ਪਿਆਜ਼ ਹੋਇਆ ਹੋਰ ਲਾਲ, ਕੀਮਤ 150 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਪਾਰ

12/08/2019 10:33:06 AM

ਨਵੀਂ ਦਿੱਲੀ—ਪਿਆਜ਼ ਦਾ ਰੰਗ ਹੋਰ ਲਾਲ ਹੋ ਗਿਆ ਹੈ ਅਤੇ ਇਹ ਹੰਝੂ ਹੀ ਨਹੀਂ ਕੱਢ ਰਿਹਾ ਸਗੋਂ ਨਵੇਂ-ਨਵੇਂ ਰਿਕਾਰਡ ਬਣਾ ਰਿਹਾ ਹੈ। ਗੋਆ ਦੀ ਰਾਜਧਾਨੀ ਪਣਜੀ 'ਚ ਇਸ ਦਾ ਖੁਦਰਾ ਮੁੱਲ 165 ਰੁਪਏ ਪ੍ਰਤੀ ਕਿਲੋਗ੍ਰਾਮ ਤੱਕ ਪਹੁੰਚ ਗਿਆ ਹੈ। ਦੇਸ਼ ਦੇ ਚਾਰਾਂ ਮਹਾਨਗਰਾਂ 'ਚ ਪਿਆਜ਼ ਦਾ ਖੁਦਰਾ ਮੁੱਲ 100 ਜਾਂ 120 ਰੁਪਏ ਪ੍ਰਤੀ ਕਿਲੋਗ੍ਰਾਮ ਜਾਂ ਉਸ ਤੋਂ ਜ਼ਿਆਦਾ ਹੈ। ਰਾਸ਼ਟਰੀ ਰਾਜਧਾਨੀ ਦਿੱਲੀ 'ਚ ਪਿਆਜ਼ ਦਾ ਮੁੱਲ 98 ਰੁਪਏ ਪ੍ਰਤੀ ਕਿਲੋਗ੍ਰਾਮ ਹੈ ਜਦੋਂਕਿ ਚੇਨਈ 'ਚ 138 ਰੁਪਏ, ਕੋਲਕਾਤਾ 'ਚ 140 ਰੁਪਏ ਅਤੇ ਮੁੰਬਈ 'ਚ 120 ਰੁਪਏ ਪ੍ਰਤੀ ਕਿਲੋਗ੍ਰਾਮ ਹੈ।

PunjabKesari
ਇਸ ਸ਼ਹਿਰ 'ਚ ਕੀਮਤ ਸਭ ਤੋਂ ਘੱਟ
ਦੇਸ਼ 'ਚ ਪਿਆਜ਼ ਦੀ ਸਭ ਤੋਂ ਘੱਟ ਕੀਮਤ ਉੱਤਰ ਪ੍ਰਦੇਸ਼ ਦੇ ਝਾਂਸੀ 'ਚ ਹੈ ਜਿਥੇ ਇਸ ਦਾ ਖੁਦਰਾ ਮੁੱਲ 43 ਰੁਪਏ ਪ੍ਰਤੀ ਕਿਲੋਗ੍ਰਾਮ ਹੈ। ਅਧਿਕਾਰਿਕ ਰਿਪੋਰਟ ਮੁਤਾਬਕ ਵਿਧਾਨਸਭਾ ਚੋਣਾਂ ਹੋ ਰਹੀਆਂ ਝਾਰਖੰਡ ਦੀ ਰਾਜਧਾਨੀ ਰਾਂਚੀ 'ਚ ਲੋਕ ਇਕ ਸੌ ਰੁਪਏ ਜਾਂ ਉਸ ਤੋਂ ਜ਼ਿਆਦਾ ਦਰ 'ਤੇ ਪਿਆਜ਼ ਖਰੀਦ ਰਹੇ ਹਨ। ਕੋਝੀਕੋਡ 'ਚ ਪਿਆਜ਼ ਦਾ ਮੁੱਲ 160 ਰੁਪਏ ਪ੍ਰਤੀ ਕਿਲੋਗ੍ਰਾਮ, ਐਨਰਾਕੁਲਮ 'ਚ 150 ਰੁਪਏ, ਵਾਯਨਾਡ 'ਚ 155 ਰੁਪਏ, ਤਿਰੁਚਿਰਾਪੱਲੀ ਅਤੇ ਪੋਰਟ ਬਲੇਅਰ 'ਚ 140 ਰੁਪਏ, ਬੰਗਲੁਰੂ 'ਚ 140 ਰੁਪਏ ਅਤੇ ਮੇਂਗਲੋਰ 'ਚ 149 ਰੁਪਏ ਪ੍ਰਤੀ ਕਿਲੋ ਹੈ। ਪਟਨਾ 'ਚ ਪਿਆਜ਼ 90 ਰੁਪਏ ਪ੍ਰਤੀ ਕਿਲੋ ਵਿਕ ਰਿਹਾ ਹੈ।

PunjabKesari
ਵੱਖ-ਵੱਖ ਸ਼ਹਿਰਾਂ 'ਚ ਕੀਮਤ
ਪਿਆਜ਼ ਦੀ ਪੈਦਾਵਾਰ ਲਈ ਮਸ਼ਹੂਰ ਮਹਾਰਾਸ਼ਟਰ ਦੇ ਨਾਸਿਕ 'ਚ ਇਸ ਦੀ ਕੀਮਤ 79 ਰੁਪਏ ਪ੍ਰਤੀ ਕਿਲੋਗ੍ਰਾਮ ਪਹੁੰਚ ਗਈ ਹੈ। ਰਾਮਪੁਰਹਾਟ ਅਤੇ ਸਾਗਰ 'ਚ ਇਸ ਦਾ ਮੁੱਲ 50 ਰੁਪਏ ਪ੍ਰਤੀ ਕਿਲੋਗ੍ਰਾਮ ਹੈ। ਉੱਤਰ ਪ੍ਰਦੇਸ਼ ਦੇ ਲਖਨਊ ਅਤੇ ਮੇਰਠ 'ਚ ਪਿਆਜ਼ ਦਾ ਮੁੱਲ 120 ਰੁਪਏ ਪ੍ਰਤੀ ਕਿਲੋਗ੍ਰਾਮ, ਵਾਰਾਣਸੀ 'ਚ 92 ਰੁਪਏ, ਕਾਨਪੁਰ 'ਚ 65 ਰੁਪਏ ਅਤੇ ਇਲਾਹਾਬਾਦ 'ਚ 75 ਰੁਪਏ ਪ੍ਰਤੀ ਕਿਲੋਗ੍ਰਾਮ ਹੈ। ਪੂਰਬ ਉੱਤਰ ਦੇ ਅਗਰਤਲਾ 'ਚ ਪਿਆਜ਼ 120 ਰੁਪਏ ਅਤੇ ਇਟਾਨਗਰ 'ਚ 100 ਰੁਪਏ ਪ੍ਰਤੀ ਕਿਲੋਗ੍ਰਾਮ ਵਿਕ ਰਿਹਾ ਹੈ। ਇਸ ਵਾਰ ਸਾਉਣੀ ਮੌਸਮ ਦੌਰਾਨ ਭਾਰੀ ਮੀਂਹ ਹੋਣ ਨਾਲ ਮਹਾਰਾਸ਼ਟਰ, ਗੁਜਰਾਤ, ਕਰਨਾਟਕ ਅਤੇ ਆਂਧਰਾ ਪ੍ਰਦੇਸ਼ 'ਚ ਪਿਆਜ਼ ਦੀ ਫਸਲ ਨੂੰ ਭਾਰੀ ਨੁਕਸਾਨ ਹੋਇਆ।


Aarti dhillon

Content Editor

Related News