IT ਵਿਭਾਗ ਨੇ ਸ਼ੁਰੂ ਕੀਤੀ ਆਨਲਾਈਨ ਚੈਟ ਸੁਵਿਧਾ

10/18/2017 6:36:32 PM

ਨਵੀਂ ਦਿੱਲੀ— ਆਮਦਨ ਵਿਭਾਗ ਨੇ ਟੈਕਸਦਾਤਾਵਾਂ ਲਈ ਆਨਲਾਈਨ ਚੈਟ ਦੀ ਸੁਵਿਧਾ ਸ਼ੁਰੂ ਕੀਤੀ ਹੈ ਤਾਂਕਿ ਉਹ ਅਸਿੱਧੇ ਟੈਕਸ ਨਾਲ ਜੁੜੇ ਮੁੱਦਿਆਂ ਨੂੰ ਲੈ ਕੇ ਸ਼ੱਕ ਦੂਰ ਕਰ ਸਕਣ ਅਤੇ ਹੋਰ ਪੁੱਛ-ਗਿੱਛ ਕਰ ਸਕਣ। ਵਿਭਾਗ ਦੀ ਵੈੱਬਸਾਈਟ www,wm.com ਟੈਕਸ ਇੰਡੀਆ ਡਾਟ ਜੀ.ਓ.ਵੀ ਡਾਟ ਇਨ ਦੇ ਮੁੱਖ ਪੇਜ 'ਤੇ ਇਸਦੇ ਲਈ ਲਾਈਵ ਚੈਟ ਆਨਲਾਈਨ-ਪ੍ਰਸ਼ਨ ਅਤੇ ਕਵੈਰੀ ਆਈਕਨ ਪਾਇਆ ਗਿਆ ਹੈ।
ਇਕ ਅਧਿਕਾਰੀ ਨੇ ਕਿਹਾ, ਵਿਭਾਗ ਦੇ ਵਿਸ਼ੇਸ਼ਣਾ ਅਤੇ ਸਵੰਤਰ ਟੈਕਸਦਾਤਾਵਾਂ ਦੀ ਇੱਕ ਟੀਮ ਲੋਕਾਂ ਦੇ ਆਮ ਸਵਾਲਾਂ ਦਾ ਜਵਾਬ ਦੇਣੇਗੀ। ਪਹਿਲੀ ਬਾਰ ਸ਼ੁਰੂ ਕੀਤੀ ਗਈ ਇਸ ਮੁਹਿੰਮ ਦਾ ਟੀਚਾ ਦੇਸ਼ 'ਚ ਕਰਦਾਤਾਵਾਂ ਨੂੰ  ਿਮਿਲਣ ਵਾਲੀ ਸੁਵਿਧਾ ਵਧਾਉਂਦੀ ਹੈ। ਉਸਨੇ ਅੱਗੇ ਕਿਹਾ ਕਿ ਵਿਭਾਗ ਨੂੰ ਮਿਲੀ ਪ੍ਰਤੀਕਿਰਿਆ ਦੇ ਹਿਸਾਬ ਨਾਲ ਆਨਲਾਈਨ ਚੈਟ ਪ੍ਰਣਾਲੀ 'ਚ ਹੋਰ ਫੀਚਰ ਜੋੜੇ ਜਾਣਗੇ। ਕੋਈ ਵੀ ਵਿਅਕਤੀ ਈ-ਮੇਲ ਆਈ.ਡੀ.ਲਿਖ ਕੇ ਇਕ ਗੇਸਟ ਦੀ ਤਰ੍ਹਾਂ ਚੈਟਰੂਮ 'ਚ ਪ੍ਰਵੇਸ਼ ਕਰ ਸਕਦਾ ਹੈ।
ਅਧਿਕਾਰੀ ਨੇ ਦੱਸਿਆ, ਕਰਦਾਤਾਵਾਂ ਨੂੰ ਪੂਰਾ ਚੈਟ ਨੂੰ ਆਪਣੀ ਆਈ.ਡੀ.'ਤੇ ਈਮੇਲ ਕਰਨ ਦਾ ਵੀ ਵਿਕਲਪ ਦਿੱਤਾ ਹੈ। ਹਾਲਾਂਕਿ, ਚੈਟ ਦੀ ਸੁਰੂਆਤ 'ਚ ਇਕ ਸਾਵਧਾਨੀ ਸੂਚਨਾ ਦਿੱਤੀ ਗਈ ਹੈ ਕਿ ਦਿੱਤੇ ਜਾਣ ਵਾਲੇ ਜਵਾਬ ਵਿਸ਼ੇਸ਼ਕਾਂ ਦੇ ਵਿਚਾਰ 'ਤੇ ਅਧਾਰਿਤ ਹਨ ਅਤੇ ਇਸਨੂੰ ਕਿਸੇ ਵੀ ਸਥਿਤੀ 'ਚ ਕਿਸੇ  ਮੁੱਦੇ 'ਤੇ ਆਮਦਨ ਵਿਭਾਗ ਦੀ ਸਫਾਈ ਨਹੀਂ ਮੰਨਿਆ ਜਾਣਾ ਚਾਹੀਦਾ।


Related News