ਨਵੇਂ ਸਾਲ ''ਚ ਸਸਤੀ ਹੋ ਸਕਦੀ ਹੈ ਬਿਜਲੀ! CERC ਦੇ ਫੈਸਲੇ ਨਾਲ ਖਪਤਕਾਰਾਂ ਨੂੰ ਮਿਲੇਗੀ ਰਾਹਤ

Sunday, Dec 28, 2025 - 05:58 PM (IST)

ਨਵੇਂ ਸਾਲ ''ਚ ਸਸਤੀ ਹੋ ਸਕਦੀ ਹੈ ਬਿਜਲੀ! CERC ਦੇ ਫੈਸਲੇ ਨਾਲ ਖਪਤਕਾਰਾਂ ਨੂੰ ਮਿਲੇਗੀ ਰਾਹਤ

ਨਵੀਂ ਦਿੱਲੀ : ਦੇਸ਼ ਭਰ ਦੇ ਬਿਜਲੀ ਖਪਤਕਾਰਾਂ ਲਈ ਆਉਣ ਵਾਲੇ ਸਮੇਂ ਵਿੱਚ ਵੱਡੀ ਰਾਹਤ ਦੀ ਖਬਰ ਸਾਹਮਣੇ ਆ ਸਕਦੀ ਹੈ। ਜੇਕਰ ਸਭ ਕੁਝ ਯੋਜਨਾ ਦੇ ਮੁਤਾਬਕ ਰਿਹਾ ਤਾਂ ਬਿਜਲੀ ਦੀਆਂ ਦਰਾਂ ਵਿੱਚ ਸੰਭਾਵਿਤ ਕਮੀ ਦਾ ਰਸਤਾ ਸਾਫ਼ ਹੋ ਸਕਦਾ ਹੈ। ਕੇਂਦਰੀ ਵਿਦਿਅਕ ਰੈਗੂਲੇਟਰੀ ਕਮਿਸ਼ਨ (CERC) ਪਾਵਰ ਟ੍ਰੇਡਿੰਗ ਐਕਸਚੇਂਜਾਂ 'ਤੇ ਵਸੂਲੀ ਜਾਣ ਵਾਲੀ ਟ੍ਰਾਂਜੈਕਸ਼ਨ ਫੀਸ ਨੂੰ ਤਰਕਸੰਗਤ ਬਣਾਉਣ ਦੀ ਦਿਸ਼ਾ ਵਿੱਚ ਗੰਭੀਰਤਾ ਨਾਲ ਵਿਚਾਰ ਕਰ ਰਿਹਾ ਹੈ।

50 ਪੈਸੇ ਤੋਂ ਲੈ ਕੇ 20 ਰੁਪਏ ਤੱਕ ਦੇ ਸਿੱਕੇ Legal; ਇਨਕਾਰ ਦਾ ਮਤਲਬ ਉਲੰਘਣ, ਪੜ੍ਹੋ ਗਾਈਡਲਾਈਨ

ਜਨਵਰੀ 2026 ਤੋਂ ਲਾਗੂ ਹੋ ਸਕਦੇ ਹਨ ਬਦਲਾਅ
ਕਮਿਸ਼ਨ ਵੱਲੋਂ ਪ੍ਰਸਤਾਵਿਤ ਇਹ ਸੁਧਾਰ ਜਨਵਰੀ 2026 ਤੋਂ ਪੜਾਅਵਾਰ ਤਰੀਕੇ ਨਾਲ ਲਾਗੂ ਕੀਤੇ ਜਾਣ ਦੀ ਯੋਜਨਾ ਹੈ। ਇਸ ਪਹਿਲ ਦਾ ਮੁੱਖ ਉਦੇਸ਼ ਬਿਜਲੀ ਦੀ ਕੁੱਲ ਲਾਗਤ ਨੂੰ ਘਟਾਉਣਾ, ਬਾਜ਼ਾਰ 'ਚ ਕੁਸ਼ਲਤਾ ਵਧਾਉਣਾ ਤੇ ਵੱਖ-ਵੱਖ ਐਕਸਚੇਂਜਾਂ 'ਚ ਕੀਮਤਾਂ ਦੇ ਅੰਤਰ ਨੂੰ ਘੱਟ ਕਰਨਾ ਹੈ। ਸੀ.ਈ.ਆਰ.ਸੀ. (CERC) ਨੇ ਬਾਜ਼ਾਰ ਦੇ ਏਕੀਕਰਨ (Market Coupling) ਨੂੰ ਪਹਿਲਾਂ ਹੀ ਮਨਜ਼ੂਰੀ ਦੇ ਦਿੱਤੀ ਹੈ ਤਾਂ ਜੋ ਪੂਰੇ ਸਿਸਟਮ 'ਚ ਇੱਕ ਸਮਾਨ ਕੀਮਤ ਤੈਅ ਹੋ ਸਕੇ ਅਤੇ ਪਾਰਦਰਸ਼ਤਾ ਵਧੇ।

ਭਾਰਤ ਦੇ 'ਆਪ੍ਰੇਸ਼ਨ ਸਿੰਦੂਰ' ਨਾਲ ਦਹਿਲ ਗਿਆ ਸੀ ਪਾਕਿਸਤਾਨ! ਰਾਸ਼ਟਰਪਤੀ ਜ਼ਰਦਾਰੀ ਦਾ ਕਬੂਲਨਾਮਾ (ਵੀਡੀਓ)

ਟ੍ਰਾਂਜੈਕਸ਼ਨ ਫੀਸ 'ਚ ਕਟੌਤੀ ਦੀ ਤਿਆਰੀ
ਸੂਤਰਾਂ ਅਨੁਸਾਰ, ਕਮਿਸ਼ਨ ਇਸ ਗੱਲ ਦੀ ਜਾਂਚ ਕਰ ਰਿਹਾ ਹੈ ਕਿ ਮੌਜੂਦਾ ਟ੍ਰਾਂਜੈਕਸ਼ਨ ਫੀਸ ਦਾ ਢਾਂਚਾ, ਜੋ ਕਿ ਵੱਧ ਤੋਂ ਵੱਧ 2 ਪੈਸੇ ਪ੍ਰਤੀ ਯੂਨਿਟ ਹੈ, ਮੌਜੂਦਾ ਬਾਜ਼ਾਰ ਦੀਆਂ ਸਥਿਤੀਆਂ ਦੇ ਅਨੁਕੂਲ ਹੈ ਜਾਂ ਨਹੀਂ। ਖਾਸ ਕਰਕੇ ਅਜਿਹੇ ਸਮੇਂ ਵਿੱਚ ਜਦੋਂ ਬਿਜਲੀ ਬਾਜ਼ਾਰ ਵਿੱਚ ਕਾਰੋਬਾਰ ਬਹੁਤ ਤੇਜ਼ੀ ਨਾਲ ਵਧਿਆ ਹੈ।

650 ਰੁਪਏ 'ਚ 5 ਕਿੱਲੋਂ ਆਟਾ! ਭ੍ਰਿਸ਼ਟਾਚਾਰ ਕਾਰਨ ਕਣਕ ਦੀ ਸਪਲਾਈ ਰੁਕੀ, Pak ਆਵਾਮ ਦਾ ਬੁਰਾ ਹਾਲ

ਨਵੇਂ ਪ੍ਰਸਤਾਵਿਤ ਰੇਟ: CERC ਵੱਲੋਂ ਕਈ ਵਿਕਲਪਾਂ 'ਤੇ ਵਿਚਾਰ ਕੀਤਾ ਜਾ ਰਿਹਾ ਹੈ, ਜਿਸ 'ਚ ਜ਼ਿਆਦਾਤਰ ਟ੍ਰੇਡਿੰਗ ਸੈਗਮੈਂਟਾਂ ਲਈ 1.5 ਪੈਸੇ ਪ੍ਰਤੀ ਯੂਨਿਟ ਦੀ ਫਿਕਸਡ ਟ੍ਰਾਂਜੈਕਸ਼ਨ ਫੀਸ, ਟਰਮ-ਅਹੇਡ ਮਾਰਕੀਟ (TAM) ਕੰਟਰੈਕਟਸ ਲਈ 1.25 ਪੈਸੇ ਪ੍ਰਤੀ ਯੂਨਿਟ ਦੀ ਘੱਟ ਫੀਸ ਸ਼ਾਮਲ ਹਨ। ਇਸ ਕਦਮ ਨਾਲ ਆਉਣ ਵਾਲੇ ਸਾਲਾਂ ਵਿੱਚ ਬਿਜਲੀ ਖਰੀਦਣ ਵਾਲੇ ਖਪਤਕਾਰਾਂ ਨੂੰ ਸਿੱਧਾ ਫਾਇਦਾ ਮਿਲਣ ਦੀ ਪੂਰੀ ਸੰਭਾਵਨਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Baljit Singh

Content Editor

Related News