Ola Electric ਦਾ ਧਮਾਕਾ : ਦੇਸ਼ ਦੀ ਪਹਿਲੀ ਇਲੈਕਟ੍ਰਿਕ ਮੋਟਰਸਾਈਕਲ ਨੂੰ ਮਿਲੀ ਸਰਕਾਰੀ ਪ੍ਰਮਾਣੀਕਤਾ

Tuesday, Dec 30, 2025 - 01:22 PM (IST)

Ola Electric ਦਾ ਧਮਾਕਾ : ਦੇਸ਼ ਦੀ ਪਹਿਲੀ ਇਲੈਕਟ੍ਰਿਕ ਮੋਟਰਸਾਈਕਲ ਨੂੰ ਮਿਲੀ ਸਰਕਾਰੀ ਪ੍ਰਮਾਣੀਕਤਾ

ਨਵੀਂ ਦਿੱਲੀ (ਭਾਸ਼ਾ) - ਇਲੈਕਟ੍ਰਿਕ ਦੋਪਹੀਆ ਵਾਹਨ ਨਿਰਮਾਤਾ ਓਲਾ ਇਲੈਕਟ੍ਰਿਕ ਦੀ ਮੋਟਰਸਾਈਕਲ 'ਰੋਡਸਟਰ ਐਕਸ+' ਨੂੰ ਸਰਕਾਰੀ ਪ੍ਰਮਾਣੀਕਰਣ ਪ੍ਰਾਪਤ ਹੋ ਗਿਆ ਹੈ ਅਤੇ ਹੁਣ ਸਪਲਾਈ ਸ਼ੁਰੂ ਹੋ ਜਾਵੇਗੀ। ਕੰਪਨੀ ਨੇ ਮੰਗਲਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਕਿ 'ਰੋਡਸਟਰ ਐਕਸ+' (9.1 kWh) ਨੂੰ ਸਰਕਾਰੀ ਟੈਸਟਿੰਗ ਏਜੰਸੀ, ਮਾਨੇਸਰ ਵਿੱਚ ਇੰਟਰਨੈਸ਼ਨਲ ਸੈਂਟਰ ਫਾਰ ਆਟੋਮੋਟਿਵ ਟੈਕਨਾਲੋਜੀ (ICAT) ਦੁਆਰਾ ਕੇਂਦਰੀ ਮੋਟਰ ਵਾਹਨ ਨਿਯਮ (CMVR), 1989 ਦੇ ਤਹਿਤ ਮਨਜ਼ੂਰੀ ਦੇ ਦਿੱਤੀ ਗਈ ਹੈ। ਬਿਆਨ ਵਿੱਚ ਕਿਹਾ ਗਿਆ ਹੈ "ਇਸ ਪ੍ਰਮਾਣੀਕਰਣ ਦੇ ਨਾਲ, ਓਲਾ ਇਲੈਕਟ੍ਰਿਕ ਹੁਣ 'ਰੋਡਸਟਰ ਐਕਸ+' (9.1 kWh) ਦੀ ਸਪਲਾਈ ਸ਼ੁਰੂ ਕਰ ਦੇਵੇਗਾ" । 

ਇਹ ਵੀ ਪੜ੍ਹੋ :     1 ਜਨਵਰੀ ਤੋਂ ਦੇਸ਼ ਭਰ 'ਚ ਲਾਗੂ ਹੋਣਗੇ ਨਵੇਂ ਨਿਯਮ, ਬੈਂਕਿੰਗ-UPI ਭੁਗਤਾਨ ਤੇ ਕਿਸਾਨਾਂ ਲਈ ਹੋਣਗੇ ਕਈ ਬਦਲਾਅ
ਇਹ ਵੀ ਪੜ੍ਹੋ :     ਸੋਨਾ ਜਾਏਗਾ 3 ਲੱਖ ਦੇ ਪਾਰ! ਇਕ ਬਿਆਨ ਨੇ ਦੁਨੀਆ ਭਰ ਦੇ ਬਾਜ਼ਾਰਾਂ 'ਚ ਵਧਾਈ ਹਲਚਲ

ਇਹ ਇੱਕ ਵੱਡਾ ਮੀਲ ਪੱਥਰ ਹੈ ਕਿਉਂਕਿ ਇਹ ਭਾਰਤ ਵਿੱਚ ਪੂਰੀ ਤਰ੍ਹਾਂ (ਇਨ-ਹਾਊਸ) ਵਿਕਸਤ 4680 ਭਾਰਤ ਸੈੱਲ ਬੈਟਰੀ ਪੈਕ ਨਾਲ ਪ੍ਰਮਾਣਿਤ ਹੋਣ ਵਾਲਾ ਪਹਿਲਾ ਇਲੈਕਟ੍ਰਿਕ ਮੋਟਰਸਾਈਕਲ ਬਣ ਗਿਆ ਹੈ। ਓਲਾ ਇਲੈਕਟ੍ਰਿਕ ਦੇ ਬੁਲਾਰੇ ਨੇ ਕਿਹਾ 'ਰੋਡਸਟਰ ਐਕਸ+' ਦਾ ਸਰਕਾਰੀ ਪ੍ਰਮਾਣੀਕਰਣ ਭਾਰਤ ਵਿੱਚ ਪੂਰੀ ਇਲੈਕਟ੍ਰਿਕ ਵਾਹਨ ਤਕਨਾਲੋਜੀ ਬਣਾਉਣ ਵੱਲ ਓਲਾ ਇਲੈਕਟ੍ਰਿਕ ਦੇ ਸਫ਼ਰ ਵਿੱਚ ਇੱਕ ਮਹੱਤਵਪੂਰਨ ਮੀਲ ਪੱਥਰ ਹੈ "।

ਇਹ ਵੀ ਪੜ੍ਹੋ :    ਰਿਕਾਰਡ ਹਾਈ ਬਣਾਉਣ ਤੋਂ ਬਾਅਦ ਟੁੱਟੇ ਸੋਨੇ-ਚਾਂਦੀ ਦੇ ਭਾਅ, ਜਾਣੋ ਅੱਜ ਦੀਆਂ ਨਵੀਆਂ ਕੀਮਤਾਂ
ਇਹ ਵੀ ਪੜ੍ਹੋ :    Silver All Time High: ਰਿਕਾਰਡ ਉੱਚਾਈ ਤੋਂ ਡਿੱਗਿਆ ਸੋਨਾ , ਨਵੇਂ ਸਿਖਰ 'ਤੇ ਪਹੁੰਚੀ ਚਾਂਦੀ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt


author

Harinder Kaur

Content Editor

Related News