ਤੇਲ ਅਤੇ ਗੈਸ ਦੀਆਂ ਕੀਮਤਾਂ ’ਚ ਤੇਜ਼ੀ ਕਾਰਨ ONGC ਦੇ ਮੁਨਾਫੇ ’ਚ ਆਇਆ ਕਈ ਗੁਣਾ ਉਛਾਲ
Sunday, Feb 13, 2022 - 11:28 AM (IST)
ਨਵੀਂ ਦਿੱਲੀ (ਭਾਸ਼ਾ) – ਜਨਤਕ ਖੇਤਰ ਦੀ ਕੰਪਨੀ ਤੇਲ ਅਤੇ ਕੁਦਰਤੀ ਗੈਸ ਨਿਗਮ (ਓ. ਐੱਨ. ਜੀ. ਸੀ.) ਨੇ ਕਿਹਾ ਕਿ ਉਤਪਾਦਨ ’ਚ ਗਿਰਾਵਟ ਦੇ ਬਾਵਜੂਦ ਤੇਲ ਅਤੇ ਕੁਦਰਤੀ ਗੈਸ ਨਿਗਮ (ਓ. ਐੱਨ. ਜੀ.ਸੀ.) ਨੇ ਸ਼ਨੀਵਾਰ ਨੂੰ ਕਿਹਾ ਕਿ ਉਤਪਾਦਨ ’ਚ ਗਿਰਾਵਟ ਦੇ ਬਾਵਜੂਦ ਤੇਲ ਅਤੇ ਗੈਸ ਦੀਆਂ ਕੀਮਤਾਂ ’ਚ ਵਾਧੇ ਕਾਰਨ ਚਾਲੂ ਵਿੱਤੀ ਸਾਲ ਦੀ ਤੀਜੀ ਤਿਮਾਹੀ ’ਚ ਉਸਾ ਦਾ ਸ਼ੁੱਧ ਲਾਭ ਲਗਭਗ ਸੱਤ ਗੁਣਾ ਵਧ ਗਿਆ।
ਕੰਪਨੀ ਨੇ ਕਿਹਾ ਕਿ ਅਕਤੂਬਰ-ਦਸੰਬਰ 2021 ’ਚ ਉਸ ਦਾ ਸ਼ੁੱਧ ਲਾਭ 8,764 ਕਰੋੜ ਰੁਪਏ ਰਿਹਾ ਜੋ ਇਕ ਸਾਲ ਪਹਿਲਾਂ ਇਸੇ ਮਿਆਦ ’ਚ 1,258 ਕਰੋੜ ਰੁਪਏ ਦੇ ਮੁਕਾਬਲੇ 596.7 ਫੀਸਦੀ ਵੱਧ ਹੈ। ਓ. ਐੱਨ. ਜੀ. ਸੀ. ਨੂੰ ਚਾਲੂ ਵਿੱਤੀ ਸਾਲ ਦੀ ਤੀਜੀ ਤਿਮਾਹੀ ’ਚ ਕੱਚੇ ਤੇਲ ਦੇ ਹਰੇਕ ਬੈਰਲ ਲਈ 75.73 ਅਮਰੀਕੀ ਡਾਲਰ ਮਿਲੇ ਜਦ ਕਿ 2020-21 ਦੀ ਇਸੇ ਮਿਆਦ ’ਚ ਇਹ ਅੰਕੜਾ 43.20 ਡਾਲਰ ਪ੍ਰਤੀ ਬੈਰਲ ਸੀ।
ਇਸ ਤਰ੍ਹਾਂ ਅਕਤੂਬਰ-ਦਸੰਬਰ 2021 ’ਚ ਗੈਸ ਦੀ ਕੀਮਤ ਵਧ ਕੇ 2.90 ਡਾਲਰ ਪ੍ਰਤੀ 10 ਲੱਖ ਬ੍ਰਿਟਿਸ਼ ਥਰਮਲ ਯੂਨਿਟ ਹੋ ਗਈ ਜਦ ਕਿ ਇਕ ਸਾਲ ਪਹਿਲਾਂ ਇਹ ਕੀਮਤ 1.79 ਡਾਲਰ ਸੀ। ਕੀਮਤਾਂ ’ਚ ਇਹ ਉਛਾਲ ਉਤਪਾਦਨ ’ਚ ਗਿਰਾਵਟ ਦੀ ਭਰਪਾਈ ਤੋਂ ਕਿਤੇ ਵੱਧ ਹੈ।
ਸਮੀਖਿਆ ਅਧੀਨ ਮਿਆਦ ’ਚ ਤੇਲ ਉਤਪਾਦਨ 3.2 ਫੀਸਦੀ ਡਿੱਗ ਕੇ 54.5 ਲੱਖ ਟਨ ਰਿਹਾ ਜਦ ਕਿ ਗੈਸ ਉਤਪਾਦਨ 4.2 ਫੀਸਦੀ ਘਟ ਹੋ ਕੇ 5.5 ਅਰਬ ਘਣ ਮੀਟਰ ਰਿਹਾ। ਕੰਪਨੀ ਨੇ ਕਿਹਾ ਕਿ ਚਾਲੂ ਵਿੱਤੀ ਸਾਲ ਦੌਰਾਨ ਮੁੱਖ ਤੌਰ ’ਤੇ ਚੱਕਰਵਾਤ ਅਤੇ ਕੋਵਿਡ ਮਹਾਮਾਰੀ ਕਾਰਨ ਲਾਗੂ ਪਾਬੰਦੀਆਂ ਕਾਰਨ ਕੱਚੇ ਤੇਲ ਅਤੇ ਗੈਸ ਦੇ ਉਤਪਾਦਨ ’ਚ ਗਿਰਾਵਟ ਆਈ। ਓ. ਐੱਨ. ਜੀ. ਸੀ. ਨੇ ਦੱਸਿਆ ਕਿ ਚਾਲੂ ਵਿੱਤੀ ਸਾਲ ਦੇ ਪਹਿਲੇ 9 ਮਹੀਨਿਆਂ ਦੌਰਾਨ ਸ਼ੁੱਧ ਲਾਭ ਵਧ ਕੇ 31,446 ਕਰੋੜ ਰੁਪਏ ਹੋ ਗਿਆ ਜੋ ਅਪ੍ਰੈਲ-ਦਸੰਬਰ 2020 ’ਚ 4,512 ਕਰੋੜ ਰੁਪਏ ਸੀ। ਇਸ ਮਿਆਦ ’ਚ ਆਮਦਨ 61.5 ਫੀਸਦੀ ਵਧ ਕੇ 75,849 ਕਰੋੜ ਰੁਪਏ ਹੋ ਗਈ।