ਭਾਰਤ ਬਣਿਆ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਫਿਊਲ ਰਿਟੇਲ ਮਾਰਕੀਟ, ਜਾਣੋ ਪਹਿਲੇ ਨੰਬਰ ''ਤੇ ਹੈ ਕਿਹੜਾ ਦੇਸ਼
Friday, Dec 26, 2025 - 11:54 AM (IST)
ਨਵੀਂ ਦਿੱਲੀ (ਭਾਸ਼ਾ) - ਦੇਸ਼ ’ਚ ਪੈਟਰੋਲ ਪੰਪ ਦੀ ਗਿਣਤੀ 2015 ਤੋਂ ਦੁੱਗਣੀ ਹੋ ਕੇ 1,00,000 ਦੇ ਪਾਰ ਪਹੁੰਚ ਚੁੱਕੀ ਹੈ। ਜਨਤਕ ਖੇਤਰ ਦੇ ਈਂਧਨ ਪ੍ਰਚੂਨ ਵਿਕ੍ਰੇਤਾਵਾਂ ਨੇ ਬਾਜ਼ਾਰ ਹਿੱਸੇਦਾਰੀ ਨੂੰ ਬਣਾਏ ਰੱਖਣ ਅਤੇ ਪੇਂਡੂ ਤੇ ਰਾਜ ਮਾਰਗ ਖੇਤਰਾਂ ’ਚ ਈਂਧਨ ਦੀ ਪਹੁੰਚ ਨੂੰ ਹੋਰ ਜ਼ਿਆਦਾ ਵਧਾਉਣ ਲਈ ਤੇਜ਼ੀ ਨਾਲ ਪੈਟਰੋਲ ਪੰਪ ਦਾ ਵਿਸਥਾਰ ਕੀਤਾ ਹੈ ।
ਇਹ ਵੀ ਪੜ੍ਹੋ : 1 ਜਨਵਰੀ ਤੋਂ ਦੇਸ਼ ਭਰ 'ਚ ਲਾਗੂ ਹੋਣਗੇ ਨਵੇਂ ਨਿਯਮ, ਬੈਂਕਿੰਗ-UPI ਭੁਗਤਾਨ ਤੇ ਕਿਸਾਨਾਂ ਲਈ ਹੋਣਗੇ ਕਈ ਬਦਲਾਅ
ਪੈਟਰੋਲੀਅਮ ਮੰਤਰਾਲਾ ਅਧੀਨ ਆਉਣ ਵਾਲੀ ਪੈਟਰੋਲੀਅਮ ਯੋਜਨਾ ਅਤੇ ਵਿਸ਼ਲੇਸ਼ਣ ਚੈਂਬਰ ਤੋਂ ਪ੍ਰਾਪਤ ਅੰਕੜਿਆਂ ਅਨੁਸਾਰ ਨਵੰਬਰ ਦੇ ਆਖਿਰ ਤੱਕ ਦੇਸ਼ ’ਚ 1,00,266 ਪੈਟਰੋਲ ਪੰਪ ਸਨ। ਇਸ ਅੰਕੜੇ ਨਾਲ ਹੁਣ ਭਾਰਤ ਪੈਟਰੋਲ ਪੰਪਾਂ ਦੇ ਮਾਮਲੇ ’ਚ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਫਿਊਲ ਰਿਟੇਲ ਮਾਰਕੀਟ ਬਣ ਗਈ ਹੈ। ਪਹਿਲੇ ਨੰਬਰ ’ਤੇ ਅਮਰੀਕਾ ਅਤੇ ਦੂਜੇ ’ਤੇ ਚੀਨ ਹੈ।
90 ਫੀਸਦੀ ਤੋਂ ਵੱਧ ਪੰਪ ਸਰਕਾਰੀ
ਜਨਤਕ ਖੇਤਰ ਦੀ ਇੰਡੀਅਨ ਆਇਲ ਕਾਰਪੋਰੇਸ਼ਨ (ਆਈ. ਓ. ਸੀ.), ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ (ਬੀ. ਪੀ. ਸੀ. ਐੱਲ.) ਅਤੇ ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ (ਐੱਚ. ਪੀ. ਸੀ. ਐੱਲ.) ਵਰਗੀਆਂ ਸਰਕਾਰੀ ਕੰਪਨੀਆਂ ਕੋਲ 90 ਫੀਸਦੀ ਤੋਂ ਵੱਧ ਪੰਪ ਹਨ।
ਰੂਸ ਦੀ ਰੋਸਨੈਫਟ ਵੱਲੋਂ ਸਮਰਥਨ ਪ੍ਰਾਪਤ ਨਾਇਰਾ ਐਨਰਜੀ ਲਿਮਟਿਡ 6,921 ਪੈਟਰੋਲ ਪੰਪਾਂ ਨਾਲ ਸਭ ਤੋਂ ਵੱਡੀ ਨਿੱਜੀ ਈਂਧਨ ਪ੍ਰਚੂਨ ਵਿਕ੍ਰੇਤਾ ਹੈ। ਇਸ ਤੋਂ ਬਾਅਦ ਰਿਲਾਇੰਸ ਇੰਡਸਟਰੀਜ਼ ਲਿਮਟਿਡ ਅਤੇ ਬੀ. ਪੀ. ਦੇ ਸਾਂਝੇ ਉਦਮ ਦੀ ਮਾਲਕੀ ਵਾਲੇ 2,114 ਪੈਟਰੋਲ ਪੰਪ ਹਨ। ਸ਼ੈੱਲ ਦੇ 346 ਪੈਟਰੋਲ ਪੰਪ ਹਨ।
ਇਹ ਵੀ ਪੜ੍ਹੋ : ਸੋਨਾ ਜਾਏਗਾ 3 ਲੱਖ ਦੇ ਪਾਰ! ਇਕ ਬਿਆਨ ਨੇ ਦੁਨੀਆ ਭਰ ਦੇ ਬਾਜ਼ਾਰਾਂ 'ਚ ਵਧਾਈ ਹਲਚਲ
ਪੀ. ਪੀ. ਏ. ਸੀ. ਦੇ ਅੰਕੜਿਆਂ ਅਨੁਸਾਰ ਪੈਟਰੋਲ ਪੰਪ ਨੈੱਟਵਰਕ 2015 ’ਚ 50,451 ਸਟੇਸ਼ਨ ਨਾਲ ਲੱਗਭਗ ਦੁੱਗਣਾ ਹੋ ਗਿਆ ਹੈ। ਉਸ ਸਾਲ ਨਿੱਜੀ ਕੰਪਨੀਆਂ ਦੀ ਮਾਲਕੀ ਵਾਲੇ 2,967 ਪੈਟਰੋਲ ਪੰਪ ਕੁਲ ਬਾਜ਼ਾਰ ਦਾ ਲੱਗਭਗ 5.9 ਫੀਸਦੀ ਸਨ। ਮੌਜੂਦਾ ਸਮੇਂ ’ਚ ਉਹ ਕੁਲ ਬਾਜ਼ਾਰ ਦਾ 9.3 ਫੀਸਦੀ ਹਿੱਸਾ ਹਨ। ਭਾਰਤ ’ਚ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਪੈਟਰੋਲ ਪੰਪ ਨੈੱਟਵਰਕ ਹੈ।
ਇਹ ਵੀ ਪੜ੍ਹੋ : ਰਿਕਾਰਡ ਹਾਈ ਬਣਾਉਣ ਤੋਂ ਬਾਅਦ ਟੁੱਟੇ ਸੋਨੇ-ਚਾਂਦੀ ਦੇ ਭਾਅ, ਜਾਣੋ ਅੱਜ ਦੀਆਂ ਨਵੀਆਂ ਕੀਮਤਾਂ
ਅਮਰੀਕਾ ’ਚ ਸਭ ਤੋਂ ਵੱਡਾ ਨੈੱਟਵਰਕ
ਅਮਰੀਕਾ ’ਚ ਸਭ ਤੋਂ ਵੱਡਾ ਨੈੱਟਵਰਕ ਹੈ। ਅਮਰੀਕਾ ’ਚ ਪੈਟਰੋਲ ਪੰਪ ਦੀ ਗਿਣਤੀ ਬਾਰੇ ਕੋਈ ਆਧਿਕਾਰਕ ਅੰਕੜੇ ਉਪਲੱਬਧ ਨਹੀਂ ਹਨ ਪਰ 2024 ਦੀ ਇਕ ਰਿਪੋਰਟ ਅਨੁਸਾਰ ਦੇਸ਼ ’ਚ ਪ੍ਰਚੂਨ ਪੈਟਰੋਲ ਪੰਪ ਦੀ ਗਿਣਤੀ 1,96,643 ਸੀ। ਉਦੋਂ ਤੋਂ ਕੁੱਝ ਪੰਪ ਬੰਦ ਹੋ ਚੁੱਕੇ ਹੋਣਗੇ। ਚੀਨ ਲਈ ਪਿਛਲੇ ਸਾਲ ਦੀ ਇਕ ਰਿਪੋਰਟ ’ਚ ਪੈਟਰੋਲ ਪੰਪ ਦੀ ਗਿਣਤੀ 1,15,228 ਦੱਸੀ ਗਈ ਸੀ।
ਇਹ ਵੀ ਪੜ੍ਹੋ : ਕਦੇ ਨਹੀਂ ਡੁੱਬੇਗਾ ਇਨ੍ਹਾਂ ਬੈਂਕਾਂ 'ਚ ਰੱਖਿਆ ਪੈਸਾ... RBI ਨੇ ਜਾਰੀ ਕੀਤੀ 3 ਸਭ ਤੋਂ ਸੁਰੱਖਿਅਤ ਬੈਂਕਾਂ ਦੀ ਸੂਚੀ
ਸਿਨੋਪੇਕ ਦੀ ਵੈੱਬਸਾਈਟ ’ਤੇ ਮੌਜੂਦ ਜਾਣਕਾਰੀ ਅਨੁਸਾਰ ਉਹ 30,000 ਤੋਂ ਵੱਧ ਚਾਲੂ ਪੈਟਰੋਲ ਪੰਪਾਂ ਨਾਲ ਚੀਨ ਦਾ ਸਭ ਤੋਂ ਵੱਡਾ ਈਂਧਨ ਪ੍ਰਚੂਨ ਵਿਕ੍ਰੇਤਾ ਹੈ। ਚਾਈਨਾ ਪੈਟਰੋਕੈਮੀਕਲ ਕਾਰਪੋਰੇਸ਼ਨ (ਸਿਨੋਪੇਕ) ਸਾਈਜ਼ ’ਚ ਹਾਲਾਂਕਿ ਵੱਡੀ ਹੈ ਪਰ ਭਾਰਤੀ ਬਾਜ਼ਾਰ ਦੀ ਮੋਹਰੀ ਕੰਪਨੀ ਆਈ. ਓ. ਸੀ. ਦੇ 41,664 ਪੈਟਰੋਲ ਪੰਪ ਦੇ ਸਾਹਮਣੇ ਇਸ ਦੇ ਪੈਟਰੋਲ ਪੰਪ ਦੀ ਗਿਣਤੀ ਬਹੁਤ ਘੱਟ ਲੱਗਦੀ ਹੈ। ਬੀ. ਪੀ. ਸੀ. ਐੱਲ. ਦਾ ਨੈੱਟਵਰਕ ਦੂਜੇ ਨੰਬਰ ’ਤੇ ਹੈ, ਜਿਸ ਦੇ 24,605 ਸਟੇਸ਼ਨ ਹਨ।
29 ਫੀਸਦੀ ਪੰਪ ਪੇਂਡੂ ਖੇਤਰਾਂ ’ਚ
ਦੇਸ਼ ’ਚ ਕੁਲ ਪੈਟਰੋਲ ਪੰਪਾਂ ’ਚੋਂ ਲੱਗਭਗ 29 ਫੀਸਦੀ ਪੇਂਡੂ ਆਊਟਲੈੱਟ ਹਨ। 10 ਸਾਲ ਪਹਿਲਾਂ ਇਹ ਅੰਕੜਾ 22 ਫੀਸਦੀ ਸੀ। ਇੰਡਸਟਰੀ ਦੇ ਅਧਿਕਾਰੀਆਂ ਅਨੁਸਾਰ ਭਾਰਤ ’ਚ ਫਿਊਲ ਰਿਟੇਲਿੰਗ ’ਚ ਪ੍ਰਾਈਵੇਟ ਕੰਪਨੀਆਂ ਦੀ ਹਿੱਸੇਦਾਰੀ ਸੀਮਤ ਰਹੀ ਹੈ ਕਿਉਂਕਿ ਸਰਕਾਰ ਦਾ ਕੀਮਤਾਂ ’ਤੇ ਇਨਡਾਇਰੈਕਟ ਕੰਟਰੋਲ ਹੈ। ਸਰਕਾਰ ਰਿਟੇਲਿੰਗ ਕੰਪਨੀਆਂ ’ਚ ਆਪਣੀ ਜ਼ਿਆਦਾਤਰ ਹਿੱਸੇਦਾਰੀ ਜ਼ਰੀਏ ਇਸ ’ਤੇ ਕੰਟਰੋਲ ਬਣਾਏ ਹੋਏ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
