ਪਿਆਜ਼ ਦੀਆਂ ਕੀਮਤਾਂ ਘਟਾਉਣ ਲਈ ਸਰਕਾਰ ਅੱਜ ਲੈ ਸਕਦੀ ਹੈ ਵੱਡਾ ਫੈਸਲਾ

11/20/2019 5:21:51 PM

ਬਿਜ਼ਨੈੱਸ ਡੈਸਕ—ਪਿਆਜ਼ ਦੀਆਂ ਵਧਦੀਆਂ ਕੀਮਤਾਂ 'ਤੇ ਰੋਕ ਲਗਾਉਣ ਲਈ ਕੇਂਦਰ ਸਰਕਾਰ ਵੱਡਾ ਫੈਸਲਾ ਲੈਣ ਦੀ ਤਿਆਰੀ 'ਚ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਅੱਜ ਸ਼ਾਮ ਨੂੰ ਹੋਣ ਵਾਲੀ ਕੈਬਨਿਟ ਦੀ ਬੈਠਕ 'ਚ ਸਬਸਿਡੀ ਦੇ ਕੇ ਪਿਆਜ਼ ਦਾ ਇੰਪੋਰਟ ਕਰਨ ਅਤੇ ਸਸਤੇ ਭਾਅ 'ਤੇ ਇਸ ਨੂੰ ਵੇਚਣ 'ਤੇ ਫੈਸਲਾ ਹੋ ਸਕਦਾ ਹੈ। ਇਸ ਲਈ ਪ੍ਰਾਈਸ ਸਟੇਬਲਾਈਜੇਸ਼ਨ ਫੰਡ ਦੀ ਵਰਤੋਂ ਕਰਨ ਦਾ ਪ੍ਰਸਤਾਵ ਹੈ। ਤੁਹਾਨੂੰ ਦੱਸ ਦੇਈਏ ਕਿ ਪਿਆਜ਼ ਦੇ ਨਿਰਯਾਤ 'ਤੇ ਰੋਕ ਦੇ ਬਾਅਦ ਵੀ ਅਕਤੂਬਰ ਤੋਂ ਨਵੰਬਰ ਮੱਧ ਤੱਕ ਪਿਆਜ਼ ਦੀਆਂ ਕੀਮਤਾਂ 'ਚ ਜ਼ੋਰਦਾਰ ਤੇਜ਼ੀ ਆਈ ਹੈ। ਫਿਲਹਾਲ ਕਈ ਥਾਂ ਖੁਦਰਾ ਬਾਜ਼ਾਰ 'ਚ ਪਿਆਜ਼ 60 ਰੁਪਏ ਕਿਲੋ ਦੇ ਉੱਪਰ ਚੱਲ ਰਿਹਾ ਹੈ। ਦਿੱਲੀ 'ਚ ਇਸ ਹਫਤੇ ਪਹਿਲਾਂ ਤੱਕ ਫੁਟਕਲ ਪਿਆਜ਼ ਦੀ ਕੀਮਤ 100 ਰੁਪਏ ਤੱਕ ਪਹੁੰਚ ਗਈ ਸੀ।

PunjabKesari
ਤੁਹਾਨੂੰ ਦੱਸ ਦੇਈਏ ਕਿ ਭਾਰਤ ਦੁਨੀਆ 'ਚ ਪਿਆਜ਼ ਦੇ ਸਭ ਤੋਂ ਵੱਡੇ ਨਿਰਯਾਤਕਾਂ 'ਚੋਂ ਹੈ। ਬੰਗਲਾਦੇਸ਼, ਨੇਪਾਲ ਅਤੇ ਸ਼੍ਰੀਲੰਕਾ ਸਮੇਤ ਕਈ ਦੇਸ਼ਾਂ 'ਚ ਭਾਰਤ ਪਿਆਜ਼ ਦਾ ਨਿਰਯਾਤ ਕਰਦਾ ਹੈ। ਫਸਲ ਖਰਾਬ ਹੋਣ ਅਤੇ ਕੀਮਤਾਂ 'ਤੇ ਰੋਕ ਦੇ ਲਈ ਭਾਰਤ ਨੇ ਪਿਆਜ਼ ਨਿਰਯਾਤ 'ਤੇ ਰੋਕ ਦੇ ਨਾਲ ਦੂਜੇ ਦੇਸ਼ਾਂ ਤੋਂ ਪਿਆਜ਼ ਖਰੀਦ ਰਿਹਾ ਹੈ। ਇਸ ਨਾਲ ਨੇਪਾਲ, ਬੰਗਲਾਦੇਸ਼ ਅਤੇ ਸ਼੍ਰੀਲੰਕਾ ਵਰਗੇ ਦੇਸ਼ਾਂ ਲਈ ਮੁਸ਼ਕਲਾਂ ਖੜੀਆਂ ਹੋ ਗਈਆਂ ਹਨ।

PunjabKesari
ਕੈਬਨਿਟ ਦੀ ਬੈਠਕ 'ਚ ਅੱਜ ਹੋ ਸਕਦਾ ਹੈ ਵੱਡਾ ਫੈਸਲਾ
ਬੁੱਧਵਾਰ ਦੀ ਸ਼ਾਮ ਨੂੰ ਹੋਣ ਵਾਲੀ ਕੈਬਨਿਟ ਦੀ ਬੈਠਕ 'ਚ ਪਿਆਜ਼ ਦੀ ਕੀਮਤ 'ਤੇ ਕਾਬੂ ਪਾਉਣ ਲਈ ਮੁੱਖ ਫੈਸਲਾ ਲਿਆ ਜਾ ਸਕਦਾ ਹੈ। ਪਿਆਜ਼ ਇੰਪੋਰਟ ਅਤੇ ਘਰੇਲੂ ਬਾਜ਼ਾਰ 'ਚ ਇਸ ਨੂੰ ਵੇਚਣ 'ਤੇ ਸਬਸਿਡੀ ਵਧਾਉਣ ਦਾ ਫੈਸਲਾ ਲਿਆ ਜਾ ਸਕਦਾ ਹੈ। ਪ੍ਰਾਈਸ ਸਟੇਬਲਾਈਜੇਸ਼ਨ ਫੰਡ ਸਕੀਮ ਦੇ ਤਹਿਤ ਸਬਸਿਡੀ ਦੇਣ ਦਾ ਪ੍ਰਸਤਾਵ ਹੈ।
ਦੇਸ਼ 'ਚ ਪਿਆਜ਼ ਦੀਆਂ ਕੀਮਤਾਂ 'ਤੇ ਰੋਕ ਲਈ ਸਰਕਾਰ ਕਈ ਪੱਧਰਾਂ 'ਤੇ ਕੋਸ਼ਿਸ਼ ਕਰ ਰਹੀ ਹੈ। ਸੂਤਰਾਂ ਮੁਤਾਬਕ ਇਸ ਦੇ ਤਹਿਤ ਪਿਆਜ਼ ਦੇ ਨਿਰਯਾਤ 'ਤੇ ਰੋਕ ਨੂੰ ਫਰਵਰੀ ਤੱਕ ਵਧਾਇਆ ਜਾ ਸਕਦਾ ਹੈ। ਸਤੰਬਰ ਤੋਂ ਹੀ ਪਿਆਜ਼ ਨਿਰਯਾਤ 'ਤੇ ਰੋਕ ਲੱਗੀ ਹੋਈ ਹੈ। ਜਦੋਂਕਿ ਆਯਾਤ ਦੇ ਨਿਯਮਾਂ ਨੂੰ ਵੀ ਸਰਲ ਕੀਤਾ ਗਿਆ ਹੈ।


Aarti dhillon

Content Editor

Related News