ਓਲਾ ਇਲੈਕਟ੍ਰਿਕ ਨੇ ''4680 ਭਾਰਤ ਸੈੱਲ'' ਨਾਲ ਚੱਲਣ ਵਾਲੇ S1 Pro Plus ਸਕੂਟਰ ਦੀ ਡਿਲੀਵਰੀ ਵਧਾਈ
Sunday, Dec 28, 2025 - 07:35 PM (IST)
ਬਿਜ਼ਨੈੱਸ ਡੈਸਕ- ਇਲੈਕਟ੍ਰਿਕ ਦੋਪਹੀਆ ਵਾਹਨ ਬਣਾਉਣ ਵਾਲੀ ਪ੍ਰਮੁੱਖ ਕੰਪਨੀ ਓਲਾ ਇਲੈਕਟ੍ਰਿਕ ਨੇ ਆਪਣੇ ਗਾਹਕਾਂ ਲਈ ਇੱਕ ਅਹਿਮ ਜਾਣਕਾਰੀ ਸਾਂਝੀ ਕੀਤੀ ਹੈ। ਕੰਪਨੀ ਨੇ ਦੇਸ਼ ਵਿੱਚ ਹੀ ਬਣੇ '4680 ਭਾਰਤ ਸੈੱਲ' ਬੈਟਰੀ ਨਾਲ ਲੈਸ S1 Pro Plus (5.2 kWh) ਇਲੈਕਟ੍ਰਿਕ ਸਕੂਟਰ ਦੀ ਸਪਲਾਈ ਨੂੰ ਵਧਾ ਦਿੱਤਾ ਹੈ।
ਕੰਪਨੀ ਵੱਲੋਂ ਐਤਵਾਰ ਨੂੰ ਜਾਰੀ ਕੀਤੇ ਗਏ ਇੱਕ ਬਿਆਨ ਵਿੱਚ ਦੱਸਿਆ ਗਿਆ ਕਿ ਉਨ੍ਹਾਂ ਨੇ ਕੋਇੰਬਟੂਰ, ਕੋਚੀ ਅਤੇ ਹੈਦਰਾਬਾਦ ਵਿੱਚ ਇਨ੍ਹਾਂ ਨਵੇਂ ਸਕੂਟਰਾਂ ਦੀ ਸਪਲਾਈ ਸ਼ੁਰੂ ਕਰ ਦਿੱਤੀ ਹੈ। ਇਸ ਦੇ ਨਾਲ ਹੀ ਬੈਂਗਲੁਰੂ ਵਿੱਚ ਡਿਲੀਵਰੀ ਦੀ ਪ੍ਰਕਿਰਿਆ ਪਹਿਲਾਂ ਹੀ ਨਿਰੰਤਰ ਜਾਰੀ ਹੈ।
ਜ਼ਿਕਰਯੋਗ ਹੈ ਕਿ S1 Pro Plus (5.2 kWh) ਕੰਪਨੀ ਦਾ ਅਜਿਹਾ ਪਹਿਲਾ ਸਕੂਟਰ ਹੈ, ਜੋ ਦੇਸ਼ ਵਿੱਚ ਨਿਰਮਿਤ '4680 ਭਾਰਤ ਸੈੱਲ ਬੈਟਰੀ' ਪੈਕ ਨਾਲ ਚੱਲਦਾ ਹੈ। ਓਲਾ ਇਲੈਕਟ੍ਰਿਕ ਦੇ ਬੁਲਾਰੇ ਨੇ ਦੱਸਿਆ ਕਿ ਗਾਹਕਾਂ ਵੱਲੋਂ ਇਨ੍ਹਾਂ ਸਕੂਟਰਾਂ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਅਤੇ ਲੋਕ ਬੜੇ ਉਤਸ਼ਾਹ ਨਾਲ ਇਨ੍ਹਾਂ ਦੀ ਖਰੀਦਦਾਰੀ ਕਰ ਰਹੇ ਹਨ।
ਕੰਪਨੀ ਨੇ ਸਪੱਸ਼ਟ ਕੀਤਾ ਹੈ ਕਿ ਕਈ ਰਾਜਾਂ ਵਿੱਚ ਸਪਲਾਈ ਵਧਾਈ ਜਾ ਰਹੀ ਹੈ ਅਤੇ ਹੁਣ ਓਲਾ ਇਲੈਕਟ੍ਰਿਕ ਇਨ੍ਹਾਂ 'ਭਾਰਤ ਸੈੱਲ' ਵਾਲੇ ਵਾਹਨਾਂ ਨੂੰ ਦੇਸ਼ ਦੇ ਹਰ ਹਿੱਸੇ ਤੱਕ ਪਹੁੰਚਾਉਣ ਦੀ ਪੂਰੀ ਤਿਆਰੀ ਕਰ ਰਹੀ ਹੈ। ਇਸ ਕਦਮ ਨਾਲ ਇਲੈਕਟ੍ਰਿਕ ਵਾਹਨ ਖੇਤਰ ਵਿੱਚ ਭਾਰਤ ਦੀ ਸਵੈ-ਨਿਰਭਰਤਾ ਨੂੰ ਹੋਰ ਮਜ਼ਬੂਤੀ ਮਿਲਣ ਦੀ ਉਮੀਦ ਹੈ।
