦੀ ਜ਼ਿਆਦਾ ਹੈ, ਜੋ ਬੈਂਕਿੰਗ, ਵਿੱਤੀ ਸੇਵਾ ਤੇ ਬੀਮਾ ਸਮੇਤ ਸਾਰੇ ਉਦਯੋਗਾਂ 'ਚ ਰੋਜ਼ਗਾਰ ਦੇ ਮਾਮਲੇ 'ਚ ਸਾਕਾਰਾਤਮਕ ਸੰਕੇਤ ਹੈ।

ਜਾਬ ਪੋਰਟਲ ਦੀ ਰਿਪੋਰਟ 'ਚ ਖਾਸ ਤੌਰ ਨਾਲ ਦਰਸਾਇਆ ਗਿਆ ਹੈ ਕਿ ਮਹਾਨਗਰਾਂ 'ਚ ਰੋਜ਼ਗਾਰ 'ਚ ਸਥਿਰ ਵਾਧਾ ਦਰਜ ਕੀਤਾ ਗਿਆ, ਜਦਕਿ ਦੂਜੀ ਸ਼੍ਰੇਣੀ ਦੇ ਬਾਜ਼ਾਰ ਵੀ ਬਹੁਤ ਪਿੱਛੇ ਨਹੀਂ ਰਹੇ, ਜੋ ਬਿਹਤਰੀ ਦਾ ਸੰਕੇਤਕ ਹੈ। ਨੌਕਰੀ ਡਾਟਕਾਮ ਦੇ ਮੁੱਖ ਅਧਿਕਾਰੀ (ਸੇਲਜ਼) ਵੀ. ਸੁਰੇਸ਼ ਨੇ ਕਿਹਾ ਕਿ ਅੰਦਾਜ਼ੇ ਦੇ ਅਨੁਕੂਲ ਰੋਜ਼ਗਾਰ ਬਾਜ਼ਾਰ 'ਚ ਅਸਥਿਰਤਾ ਬਣੀ ਰਹੀ। ਰਿਪੋਰਟ 'ਚ ਦੱਸਿਆ ਗਿਆ ਕਿ ਤੇਲ ਤੇ ਗੈਸ ਦੇ ਖੇਤਰ 'ਚ ਫਰਵਰੀ ਦੌਰਾਨ ਨੌਕਰੀਆਂ 'ਚ ਰਿਕਾਰਡ ਵਾਧਾ ਹੋਇਆ।  


Related News