ਆਨਲਾਈਨ ਕੰਪਨੀਆਂ ਫਿਰ ਤੋਂ ਕਰਨਗੀਆਂ ਧਮਾਕਾ, ਮਿਲੇਗਾ ਖਰੀਦਦਾਰੀ ਦਾ ਮੌਕਾ

10/09/2019 11:29:44 AM

 

ਨਵੀਂ ਦਿੱਲੀ — ਈ-ਕਾਮਰਸ ਕੰਪਨੀਆਂ ਤਿਉਹਾਰੀ ਸੀਜ਼ਨ 'ਚ ਲਾਭ ਕਮਾਉਣ ਲਈ ਫਿਰ ਤੋਂ ਆਫਰ ਦਾ ਪਿਟਾਰਾ ਲੈ ਕੇ ਆਉਣ ਵਾਲੀਆਂ ਹਨ। ਸਨੈਪਡੀਲ, ਫਲਿੱਪਕਾਰਟ ਅਤੇ ਐਮਾਜ਼ੋਨ ਇਸ ਹਫਤੇ ਫਿਰ ਤੋਂ ਸੇਲ ਦੀ ਸ਼ੁਰੂਆਤ ਕਰਨ ਵਾਲੀਆਂ ਹਨ। ਇਸ ਦੌਰਾਨ ਉਪਭੋਗਤਾ ਫੈਸ਼ਨ ਬ੍ਰਾਂਡ 'ਤੇ 90 ਫੀਸਦੀਤੱਕ , ਮੋਬਾਈਲ ਫੋਨ 'ਤੇ 40 ਫੀਸਦੀ ਤੱਕ ਅਤੇ ਘਰੇਲੂ ਸਾਜ਼ੋ-ਸਮਾਨ ਅਤੇ ਟੈਲੀਵਿਜ਼ਨ 'ਤੇ 60 ਫੀਸਦੀ ਤੱਕ ਦੀ ਛੋਟ ਮਿਲ ਸਕਦੀ ਹੈ।

ਇਨ੍ਹਾਂ ਕੰਪਨੀਆਂ ਨੇ ਛੋਟ ਤੋਂ ਇਲਾਵਾ ਕਿਸੇ ਖਾਸ ਬੈਂਕ ਦੇ ਕ੍ਰੈਡਿਟ ਅਤੇ ਡੈਬਿਟ ਕਾਰਡ ਤੋਂ ਖਰੀਦਦਾਰੀ ਕਰਨ 'ਤੇ 25 ਫੀਸਦੀ ਤੱਕ ਕੈਸ਼ ਬੈਕ ਦੇਣ ਦੀ ਘੋਸ਼ਣਾ ਹੈ। ਹਾਲਾਂਕਿ ਅਜਿਹੀਆਂ ਛੋਟਾਂ ਲੈਣ ਲਈ ਘੱਟੋ-ਘੱਟ ਖਰੀਦਦਾਰੀ ਅਤੇ ਜ਼ਿਆਦਾਤਰ ਛੋਟ ਲਈ ਕੁਝ ਸ਼ਰਤਾਂ ਜੁੜੀਆਂ ਹੋਣਗੀਆਂ। ਐਮਾਜ਼ੋਨ ਇੰਡੀਆ ਦੇ ਇਕ ਅਧਿਕਾਰੀ ਨੇ ਕਿਹਾ ਕਿ ਦੁਸਹਿਰੇ ਅਤੇ ਦੀਵਾਲੀ ਵਿਚਕਾਰ ਤਿੰਨ 'ਮਹਾਸੇਲ' ਦਾ ਆਯੋਜਨ ਕੀਤਾ ਜਾਂਦਾ ਹੈ। 29 ਸਤੰਬਰ ਤੋਂ 4 ਅਕਤੂਬਰ ਵਿਚਕਾਰ ਇਕ ਸੇਲ ਦਾ ਆਯੋਜਨ ਹੋ ਚੁੱਕਾ ਹੈ। ਦੂਜੀ ਸੇਲ ਐਤਵਾਰ ਤੋਂ ਸ਼ੁਰੂ ਹੋ ਰਹੀ ਹੈ ਅਤੇ ਤੀਜੀ ਸੇਲ ਧਨਤੇਰਸ ਦੇ ਆਸਪਾਸ ਕੀਤੀ ਜਾਵੇਗੀ। 

ਛੋਟੇ ਸ਼ਹਿਰ ਅਤੇ ਪਿੰਡਾਂ 'ਤੇ ਫੋਕਸ

ਘਰੇਲੂ ਈ-ਕਾਮਰਸ ਕੰਪਨੀ ਸਨੈਪਡੀਲ 11 ਤੋਂ 13 ਅਕਤੂਬਰ ਵਿਚਕਾਰ ਸੇਲ ਦਾ ਆਯੋਜਨ ਕਰਨ ਵਾਲੀ ਹੈ। ਕੰਪਨੀ ਬੈਂਕ ਆਫ ਬੜੋਦਾ ਦੇ ਕ੍ਰੈਡਿਟ ਕਾਰਡ 'ਤੇ 10 ਫੀਸਦੀ ਤੱਕ ਦੀ ਵਾਧੂ ਛੋਟ ਦੇਵੇਗੀ। ਇਸ ਬੈਂਕ ਦੇ ਡੈਬਿਟ ਕਾਰਡ 'ਤੇ 20 ਫੀਸਦੀ, ਰੁਪਏ ਜਾਂ ਡੈਬਿਟ ਕਾਰਡ 'ਤੇ 20 ਫੀਸਦੀ, ਪੰਜਾਬ ਨੈਸ਼ਨਲ ਬੈਂਕ ਦੇ ਡੈਬਿਟ ਜਾਂ ਕ੍ਰੈਡਿਟ ਕਾਰਡ 'ਤੇ 25 ਫੀਸਦੀ, ਫੈਡਰਲ ਬੈਂਕ ਦੇ ਡੈਬਿਟ ਕਾਰਡ 'ਤੇ 15 ਫੀਸਦੀ ਛੋਟ ਮਿਲ ਰਹੀ ਹੈ। ਸਨੈਪਡੀਲ ਦੇ ਬੁਲਾਰੇ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਫੋਕਸ ਛੋਟੇ ਸ਼ਹਿਰ ਅਤੇ ਪਿੰਡ ਹਨ। ਉਥੇ ਜ਼ਿਆਦਾਤਰ ਲੋਕਾਂ ਕੋਲ ਰੁਪੇ ਡੈਬਿਟ ਕਾਰਡ ਹੈ ਜਿਹੜਾ ਕਿ ਜਨਧਨ ਖਾਤੇ ਨਾਲ ਮੁਫਤ ਮਿਲਦਾ ਹੈ।

ਐਮਾਜ਼ੋਨ ਇੰਡੀਆ 'ਤੇ ਮਿਲੇਗੀ 10 ਫੀਸਦੀ ਤੱਕ ਦੀ ਇੰਸਟੈਂਟ ਛੋਟ

ਐਮਾਜ਼ੋਨ ਇੰਡੀਆ ਆਪਣੀ ਆਉਣ ਵਾਲੀ ਸੇਲ 13 ਤੋਂ 17 ਅਕਤੂਬਰ ਵਿਚਕਾਰ ਲਿਆਉਣ ਵਾਲੀ ਹੈ। ਇਸ ਦੌਰਾਨ ਆਈ.ਸੀ.ਆਈ.ਸੀ.ਆਈ. ਬੈਂਕ ਦੇ ਕ੍ਰੈਡਿਟ ਕਾਰਡ ਅਤੇ ਡੈਬਿਟ ਕਾਰਡ ਤੋਂ ਖਰੀਦਦਾਰੀ ਕਰਨ 'ਤੇ 10 ਫੀਸਦੀ ਦੀ ਇੰਸਟੈਂਟ ਛੋਟ ਮਿਲੇਗੀ। ਕੰਪਨੀ ਦਾ ਕਹਿਣਾ ਹੈ ਕਿ ਸੇਲ 'ਚ ਸਮਾਰਟ ਫੋਨ, ਟੈਲੀਵਿਜ਼ਨ, ਘਰੇਲੂ ਸਾਜ਼ੋ-ਸਮਾਨ ਅਤੇ ਫੈਸ਼ਨ 'ਤੇ ਛੋਟ ਮਿਲੇਗੀ। ਸਮਾਰਟ ਫੋਨ ਦੀ ਗੱਲ ਕਰੀਏ ਤਾਂ ਐਪਲ, ਸ਼ਿਓਮੀ, ਵਨ ਪਲੱਸ, ਸੈਮਸੰਗ, ਵੀਵੋ ਅਤੇ ਹੋਰ ਕੰਪਨੀਆਂ ਦੇ ਸਮਾਰਟ ਫੋਨ 'ਤੇ 40 ਫੀਸਦੀ ਤੱਕ ਦੀ ਛੋਟ ਹੋਵੇਗੀ ਜਦੋਂਕਿ ਟੈਲੀਵਿਜ਼ਨ ਅਤੇ ਹੋਰ ਘਰੇਲੂ ਸਾਜ਼ੋ-ਸਮਾਨ 'ਤੇ 60 ਫੀਸਦੀ ਤੱਕ ਦੀ ਛੋਟ ਮਿਲੇਗੀ। ਫੈਸ਼ਨ ਸ਼੍ਰੇਣੀ 'ਚ ਉਪਭੋਗਤਾ 90 ਫੀਸਦੀ ਤੱਕ ਦੀ ਛੋਟ ਲੈ ਸਕਦੇ ਹਨ।

ਫਲਿੱਪਕਾਰਟ ਦੀ ਸੇਲ

ਅਮਰੀਕੀ ਕੰਪਨੀ ਵਾਲਮਾਰਟ ਦੀ ਮਾਲਕੀ ਵਾਲੀ ਫਲਿੱਪਕਾਰਟ ਦੀ ਅਗਲੀ ਸੇਲ 12 ਤੋਂ 16 ਅਕਤੂਬਰ ਵਿਚਕਾਰ ਆਵੇਗੀ। ਐਮਾਜ਼ੋਨ ਨਾਲ ਸਖਤ ਮੁਕਾਬਲਾ ਰੱਖਣ ਵਾਲੀ ਇਸ ਕੰਪਨੀ ਨੇ ਇਥੇ ਵੀ ਉਸੇ ਤਰ੍ਹਾਂ ਦੇ ਆਕਰਸ਼ਕ ਆਫਰ ਲਿਆਉਂਦੇ ਹਨ। ਹਾਲਾਂਕਿ ਕੰਪਨੀ ਦੇ ਬੁਲਾਰੇ ਨੇ ਇਸ ਬਾਰੇ ਵਿਸਥਾਰ ਨਾਲ ਜਾਣਕਾਰੀ ਦੇਣ ਤੋਂ ਇਨਕਾਰ ਕੀਤਾ ਹੈ। ਇਕ ਅਧਿਕਾਰੀ ਦਾ ਕਹਿਣਾ ਹੈ ਕਿ ਐਮਾਜ਼ੋਨ ਦੇ ਮੁਕਾਬਲੇ ਫਲਿੱਪਕਾਰਟ ਜ਼ਿਆਦਾ ਛੋਟ ਅਤੇ ਆਫਰ ਦੇਵੇਗੀ। ਇਸ ਵਾਰ ਫਲਿੱਪਕਾਰਟ ਨੇ ਸਟੇਟ ਬੈਂਕ ਦੇ ਕ੍ਰੈਡਿਟ ਕਾਰਡ ਅਤੇ ਡੈਬਿਟ ਕਾਰਡ 'ਤੇ 10 ਫੀਸਦੀ ਦੀ ਇੰਸਟੈਂਟ ਛੋਟ ਦੇਣ ਦਾ ਐਲਾਨ ਕੀਤਾ ਹੈ।


Related News