ਔਰਤਾਂ ਦੀ ਅਗਵਾਈ ਵਾਲੇ ਸਟਾਰਟਅੱਪਸ ’ਚ ਸਰਕਾਰ ਦਾ ਵੱਡਾ ਨਿਵੇਸ਼, 6 ਸਾਲਾਂ ’ਚ 3,100 ਕਰੋੜ ਰੁਪਏ ਤੋਂ ਵੱਧ ਦੀ ਸਹਾਇਤਾ

Friday, Dec 19, 2025 - 03:15 PM (IST)

ਔਰਤਾਂ ਦੀ ਅਗਵਾਈ ਵਾਲੇ ਸਟਾਰਟਅੱਪਸ ’ਚ ਸਰਕਾਰ ਦਾ ਵੱਡਾ ਨਿਵੇਸ਼, 6 ਸਾਲਾਂ ’ਚ 3,100 ਕਰੋੜ ਰੁਪਏ ਤੋਂ ਵੱਧ ਦੀ ਸਹਾਇਤਾ

ਨਵੀਂ ਦਿੱਲੀ - ਸਰਕਾਰ ਨੇ ਬੀਤੇ 6 ਸਾਲਾਂ ਦੌਰਾਨ ਔਰਤਾਂ ਦੀ ਅਗਵਾਈ ਵਾਲੇ ਸਟਾਰਟਅੱਪਸ ’ਚ 3,100 ਕਰੋਡ਼ ਰੁਪਏ ਤੋਂ ਵੱਧ ਦਾ ਨਿਵੇਸ਼ ਕੀਤਾ ਹੈ। ਇਸ ਦਾ ਉਦੇਸ਼ ਦੇਸ਼ ਭਰ ’ਚ ਮਹਿਲਾ ਉਦਮਤਾ ਨੂੰ ਉਤਸ਼ਾਹ ਦੇਣਾ ਹੈ।

ਇਹ ਵੀ ਪੜ੍ਹੋ :     ਕੀ 3 ਲੱਖ ਰੁਪਏ ਪ੍ਰਤੀ ਕਿਲੋਗ੍ਰਾਮ ਤੱਕ ਪਹੁੰਚ ਜਾਵੇਗੀ ਚਾਂਦੀ? ਮਾਹਿਰਾਂ ਨੇ ਨਿਵੇਸ਼ਕਾਂ ਨੂੰ ਚਿਤਾਵਨੀ ਦਿੱਤੀ

ਵਣਜ ਅਤੇ ਉਦਯੋਗ ਮੰਤਰਾਲਾ ਦੇ ਸਾਂਝੇ ਅੰਕੜਿਆਂ ਅਨੁਸਾਰ ਇਨ੍ਹਾਂ ’ਚ ਫੰਡ ਆਫ ਫੰਡਜ਼ ਫਾਰ ਸਟਾਰਟਅੱਪਸ, ਸਟਾਰਟਅੱਪ ਇੰਡੀਆ ਸੀਡ ਫੰਡ ਸਕੀਮ ਅਤੇ ਕ੍ਰੈਡਿਟ ਗਾਰੰਟੀ ਸਕੀਮ ਫਾਰ ਸਟਾਰਟਅੱਪਸ ਯੋਜਨਾਵਾਂ ਸ਼ਾਮਲ ਹਨ। ਪਹਿਲੀ ਯੋਜਨਾ ਤਹਿਤ ਐੱਫ. ਐੱਫ. ਐੱਸ. ਤਹਿਤ ਬਦਲਵੇਂ ਨਿਵੇਸ਼ ਫੰਡਾਂ (ਏ. ਆਈ. ਐੱਫ.) ਨੇ ਸਾਲ 2020 ਤੋਂ 2025 (ਅਕਤੂਬਰ 2025 ਤੱਕ) ਦੌਰਾਨ 154 ਔਰਤਾਂ ਦੀ ਅਗਵਾਈ ਵਾਲੀਆਂ ਸਟਾਰਟਅੱਪਸ ਕੰਪਨੀਆਂ ’ਚ ਲੱਗਭਗ 2,838.9 ਕਰੋੜ ਰੁਪਏ ਦਾ ਨਿਵੇਸ਼ ਕੀਤਾ। ਇਸ ਫੰਡ ਦਾ ਸੰਚਾਲਨ ਸਮਾਲ ਇੰਡਸਟਰੀਜ਼ ਡਿਵੈੱਲਪਮੈਂਟ ਬੈਂਕ ਕਰਦਾ ਹੈ। ਇਹ ਭਾਰਤੀ ਸਕਿਓਰਿਟੀ ਅਤੇ ਐਕਸਚੇਂਜ ਬੋਰਡ ’ਚ ਰਜਿਸਟਰਡ ਏ. ਆਈ. ਐੱਫ. ਨੂੰ ਪੂੰਜੀ ਪ੍ਰਦਾਨ ਕਰਦਾ ਹੈ ਅਤੇ ਉਹ ਸਟਾਰਟਅੱਪ ਕੰਪਨੀਆਂ ’ਚ ਨਿਵੇਸ਼ ਕਰਦੇ ਹਨ।

ਇਹ ਵੀ ਪੜ੍ਹੋ :     ਜਲੰਧਰ 'ਚ ਡਾਕਟਰਾਂ-ਵਕੀਲਾਂ ਸਮੇਤ 21 ਲੋਕਾਂ ਤੋਂ ਲੁੱਟੇ 7.35 ਕਰੋੜ ਰੁਪਏ

2 ਲੱਖ ਤੋਂ ਵੱਧ ਸਰਕਾਰੀ ਮਾਨਤਾ ਪ੍ਰਾਪਤ ਸਟਾਰਟਅੱਪਸ

ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਦੱਸਿਆ ਕਿ ਭਾਰਤ ’ਚ ਇਸ ਸਮੇਂ 2 ਲੱਖ ਤੋਂ ਵੱਧ ਸਰਕਾਰੀ ਮਾਨਤਾ ਪ੍ਰਾਪਤ ਸਟਾਰਟਅੱਪਸ ਹਨ, ਜਿਨ੍ਹਾਂ ’ਚੋਂ ਲੱਗਭਗ 48 ਫੀਸਦੀ ’ਚ ਘੱਟੋ-ਘੱਟ ਇਕ ਮਹਿਲਾ ਡਾਇਰੈਕਟਰ ਜਾਂ ਪਾਰਟਨਰ ਸ਼ਾਮਲ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਸਾਲ 2025 ’ਚ ਹੀ 44,000 ਤੋਂ ਵੱਧ ਨਵੇਂ ਸਟਾਰਟਅੱਪਸ ਨੂੰ ਸਰਕਾਰ ਦੀ ਮਾਨਤਾ ਮਿਲੀ ਹੈ, ਜੋ 2016 ’ਚ ਸ਼ੁਰੂ ਹੋਈ ਸਟਾਰਟਅੱਪ ਇੰਡੀਆ ਪਹਿਲ ਤੋਂ ਬਾਅਦ ਹੁਣ ਤੱਕ ਦਾ ਸਭ ਤੋਂ ਵੱਡਾ ਅੰਕੜਾ ਹੈ।

ਇਹ ਵੀ ਪੜ੍ਹੋ :    ਅੱਜ ਖ਼ਰੀਦੋ 2 ਲੱਖ ਦਾ ਸੋਨਾ, 2035 'ਚ ਮਿਲਣ ਵਾਲੀ ਇਸਦੀ ਕੀਮਤ ਕਰੇਗੀ ਹੈਰਾਨ

ਔਰਤਾਂ ਦੀ ਅਗਵਾਈ ਵਾਲੇ ਸਟਾਰਟਅੱਪਸ ਨੂੰ ਅੱਗੇ ਵਧਾਉਣ ਲਈ ਐੱਫ. ਐੱਫ. ਐੱਸ. ਯੋਜਨਾ ਤਹਿਤ ਬਦਲਵੇਂ ਨਿਵੇਸ਼ ਫੰਡ ਨੇ 2020 ਤੋਂ ਅਕਤੂਬਰ 2025 ਤੱਕ ਕਰੀਬ 154 ਔਰਤਾਂ ਦੀ ਅਗਵਾਈ ਵਾਲੇ ਸਟਾਰਟਅੱਪਸ ’ਚ 2,838.9 ਕਰੋਡ਼ ਰੁਪਏ ਦਾ ਨਿਵੇਸ਼ ਕੀਤਾ ਹੈ। ਇਹ ਫੰਡ ਸਮਾਲ ਇੰਡਸਟਰੀਜ਼ ਡਿਵੈੱਲਪਮੈਂਟ ਬੈਂਕ ਆਫ ਇੰਡੀਆ ਜ਼ਰੀਏ ਸੰਚਾਲਿਤ ਕੀਤਾ ਜਾਂਦਾ ਹੈ, ਜੋ ਸੇਬੀ ਵੱਲੋਂ ਰਜਿਸਟਰਡ ਏ. ਆਈ. ਐੱਫ. ਐੱਸ. ਨੂੰ ਪੂੰਜੀ ਮੁਹੱਈਆ ਕਰਵਾਉਂਦਾ ਹੈ ਅਤੇ ਇਹ ਫੰਡ ਅੱਗੇ ਸਟਾਰਟਅੱਪਸ ’ਚ ਨਿਵੇਸ਼ ਕਰਦੇ ਹਨ।

ਇਹ ਵੀ ਪੜ੍ਹੋ :    ਕਦੇ ਨਹੀਂ ਡੁੱਬੇਗਾ ਇਨ੍ਹਾਂ ਬੈਂਕਾਂ 'ਚ ਰੱਖਿਆ ਪੈਸਾ... RBI ਨੇ ਜਾਰੀ ਕੀਤੀ 3 ਸਭ ਤੋਂ ਸੁਰੱਖਿਅਤ ਬੈਂਕਾਂ ਦੀ ਸੂਚੀ

ਸੂਬਾ ਵਾਰ ਵਿਸ਼ਲੇਸ਼ਣ ਤੋਂ ਪਤਾ ਚੱਲਦਾ ਹੈ ਕਿ ਸਿਰਫ ਸਾਲ 2025 ’ਚ ਮਹਾਰਾਸ਼ਟਰ ’ਚ ਔਰਤਾਂ ਦੀ ਅਗਵਾਈ ਵਾਲੀਆਂ ਕੰਪਨੀਆਂ ਨੂੰ ਸਭ ਤੋਂ ਵੱਧ ਨਿਵੇਸ਼ (277.05 ਕਰੋਡ਼ ਰੁਪਏ) ਪ੍ਰਾਪਤ ਹੋਇਆ, ਫਿਰ ਕਰਨਾਟਕ (264.99 ਕਰੋਡ਼ ਰੁਪਏ) ਅਤੇ ਗੋਵਾ (119.99 ਕਰੋਡ਼ ਰੁਪਏ) ਦਾ ਸਥਾਨ ਰਿਹਾ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt


author

Harinder Kaur

Content Editor

Related News