ਤੇਲ ਸਪਲਾਈ ਦੀ ਸਮੱਸਿਆ ਨਹੀਂ, ਧਾਰਨਾ ਪ੍ਰਭਾਵਿਤ ਹੋਣ ਨਾਲ ਵਧ ਰਹੇ ਨੇ ਮੁੱਲ : ਪ੍ਰਧਾਨ

10/17/2018 1:34:30 AM

ਨਵੀਂ ਦਿੱਲੀ— ਈਰਾਨ ਉੱਤੇ ਅਮਰੀਕੀ ਪਾਬੰਦੀਆਂ ਦੇ ਲਾਗੂ ਹੋਣ ਤੋਂ ਪਹਿਲਾਂ ਭਾਰਤ ਨੇ ਕਿਹਾ ਕਿ ਕੱਚਾ ਤੇਲ ਬਾਜ਼ਾਰ ਦੇ ਉਲਟ ਹਾਲਾਤ ਲਈ ਕੱਚੇ ਤੇਲ ਦੀ ਉਪਲਬਧਤਾ ਕੋਈ ਵਜ੍ਹਾ ਨਹੀਂ ਹੈ ਸਗੋਂ ਇਕ ਵੱਡੇ ਤੇਲ ਸਪਲਾਇਰ ਦੇ ਬਾਜ਼ਾਰ ਤੋਂ ਹੱਟਣ ਦੇ ਖਦਸ਼ੇ ਨਾਲ ਪ੍ਰਭਾਵਿਤ ਧਾਰਨਾ ਦੇ ਕਾਰਨ ਮੁੱਲ ਚੜ੍ਹ ਰਹੇ ਹਨ। ਪੈਟਰੋਲੀਅਮ ਮੰਤਰੀ ਧਰਮਿੰਦਰ ਪ੍ਰਧਾਨ ਨੇ 'ਇੰਡੀਆ ਐਨਰਜੀ ਫੋਰਮ' ਦੌਰਾਨ ਕਿਹਾ ਕਿ ਈਰਾਨ ਤੋਂ ਸਪਲਾਈ ਪ੍ਰਭਾਵਿਤ ਹੋਣ ਦੀ ਸਥਿਤੀ ਵਿਚ ਉਸ ਦੀ ਪੂਰਤੀ ਦੇ ਬਦਲ ਮੌਜੂਦ ਹਨ। ਪ੍ਰਧਾਨ ਨੇ ਭਾਰਤ ਨੂੰ ਅਮਰੀਕਾ ਵਲੋਂ ਪਾਬੰਦੀਆਂ ਵਿਚ ਰਾਹਤ ਦਿੱਤੇ ਜਾਣ ਦੀ ਮੰਗ ਬਾਰੇ ਪੁੱਛੇ ਜਾਣ 'ਤੇ ਕਿਹਾ ਕਿ ਦੇਸ਼ ਨੇ ਨਵੰਬਰ ਲਈ ਈਰਾਨ ਦੇ ਨਾਲ ਸੌਦਾ ਕਰ ਕੇ ਆਪਣੀ ਸਥਿਤੀ ਸਪੱਸ਼ਟ ਕਰ ਦਿੱਤੀ ਹੈ। ਇਸ ਤੋਂ ਇਲਾਵਾ ਦੋਹਰਾਏ ਜਾਣ ਲਈ ਕੋਈ ਨਵੀਂ ਗੱਲ ਨਹੀਂ ਹੈ। ਉਨ੍ਹਾਂ ਕਿਹਾ, 'ਮੌਜੂਦਾ ਸਮੇਂ ਵਿਚ ਕੱਚੇ ਤੇਲ ਦੀ ਉਪਲਬਧਤਾ ਦੇ ਸਬੰਧ ਵਿਚ ਕੋਈ ਮੁੱਦਾ ਹੀ ਨਹੀਂ ਹੈ ਪਰ ਦੁਨੀਆ ਦੇ ਵੱਖ-ਵੱਖ ਹਿੱਸਿਆਂ ਵਿਚ ਭੂ-ਸਿਆਸੀ ਅਨਿਸ਼ਚਿਤਤਾ ਦੇ ਕਾਰਨ ਇਹ ਧਾਰਨਾ ਨਾਲ ਜੁੜਿਆ ਮੁੱਦਾ ਬਣ ਗਿਆ ਹੈ। ਇਹੀ ਮੁਢਲੀ ਚੁਣੌਤੀ ਹੈ। ਅਸੀਂ ਪਹਿਲੇ ਦਿਨ ਤੋਂ ਭਰੋਸੇ 'ਚ ਹਾਂ ਕਿ ਕੱਚਾ ਤੇਲ ਮੰਗਵਾਉਣ ਵਿਚ ਕੋਈ ਸਮੱਸਿਆ ਨਹੀਂ ਹੋਵੇਗੀ। ਇਹ ਹੋਰ ਦੇਸ਼ਾਂ ਦੇ ਕੋਲ ਭਰਪੂਰ ਮਾਤਰਾ 'ਚ ਉਪਲਬਧ ਹੈ।


Related News