ਨਾਸਿਕ ਮੰਡੀ 'ਚ ਸਪਲਾਈ ਘਟਣ ਨਾਲ 20 ਫ਼ੀਸਦ ਮਹਿੰਗੇ ਹੋਏ ਗੰਢੇ

02/12/2021 12:26:11 PM

ਨਾਸਿਕ- ਬੀਤੇ ਸਾਲ ਨਵੰਬਰ ਵਿਚ ਬੇਮੌਸਮੀ ਬਾਰਸ਼ ਕਾਰਨ ਫ਼ਸਲ ਖ਼ਰਾਬ ਹੋਣ ਦੀ ਵਜ੍ਹਾ ਨਾਲ ਏਸ਼ੀਆ ਦੀ ਸਭ ਤੋਂ ਵੱਡੀ ਪਿਆਜ਼ ਮੰਡੀ ਨਾਸਿਕ ਵਿਚ ਸਪਲਾਈ ਘੱਟ ਗਈ ਹੈ। ਵੱਡੀ ਮਾਤਰਾ ਵਿਚ ਪਿਆਜ਼ ਖ਼ਰਾਬ ਹੋਣ ਕਾਰਨ ਲਾਸਲਗਾਓਂ, ਪਿਪਲਾਗਾਓਂ, ਓਮਰਾਣਾ, ਮਾਲੇਗਾਓਂ, ਕਲਵਣ ਅਤੇ ਚਾਂਦਵੜਾ ਦੀ ਮੰਡੀ ਵਿਚ ਵੀ ਆਮਦ ਘਟੀ ਹੈ।

ਇਸ ਕਾਰਨ ਮੁੱਲ 15 ਤੋਂ 20 ਫ਼ੀਸਦੀ ਤੱਕ ਵੱਧ ਗਏ ਹਨ। ਵੀਰਵਾਰ ਨੂੰ ਨਾਸਿਕ ਜ਼ਿਲ੍ਹੇ ਦਾ ਪਿਆਜ਼ ਘੱਟੋ-ਘੱਟ 3,500 ਰੁਪਏ ਅਤੇ ਵੱਧ ਤੋਂ ਵੱਧ 4,000 ਰੁਪਏ ਪ੍ਰਤੀ ਕੁਇੰਟਲ ਦੇ ਮੁੱਲ ਨਾਲ ਵਿਕਿਆ, ਜਦੋਂ ਕਿ ਔਸਤ ਮੁੱਲ 3700 ਰੁਪਏ ਪ੍ਰਤੀ ਕੁਇੰਟਲ ਰਿਹਾ।

ਇਸ ਲਈ ਪ੍ਰਚੂਨ ਬਾਜ਼ਾਰ ਵਿਚ ਪਿਆਜ਼ ਦੀਆਂ ਕੀਮਤਾਂ ਵਧੀਆਂ ਹਨ। ਮਹਾਰਾਸ਼ਟਰ ਵਿਚ ਪਿਆਜ਼ 40 ਤੋਂ 50 ਰੁਪਏ ਕਿਲੋ ਵਿਕ ਰਿਹਾ ਹੈ। ਦੱਸਿਆ ਜਾਂਦਾ ਹੈ ਕਿ ਬਾਰਸ਼ ਕਾਰਨ ਲਾਲ ਪਿਆਜ਼ ਦੀ ਫ਼ਸਲ ਕਾਫ਼ੀ ਖ਼ਰਾਬ ਹੋਈ ਹੈ। ਗੌਰਤਲਬ ਹੈ ਕਿ ਪਿਛਲੀ ਵਾਰ ਕੀਮਤਾਂ ਕਾਫ਼ੀ 'ਤੇ ਪਹੁੰਚਣ ਤੋਂ ਬਾਅਦ ਸਰਕਾਰ ਨੇ ਬਰਾਮਦ 'ਤੇ ਰੋਕ ਲਾ ਦਿੱਤੀ ਸੀ ਅਤੇ ਦਰਾਮਦ ਨੂੰ ਇਜਾਜ਼ਤ ਦਿੱਤੀ ਸੀ, ਇਸ ਦਾ ਨਾਲ ਹੀ ਇਸ ਦੀ ਥੋਕ ਵਿਚ ਭੰਡਾਰਣ ਦੀ ਮਾਤਰਾ ਵੀ ਘਟਾ ਦਿੱਤੀ ਗਈ ਸੀ। ਹਾਲਾਂਕਿ, ਬਰਾਮਦ 'ਤੇ ਰੋਕ ਹਟਾਈ ਜਾ ਚੁੱਕੀ ਹੈ।


Sanjeev

Content Editor

Related News