ਹਿੰਡਨਬਰਗ ਰਿਪੋਰਟ ਦਾ ਇਕ ਸਾਲ ਪੂਰਾ, ਮਨਘੜ੍ਹਤ ਦੋਸ਼ਾਂ ਦਾ ਮਜ਼ਬੂਤੀ ਨਾਲ ਕੀਤਾ ਸਾਹਮਣਾ, ਵੱਡੇ ਨਿਵੇਸ਼ ਦੀ ਤਿਆਰੀ : ਗੌਤਮ ਅਡਾਨੀ

01/26/2024 9:56:43 AM

ਨਵੀਂ ਦਿੱਲੀ (ਭਾਸ਼ਾ) – ਉਦਯੋਗਪਤੀ ਗੌਤਮ ਅਡਾਨੀ ਨੇ ਵੀਰਵਾਰ ਨੂੰ ਹਿੰਡਨਬਰਗ ਰਿਪੋਰਟ ਦਾ ਇਕ ਸਾਲ ਪੂਰਾ ਹੋਣ ’ਤੇ ਕਿਹਾ ਕਿ ਅਡਾਨੀ ਗਰੁੱਪ ਹੋਰ ਮਜ਼ਬੂਤ ਹੋ ਕੇ ਉੱਭਰਿਆ ਹੈ। ਉਨ੍ਹਾਂ ਨੇ ਸਾਰੇ ਦੋਸ਼ਾਂ ਦਾ ਮਜ਼ਬੂਤੀ ਨਾਲ ਸਾਹਮਣਾ ਕੀਤਾ ਅਤੇ ਅਖੀਰ ਵਿਚ ਸੱਚ ਦੀ ਜਿੱਤ ਹੋਈ। ਅਡਾਨੀ ਨੇ ਕਿਹਾ ਕਿ ਪਿਛਲੇ ਸਾਲ ਪੇਸ਼ ਹੋਈਆਂ ‘ਜਾਂਚਾਂ ਅਤੇ ਔਖਿਆਈਆਂ’ ਨੇ ਅਡਾਨੀ ਸਮੂਹ ਨੂੰ ਹੋਰ ਮਜ਼ਬੂਤ ਬਣਾਇਆ ਹੈ, ਜਿਸ ਨਾਲ ਇਹ ਵਿਕਾਸ ਦੇ ਰਾਹ ’ਤੇ ਅੱਗੇ ਵਧ ਰਿਹਾ ਹੈ, ਅਸੈਟ ਆਧਾਰ ’ਚ ਸੁਧਾਰ ਕਰ ਰਿਹਾ ਹੈ ਅਤੇ ਧਾਰਾਵੀ ਪੁਨਰਵਿਕਾਸ ਸਮੇਤ ਪ੍ਰਮੁੱਖ ਯੋਜਨਾਵਾਂ ਸ਼ੁਰੂ ਕਰ ਰਿਹਾ ਹੈ।

ਇਹ ਵੀ ਪੜ੍ਹੋ :   Bank Holidays: ਜਲਦੀ ਪੂਰੇ ਕਰ ਲਓ ਆਪਣੇ ਜ਼ਰੂਰੀ ਕੰਮ, ਲਗਾਤਾਰ 3 ਦਿਨ ਬੰਦ ਰਹਿਣ ਵਾਲੇ ਹਨ ਬੈਂਕ

ਹਿੰਡਨਬਰਗ ਰਿਸਰਚ ਦੀ 24 ਜਨਵਰੀ 2023 ਨੂੰ ਜਾਰੀ ਰਿਪੋਰਟ ਵਿਚ ਅਡਾਨੀ ਸਮੂਹ ਦੀਅਾਂ ਕੰਪਨੀਆਂ ’ਤੇ ਸ਼ੇਅਰਾਂ ਦੇ ਭਾਅ ਵਿਚ ਹੇਰਾ-ਫੇਰੀ ਅਤੇ ਵਿੱਤੀ ਗੜਬੜੀਆਂ ਕਰਨ ਦੇ ਦੋਸ਼ ਲਾਏ ਗਏ ਸਨ। ਹਾਲਾਂਕਿ ਸਮੂਹ ਨੇ ਇਨ੍ਹਾਂ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਸੀ। ਅਡਾਨੀ ਨੇ ਇਕ ਪ੍ਰਮੁੱਖ ਸਮਾਚਾਰ ਪੱਤਰ ’ਚ ਲਿਖੇ ਲੇਖ ਵਿਚ ਕਿਹਾ ਕਿ ਅਡਾਨੀ ਸਮੂਹ ਨੇ ਕੁੱਝ ਕੰਪਨੀਆਂ ਵਿਚ ਹਿੱਸੇਦਾਰੀ ਦੀ ਵਿਕਰੀ ਰਾਹੀਂ 40,000 ਕਰੋੜ ਰੁਪਏ ਦੀ ਇਕਵਿਟੀ ਜੁਟਾਈ ਜੋ ਅਗਲੇ 2 ਸਾਲਾਂ ਲਈ ਕਰਜ਼ਾ ਅਦਾਇਗੀ ਦੇ ਬਰਾਬਰ ਹੈ ਅਤੇ ਸਮੂਹ ਨੇ ‘ਮਾਰਜਨ-ਲਿੰਕਡ’ ਫੰਡਿੰਗ ਦੇ 17,500 ਕਰੋੜ ਰੁਪਏ ਅਦਾ ਕੀਤੇ ਅਤੇ ਕਰਜ਼ੇ ਵਿਚ ਕਟੌਤੀ ਕੀਤੀ।

ਇਹ ਵੀ ਪੜ੍ਹੋ :    ਪੰਜਾਬ ਦੇ ਸਰਕਾਰੀ ਸਕੂਲਾਂ ਦੀਆਂ ਪਾਠ-ਪੁਸਤਕਾਂ ਦੀ ਛਪਾਈ ’ਚ ਭ੍ਰਿਸ਼ਟਾਚਾਰ ਦਾ ਬੋਲਬਾਲਾ, ਜਾਂਚ ਦੀ ਕੀਤੀ ਮੰਗ

ਹੁਣ ਤੱਕ ਦਾ ਸਭ ਤੋਂ ਵੱਧ ਤਿਮਾਹੀ ਲਾਭ ਹੋਇਆ

ਉਨ੍ਹਾਂ ਨੇ ਕਿਹਾ ਕਿ ਸੰਚਾਲਨ ’ਤੇ ਲਗਾਤਾਰ ਧਿਆਨ ਦੇਣ ਨਾਲ ਚਾਲੂ ਵਿੱਤੀ ਸਾਲ ਦੀ ਦੂਜੀ ਤਿਮਾਹੀ ਵਿਚ ਹੁਣ ਤੱਕ ਦਾ ਸਭ ਤੋਂ ਵੱਧ ਤਿਮਾਹੀ ਲਾਭ ਹੋਇਆ। ਸਮੂਹ ਦੀਆਂ ਜ਼ਿਆਦਾਤਰ ਸੂਚੀਬੱਧ ਕੰਪਨੀਆਂ ਨੇ ਹਿੰਡਨਬਰਗ ਰਿਪੋਰਟ ਤੋਂ ਬਾਅਦ ਹੋਏ ਘਾਟੇ ਦੀ ਭਰਪਾਈ ਕਰ ਲਈ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਆਪਣੇ ਵਿਕਾਸ ਦੀ ਰਫਤਾਰ ਨੂੰ ਬਣਾਈ ਰੱਖਣ ਲਈ ਵਚਨਬੱਧ ਹਾਂ। ਸਮੂਹ ਨੇ ਆਪਣਾ ਨਿਵੇਸ਼ ਜਾਰੀ ਰੱਖਿਆ ਹੈ, ਜਿਸ ਦਾ ਸਬੂਤਾ ਸਾਡੀ ਜਾਇਦਾਦ ਦੇ ਆਧਾਰ ’ਚ 4.5 ਲੱਖ ਕਰੋੜ ਰੁਪਏ ਦਾ ਵਾਧਾ ਹੈ। ਅਡਾਨੀ ਨੇ ਕਿਹਾ ਕਿ ਇਸ ਦੌਰਾਨ (ਪਿਛਲੇ ਇਕ ਸਾਲ ਦੀ ਮਿਆਦ ਵਿਚ) ਕਈ ਪ੍ਰਮੁੱਖ ਯੋਜਨਾਵਾਂ ਨੂੰ ਸ਼ੁਰੂ ਕੀਤਾ ਗਿਆ, ਜਿਸ ਵਿਚ ਖਾਵੜਾ (ਗੁਜਰਾਤ) ਵਿਚ ਦੁਨੀਆ ਦੀ ਸਭ ਤੋਂ ਵੱਡੀ ਨਵਿਆਉਣਯੋਗ ਊਰਜਾ ਉਤਪਾਦਨ ਸਾਈਟ, ਇਕ ਨਵਾਂ ਤਾਂਬਾ ਸਮੈਲਟਰ, ਇਕ ਗ੍ਰੀਨ ਹਾਈਡ੍ਰੋਜਨ ਵਾਤਾਵਰਣ ਅਤੇ ਧਾਰਾਵੀ (ਮੁੰਬਈ ਦੀਆਂ ਝੁੱਗੀਆਂ) ਦਾ ਚਿਰਾਂ ਤੋਂ ਉਡੀਕਿਆਂ ਜਾਣ ਵਾਲਾ ਪੁਨਰਵਿਕਾਸ ਸ਼ਾਮਲ ਹਨ। ਅਡਾਨੀ ਨੇ ਹਿੰਡਨਬਰਗ ਰਿਸਰਚ ਦੇ ਧੋਖਾਦੇਹੀ ਅਤੇ ਸ਼ੇਅਰ ਬਾਜ਼ਾਰ ਵਿਚ ਹੇਰਾਫੇਰੀ ਦੇ ਦੋਸ਼ ਨੂੰ ‘ਝੂਠਾ’ ਕਰਾਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਦੋਸ਼ਾਂ ਦਾ ਪਹਿਲਾਂ ਹੀ ਨਿਪਟਾਰਾ ਹੋ ਚੁੱਕਾ ਸੀ ਅਤੇ ਉਨ੍ਹਾਂ ਦੇ ਆਲੋਚਕ ਇਨ੍ਹਾਂ ਨੂੰ ਮੁੜ ਹਵਾ ਦੇਣ ਦੀ ਕੋਸ਼ਿਸ਼ ਕਰ ਰਹੇ ਹਨ।

ਹਜ਼ਾਰਾਂ ਛੋਟੇ ਨਿਵੇਸ਼ਕਾਂ ਦੇ ਨੁਕਸਾਨ ਨਾਲ ਬਹੁਤ ਦੁੱਖ ਹੋਇਆ

ਉਨ੍ਹਾਂ ਨੇ ਕਿਹਾ ਕਿ ਮੈਨੂੰ ਇਸ ਤੋਂ ਵੀ ਵੱਧ ਦੁੱਖ ਇਸ ਗੱਲ ਨਾਲ ਹੋਇਆ ਕਿ ਹਜ਼ਾਰਾਂ ਛੋਟੇ ਨਿਵੇਸ਼ਕਾਂ ਨੇ ਆਪਣੀ ਬੱਚਤ ਗੁਆ ਦਿੱਤੀ। ਅਡਾਨੀ ਨੇ ਕਿਹਾ ਕਿ ਜੇ ਵਿਰੋਧੀਆਂ ਦੀ ਯੋਜਨਾ ਪੂਰੀ ਤਰ੍ਹਾਂ ਸਫਲ ਹੋ ਜਾਂਦੀ ਤਾਂ ਇਸ ਦਾ ਪ੍ਰਭਾਵ ਬੰਦਰਗਾਹਾਂ ਅਤੇ ਹਵਾਈ ਅੱਡਿਆਂ ਤੋਂ ਲੈ ਕੇ ਬਿਜਲੀ ਸਪਲਾਈ ਚੇਨ ਤੱਕ ਕਈ ਅਹਿਮ ਬੁਨਿਆਦੀ ਢਾਂਚੇ ਦੀਆਂ ਜਾਇਦਾਦਾਂ ਨੂੰ ਨੁਕਸਾਨ ਪਹੁੰਚਾ ਸਕਦਾ ਸੀ ਜੋ ਕਿਸੇ ਵੀ ਦੇਸ਼ ਲਈ ਇਕ ਭਿਆਨਕ ਸਥਿਤੀ ਹੈ। ਇਸ ਤੋਂ ਸਿੱਖੇ ਗਏ ਸਬਕ ’ਤੇ ਉਨ੍ਹਾਂ ਨੇ ਕਿਹਾ ਕਿ ਸੰਕਟ ਨੇ ਇਕ ਬੁਨਿਆਦੀ ਕਮਜ਼ੋਰੀ ਨੂੰ ਉਜਾਗਰ ਕੀਤਾ ਕਿ ਸਮੂਹ ਨੇ ਆਪਣੇ ਸੰਪਰਕ ਸਥਾਪਿਤ ਕਰਨ ’ਤੇ ਲੋੜੀਂਦਾ ਧਿਆਨ ਨਹੀਂ ਦਿੱਤਾ। ਅਡਾਨੀ ਹੁਣ ਵਿਸ਼ਵ ਅਰਬਪਤੀਆਂ ਦੀ ਸੂਚੀ ’ਚ 14ਵੇਂ ਸਥਾਨ ’ਤੇ ਹੈ।

ਇਹ ਵੀ ਪੜ੍ਹੋ :   ਸੋਨੇ-ਚਾਂਦੀ ਦੇ ਧਾਗਿਆਂ ਨਾਲ ਬਣੀ 'ਭਗਵਾਨ ਰਾਮ' ਦੀ ਪੌਸ਼ਾਕ, ਜਾਣੋ ਕਿਸ ਨੇ ਤੇ ਕਿਵੇਂ ਬਣਾਇਆ ਇਹ ਖ਼ਾਸ ਪਹਿਰਾਵਾ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Harinder Kaur

Content Editor

Related News