ਟਿਕਟਾਕ ਨੇ ਆਪਣੀ ਅਮਰੀਕੀ ਇਕਾਈ ਦੀ ਹਿੱਸੇਦਾਰੀ 3 ਅਮਰੀਕੀ ਨਿਵੇਸ਼ਕਾਂ ਨੂੰ ਵੇਚਣ ਲਈ ਕੀਤਾ ਸਮਝੌਤਾ

Saturday, Dec 20, 2025 - 03:59 AM (IST)

ਟਿਕਟਾਕ ਨੇ ਆਪਣੀ ਅਮਰੀਕੀ ਇਕਾਈ ਦੀ ਹਿੱਸੇਦਾਰੀ 3 ਅਮਰੀਕੀ ਨਿਵੇਸ਼ਕਾਂ ਨੂੰ ਵੇਚਣ ਲਈ ਕੀਤਾ ਸਮਝੌਤਾ

ਸੈਨ ਫਰਾਂਸਿਸਕੋ (ਭਾਸ਼ਾ) - ਟਿਕਟਾਕ  ਨੇ ਆਪਣੀ  ਅਮਰੀਕੀ ਇਕਾਈ ਦੀ ਹਿੱਸੇਦਾਰੀ 3 ਅਮਰੀਕੀ ਨਿਵੇਸ਼ਕਾਂ ਓਰੈਕਲ, ਸਿਲਵਰ ਲੇਕ ਅਤੇ ਐੱਮ. ਜੀ. ਐਕਸ. ਨੂੰ ਵੇਚਣ ਲਈ ਇਕ ਸਮਝੌਤੇ ’ਤੇ ਦਸਤਖ਼ਤ ਕੀਤੇ ਹਨ। ਇਸ ਨਾਲ ਇਹ  ਯਕੀਨੀ ਬਣ ਗਿਆ ਹੈ ਕਿ ਲੋਕਪ੍ਰਿਯ ਸੋਸ਼ਲ ਵੀਡੀਓ ਮੰਚ ਅਮਰੀਕਾ ’ਚ ਕੰਮ  ਕਰਨਾ ਜਾਰੀ  ਰੱਖ ਸਕਦਾ ਹੈ। 

ਸਮਾਚਾਰ ਏਜੈਂਸੀ ‘ਐਸੋਸੀਏਟਿਡ ਪ੍ਰੈੱਸ’ ਕੋਲ  ਮੌਜੂਦਾ ਇਕ ਅੰਦਰੂਨੀ ਮੀਮੋ  ਅਨੁਸਾਰ ਇਹ ਸੌਦਾ 22 ਜਨਵਰੀ ਨੂੰ ਪੂਰਾ ਹੋਣ ਦੀ ਉਮੀਦ ਹੈ। ਮੁੱਖ ਕਾਰਜਕਾਰੀ ਅਧਿਕਾਰੀ  (ਸੀ. ਈ. ਓ.)  ਸ਼ੋ ਜੀ  ਚਿਊ ਨੇ ਮੀਮੋ ’ਚ  ਕਿਹਾ ਕਿ  ਬਾਈਟਡਾਂਸ ਅਤੇ ਟਿਕਟਾਕ ਨੇ ਤਿੰਨਾਂ ਨਿਵੇਸ਼ਕਾਂ  ਨਾਲ ਬਾਈਡਿੰਗ ਸਮਝੌਤਿਆਂ ’ਤੇ  ਦਸਤਖ਼ਤ ਕੀਤੇ ਹਨ।

ਚੀਨ ਦੀ  ਇੰਟਰਨੈੱਟ ਤਕਨਾਲੋਜੀ ਕੰਪਨੀ ਬਾਈਟਡਾਂਸ ਕੋਲ ਟਿਕਟਾਕ ਦੀ ਪੂਰਨ ਮਾਲਕੀ ਹੈ। ਮੀਮੋ ਅਨੁਸਾਰ ਇਸ ਦੇ ਸਮਝੌਤੇ  ਦੇ ਪੂਰਾ ਹੋਣ ’ਤੇ ਟਿਕਟਾਕ ਦੇ ਨਵੇਂ ਅਮਰੀਕੀ  ਸਾਂਝੇ ਉੱਦਮ ’ਚ 50 ਫ਼ੀਸਦੀ ਹਿੱਸੇਦਾਰੀ ਨਵੇਂ ਨਿਵੇਸ਼ਕਾਂ  ਦੇ ਇਕ ਸਮੂਹ ਦੀ ਹੋਵੇਗੀ। ਇਸ ’ਚ ਓਰੈਕਲ, ਸਿਲਵਰ ਲੇਕ ਅਤੇ ਐੱਮ. ਜੀ. ਐਕਸ. ਦੀ 15-15 ਫ਼ੀਸਦੀ ਹਿੱਸੇਦਾਰੀ  ਸ਼ਾਮਲ ਹੈ। ਹੋਰ 30.1 ਫ਼ੀਸਦੀ ਹਿੱਸੇਦਾਰੀ ਬਾਈਟਡਾਂਸ  ਦੇ ਮੌਜੂਦਾ ਨਿਵੇਸ਼ਕਾਂ  ਦੀ ਹੋਵੇਗੀ ਅਤੇ 19.9 ਫ਼ੀਸਦੀ ਹਿੱਸੇਦਾਰੀ ਬਾਈਟਡਾਂਸ ਕੋਲ ਰਹੇਗੀ।
 


author

Inder Prajapati

Content Editor

Related News