KG-D6 ਵਿਵਾਦ : ਸਰਕਾਰ ਨੇ ਰਿਲਾਇੰਸ-ਬੀ. ਪੀ. ਤੋਂ 30 ਅਰਬ ਡਾਲਰ ਤੋਂ ਵੱਧ ਦਾ ਮੁਆਵਜ਼ਾ ਮੰਗਿਆ

Tuesday, Dec 30, 2025 - 12:32 PM (IST)

KG-D6 ਵਿਵਾਦ : ਸਰਕਾਰ ਨੇ ਰਿਲਾਇੰਸ-ਬੀ. ਪੀ. ਤੋਂ 30 ਅਰਬ ਡਾਲਰ ਤੋਂ ਵੱਧ ਦਾ ਮੁਆਵਜ਼ਾ ਮੰਗਿਆ

ਨਵੀਂ ਦਿੱਲੀ (ਭਾਸ਼ਾ) - ਕੇਂਦਰ ਸਰਕਾਰ ਨੇ ਕ੍ਰਿਸ਼ਣਾ-ਗੋਦਾਵਰੀ ਬੇਸਿਨ ਦੇ ਕੇ. ਜੀ.-ਡੀ6 ਗੈਸ ਬਲਾਕ ਤੋਂ ਤੈਅ ਟੀਚੇ ਅਨੁਸਾਰ ਕੁਦਰਤੀ ਗੈਸ ਉਤਪਾਦਨ ਨਾ ਕਰ ਸਕਣ ਦੇ ਦੋਸ਼ ਹੇਠ ਰਿਲਾਇੰਸ ਇੰਡਸਟਰੀਜ਼ ਲਿਮਟਿਡ ਅਤੇ ਉਸ ਦੀ ਭਾਈਵਾਲ ਬੀ. ਪੀ. ਤੋਂ 30 ਅਰਬ ਡਾਲਰ ਤੋਂ ਵੱਧ ਦਾ ਮੁਆਵਜ਼ਾ ਮੰਗਿਆ ਹੈ।

ਇਹ ਵੀ ਪੜ੍ਹੋ :     1 ਜਨਵਰੀ ਤੋਂ ਦੇਸ਼ ਭਰ 'ਚ ਲਾਗੂ ਹੋਣਗੇ ਨਵੇਂ ਨਿਯਮ, ਬੈਂਕਿੰਗ-UPI ਭੁਗਤਾਨ ਤੇ ਕਿਸਾਨਾਂ ਲਈ ਹੋਣਗੇ ਕਈ ਬਦਲਾਅ

ਸੂਤਰਾਂ ਅਨੁਸਾਰ ਇਹ ਦਾਅਵਾ 3 ਮੈਂਬਰੀ ਆਰਬਿਟਰੇਸ਼ਨ ਟ੍ਰਿਬਿਊਨਲ ਦੇ ਸਾਹਮਣੇ ਪੇਸ਼ ਕੀਤਾ ਗਿਆ ਹੈ, ਜਿਸ ਦੀ ਸੁਣਵਾਈ ਪੂਰੀ ਹੋ ਚੁੱਕੀ ਹੈ ਅਤੇ ਅਗਲੇ ਸਾਲ ਫੈਸਲਾ ਆਉਣ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋ :     ਸੋਨਾ ਜਾਏਗਾ 3 ਲੱਖ ਦੇ ਪਾਰ! ਇਕ ਬਿਆਨ ਨੇ ਦੁਨੀਆ ਭਰ ਦੇ ਬਾਜ਼ਾਰਾਂ 'ਚ ਵਧਾਈ ਹਲਚਲ

ਸਰਕਾਰ ਦਾ ਦੋਸ਼ ਹੈ ਕਿ ਰਿਲਾਇੰਸ-ਬੀ. ਪੀ. ਨੇ ਲੋੜ ਤੋਂ ਵੱਧ ਵੱਡੀਆਂ ਸਹੂਲਤਾਂ ਵਿਕਸਤ ਕੀਤੀਆਂ ਪਰ ਗੈਸ ਉਤਪਾਦਨ ਦੇ ਮਿੱਥੇ ਟੀਚੇ ਪੂਰੇ ਨਹੀਂ ਕੀਤੇ। ਨਾਲ ਹੀ ਉਤਪਾਦਤ ਨਾ ਹੋ ਸਕੀ ਗੈਸ ਦਾ ਮੁੱਲ, ਵਾਧੂ ਖਰਚਾ, ਬਾਲਣ ਵੰਡ ਅਤੇ ਵਿਆਜ ਨੂੰ ਲੈ ਕੇ ਵੀ ਮੁਆਵਜ਼ਾ ਮੰਗਿਆ ਗਿਆ ਹੈ।

ਇਹ ਵੀ ਪੜ੍ਹੋ :    ਰਿਕਾਰਡ ਹਾਈ ਬਣਾਉਣ ਤੋਂ ਬਾਅਦ ਟੁੱਟੇ ਸੋਨੇ-ਚਾਂਦੀ ਦੇ ਭਾਅ, ਜਾਣੋ ਅੱਜ ਦੀਆਂ ਨਵੀਆਂ ਕੀਮਤਾਂ

ਵਿਵਾਦ ਦੇ ਕੇਂਦਰ ’ਚ ਕੇ. ਜੀ.-ਡੀ6 ਬਲਾਕ ਦੇ ਧੀਰੂਭਾਈ-1 ਅਤੇ ਧੀਰੂਭਾਈ-3 ਗੈਸ ਖੇਤਰ ਹਨ, ਜਿੱਥੇ 2010 ’ਚ ਉਤਪਾਦਨ ਸ਼ੁਰੂ ਹੋਇਆ ਸੀ ਪਰ ਇਕ ਸਾਲ ਬਾਅਦ ਹੀ ਇਹ ਅੰਦਾਜ਼ੇ ਤੋਂ ਪਿੱਛੇ ਰਹਿਣ ਲੱਗਾ। ਫਰਵਰੀ 2020 ’ਚ ਇਹ ਖੇਤਰ ਤੈਅ ਸਮੇਂ ਤੋਂ ਪਹਿਲਾਂ ਹੀ ਬੰਦ ਹੋ ਗਏ। ਗੈਸ ਭੰਡਾਰ ਦਾ ਅੰਦਾਜ਼ਾ ਵੀ ਕਾਫ਼ੀ ਘਟਿਆ।

ਇਹ ਵੀ ਪੜ੍ਹੋ :    Silver All Time High: ਰਿਕਾਰਡ ਉੱਚਾਈ ਤੋਂ ਡਿੱਗਿਆ ਸੋਨਾ , ਨਵੇਂ ਸਿਖਰ 'ਤੇ ਪਹੁੰਚੀ ਚਾਂਦੀ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt


author

Harinder Kaur

Content Editor

Related News