ਸਪਲਾਈ ਵਧਣ ਨਾਲ ਪਿਆਜ਼ ਦੇ ਭਾਅ ਡਿੱਗੇ

Wednesday, Jan 29, 2020 - 03:38 PM (IST)

ਸਪਲਾਈ ਵਧਣ ਨਾਲ ਪਿਆਜ਼ ਦੇ ਭਾਅ ਡਿੱਗੇ

ਨਵੀਂ ਦਿੱਲੀ—ਲਗਾਤਾਰ ਪੰਜਵੇਂ ਦਿਨ ਮੰਗਲਵਾਰ ਨੂੰ ਪਿਆਜ਼ ਦੀਆਂ ਕੀਮਤਾਂ 'ਚ ਗਿਰਾਵਟ ਆਈ ਹੈ। ਪੂਰੇ ਦੇਸ਼ 'ਚ ਮੰਡੀਆਂ ਦੇ ਨਵੇਂ ਸੀਜ਼ਨ ਦੀ ਆਵਕ ਵਧਣ ਨਾਲ ਇਕ ਹਫਤੇ ਦੇ ਪਿਆਜ਼ ਦੇ ਭਾਅ ਲਗਭਗ 40 ਫੀਸਦੀ ਹੇਠਾਂ ਆ ਚੁੱਕੇ ਹਨ। ਨਾਸਿਕ ਸਥਿਤ ਰਾਸ਼ਟਰੀ ਬਾਗਵਾਨੀ ਰਿਸਰਚ ਅਤੇ ਡਿਵੈਲਪਮੈਂਟ (ਐੱਨ.ਐੱਚ.ਆਰ.ਡੀ.ਐੱਫ.) ਵਲੋਂ ਇਕੱਠੇ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਲਾਸਲਗਾਂਵ ਮੰਡੀ 'ਚ ਮੰਗਲਵਾਰ ਨੂੰ ਪਿਆਜ਼ ਦੀ ਕੀਮਤ 4 ਰੁਪਏ ਦੀ ਗਿਰਾਵਟ ਦੇ ਨਾਲ 24 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਸੀ। ਪਿਆਜ਼ ਦੇ ਭਾਅ 'ਚ ਸੋਮਵਾਰ ਨੂੰ 24 ਰੁਪਏ ਪ੍ਰਤੀ ਕਿਲੋਗ੍ਰਾਮ ਤੋਂ 4 ਫੀਸਦੀ ਅਤੇ ਇਸ ਸਾਲ 20 ਜਨਵਰੀ ਦੇ 40 ਰੁਪਏ ਪ੍ਰਤੀ ਕਿਲੋਗ੍ਰਾਮ ਤੋਂ 40 ਫੀਸਦੀ ਦੀ ਗਿਰਾਵਟ ਆਈ ਹੈ। ਪਿਆਜ਼ ਦੇ ਭਾਅ ਦਾ ਇਹ ਪੱਧਰ 6 ਨਵੰਬਰ 2019 ਦੇ ਬਾਅਦ ਤੋਂ ਨਹੀਂ ਦੇਖਿਆ ਗਿਆ ਸੀ। ਪੂਰੇ ਦੇਸ਼ 'ਚ ਖੁਦਰਾ ਪੱਧਰ 'ਤੇ ਪਿਆਜ਼ ਲਗਾਤਾਰ 40-44 ਰੁਪਏ ਦੇ ਵਿਚਕਾਰ ਵਿਕ ਰਿਹਾ ਹੈ।
ਏਸ਼ੀਆ 'ਚ ਪਿਆਜ਼ ਦੇ ਸਭ ਤੋਂ ਵੱਡੇ ਥੋਕ ਵਿਕਰੀ ਬਾਜ਼ਾਰ ਖੇਤੀਬਾੜੀ ਉਪਜ ਬਾਜ਼ਾਰ ਕਮੇਟੀ (ਏ.ਪੀ.ਐੱਮ.ਸੀ.), ਲਾਸਲਗਾਂਵ ਦੇ ਸਕੱਤਰ ਨਰਿੰਦਰ ਸਵਾਲੀਰਾਮ ਵਾਧਵਾਨੇ ਨੇ ਕਿਹਾ ਕਿ ਪਿਛਲੇ ਕੁਝ ਦਿਨਾਂ 'ਚ ਪਿਆਜ਼ ਦੀ ਆਵਕ 'ਚ ਭਾਰੀ ਵਾਧਾ ਹੋਇਆ ਹੈ, ਕਿਉਂਕਿ ਕਿਸਾਨਾਂ ਨੇ ਫਸਲ ਦੀ ਕਟਾਈ 'ਚ ਤੇਜ਼ੀ ਦਿਖਾਈ ਹੈ। ਮਹੱਤਵਪੂਰਨ ਗੱਲ ਇਹ ਹੈ ਕਿ ਕਰਨਾਟਕ, ਗੁਜਰਾਤ ਅਤੇ ਮੱਧ ਪ੍ਰਦੇਸ਼ ਵਰਗੇ ਸੂਬਿਆਂ ਦੀਆਂ ਸਥਾਨਕ ਮੰਡੀਆਂ 'ਚ ਕਿਸਾਨਾਂ ਨੇ ਸਪਲਾਈ 'ਚ ਵਾਧਾ ਕੀਤਾ ਹੈ ਜਿਸ ਨਾਲ ਲਾਸਲਗਾਂਵ ਮੰਡੀ 'ਚ ਮੰਗ 'ਤੇ ਦਬਾਅ ਘੱਟ ਰਿਹਾ ਰਿਹਾ ਹੈ। ਇਸ ਦੇ ਇਲਾਵਾ ਪਿਆਜ਼ ਨਿਰਯਾਤ 'ਤੇ ਸਰਕਾਰ ਦੇ ਪ੍ਰਤੀਬੰਧ ਨਾਲ ਵੀ ਕੀਮਤਾਂ 'ਚ ਨਰਮੀ ਆਈ ਹੈ।
ਪਿਆਜ਼ ਦਾ ਭਾਅ 16 ਦਸੰਬਰ ਨੂੰ ਥੋਕ ਵਿਕਰੀ ਲਾਸਲਗਾਂਵ ਮੰਡੀ 'ਚ 86.25 ਰੁਪਏ ੁਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਿਆ ਸੀ ਜਿਸ ਨਾਲ ਖੁਦਰਾ 'ਚ ਇਹ 140 ਰੁਪਏ 'ਤੇ ਸੀ। ਕਈ ਹੋਟਲਾਂ, ਰੈਸਤਰਾਂ ਅਤੇ ਹੋਰ ਵਪਾਰਕ ਉਪਭੋਕਤਾਵਾਂ ਨੇ ਗਾਹਕਾਂ ਨੂੰ ਪਿਆਜ਼ ਪਰੋਸਨਾ ਬੰਦ ਕਰ ਦਿੱਤਾ ਸੀ ਅਤੇ ਸਬਜ਼ੀ ਦੇ ਘਟਕ ਦੇ ਤੌਰ 'ਤੇ ਇਸ ਦੀ ਖਪਤ 'ਚ ਭਾਰੀ ਕਮੀ ਆਈ ਸੀ। ਹਾਲਾਂਕਿ 86.25 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਰਿਕਾਰਡ ਉੱਚੇ ਪੱਧਰ 'ਤੋਂ, ਪਿਆਜ਼ ਦੇ ਭਾਅ ਹੁਣ ਲਾਸਲਗਾਂਵ ਮੰਡੀ 'ਚ 72 ਫੀਸਦੀ ਤੱਕ ਹੇਠਾਂ ਆਏ ਹਨ। ਲਾਸਲਗਾਂਵ ਮੰਡੀ 'ਚ ਪਿਆਜ਼ ਦਾ ਸਪਲਾਈ ਵਧ ਕੇ 2,000 ਟਨ ਤੋਂ ਜ਼ਿਆਦਾ ਹੋ ਗਈ ਹੈ, ਜਦੋਂਕਿ 16 ਦਸੰਬਰ 2019 ਨੂੰ ਇਹ 1100 ਟਨ ਸੀ।


author

Aarti dhillon

Content Editor

Related News