ਖਾਣ ਵਾਲੇ ਤੇਲਾਂ ਦੀ ਮਹਿੰਗਾਈ ਬੇਕਾਬੂ, ਕੀਮਤਾਂ ਪੁੱਜੀਆਂ ਰਿਕਾਰਡ ਉਚਾਈ ’ਤੇ, ਰਾਹਤ ਦੇ ਆਸਾਰ ਘੱਟ

Wednesday, Dec 23, 2020 - 09:54 AM (IST)

ਨਵੀਂ ਦਿਲੀ : ਖਾਣ ਵਾਲੇ ਤੇਲਾਂ ਦੀ ਮਹਿੰਗਾਈ ਬੇਕਾਬੂ ਹੁੰਦੀ ਜਾ ਰਹੀ ਹੈ। ਖਾਣ ਵਾਲੇ ਕਈ ਤੇਲਾਂ ਦੀਆਂ ਕੀਮਤਾਂ ਰਿਕਾਰਡ ਉਚਾਈ ’ਤੇ ਹਨ ਪਰ ਕੀਮਤਾਂ ’ਚ ਨਰਮੀ ਦੇ ਆਸਾਰ ਨਹੀਂ ਦਿਖਾਈ ਦੇ ਰਹੇ ਹਨ। ਇਨ੍ਹਾਂ ਦੀਆਂ ਕੀਮਤਾਂ ਵਿਚ ਤੇਜ਼ੀ ਕੌਮਾਂਤਰੀ ਬਾਜ਼ਾਰ ’ਚ ਤੇਲ ਅਤੇ ਤਿਲਹਨ ਦੀ ਮੰਗ ਦੇ ਮੁਕਾਬਲੇ ਸਪਲਾਈ ਘੱਟ ਹੋਣ ਕਾਰਣ ਆਈ ਹੈ। ਭਾਰਤ ਖਾਣ ਵਾਲੇ ਤੇਲ ਦੀਆਂ ਆਪਣੀਆਂ ਲੋੜਾਂ ਦੇ ਲਗਭਗ ਦੋ ਤਿਹਾਈ ਹਿੱਸਾ ਦਰਾਮਦ ਕਰਦਾ ਹੈ ਅਤੇ ਦਰਾਮਦ ਮਹਿੰਗੀ ਹੋਣ ਕਾਰਣ ਤੇਲ ਦੀਆਂ ਕੀਮਤਾਂ ਲਗਾਤਾਰ ਅਸਮਾਨ ਛੂਹ ਰਹੀਆਂ ਹਨ।

ਇਹ ਵੀ ਪੜ੍ਹੋ: ਨਵੇਂ ਸਾਲ ’ਚ ਗੈਸ ਦੇ ਮਹਾਸੰਕਟ ਨਾਲ ਜੂਝਣਗੇ ਪਾਕਿਸਤਾਨੀ, ਰੋਟੀ ਪਕਾਉਣ ’ਚ ਵੀ ਹੋਵੇਗੀ ਮੁਸ਼ਕਲ

ਮਲਟੀ ਕਮੋਡਿਟੀ ਐਕਸਚੇਂਜ (ਐੱਮ. ਸੀ. ਐਕਸ.) ਉੱਤੇ ਮੰਗਲਵਾਰ ਨੂੰ ਕਰੂਡ ਪਾਮ ਤੇਲ (ਸੀ. ਪੀ. ਓ.) ਦੇ ਜਨਵਰੀ ਵਾਅਦਾ ਕਾਂਟ੍ਰੈਕਟ ’ਚ ਕੀਮਤ 941 ਰੁਪਏ ਪ੍ਰਤੀ 10 ਕਿਲੋ ਤੱਕ ਚੜ੍ਹੀ, ਜੋ ਕਿ ਰਿਕਾਰਡ ਪੱਧਰ ਦੇ ਕਰੀਬ ਹੈ। ਬੀਤੇ ਮਹੀਨੇ 19 ਨਵੰਬਰ ਨੂੰ ਐੱਮ. ਸੀ. ਐਕਸ. ’ਤੇ ਸੀ. ਪੀ. ਓ. ਦੀ ਕੀਮਤ 948.8 ਰੁਪਏ ਪ੍ਰਤੀ 10 ਕਿਲੋ ਤੱਕ ਉਛਲੀ ਸੀ। ਸਰੋ੍ਹਂ ਤੇਲ ਕੱਚੀ ਘਾਣੀ ਦਾ ਥੋਕ ਭਾਅ ਸੋਮਵਾਰ ਨੂੰ ਜੈਪੁਰ ’ਚ 1173 ਰੁਪਏ ਪ੍ਰਤੀ 10 ਕਿਲੋ, ਕਾਂਡਲਾ ਪੋਰਟ ’ਤੇ ਸੋਇਆ ਤੇਲ ਦਾ ਥੋਕ ਭਾਅ 1115 ਰੁਪਏ ਪ੍ਰਤੀ 10 ਕਿਲੋ, ਆਰ. ਬੀ. ਡੀ. ਦਾ ਭਾਅ 1010 ਰੁਪਏ 10 ਕਿਲੋ, ਸੂਰਜਮੁਖੀ ਤੇਲ ਦਾ 1290 ਰੁਪਏ ਪ੍ਰਤੀ 10 ਕਿਲੋ ਸੀ। ਜਾਣਕਾਰ ਦੱਸਦੇ ਹਨ ਕਿ ਸੋਇਆਬੀਨ ਅਤੇ ਆਰ. ਬੀ. ਡੀ. ਸਭ ਤੋਂ ਉੱਚੇ ਪੱਧਰ ’ਤੇ ਹਨ, ਜਿਸ ਦਾ ਅਸਰ ਦੂਜੇ ਖਾਣ ਵਾਲੇ ਤੇਲ ’ਤੇ ਵੀ ਪੈ ਰਿਹਾ ਹੈ।

ਇਹ ਵੀ ਪੜ੍ਹੋ: ਭਾਰਤੀ ਸੇਲਰ ਨੂੰ ਮਿਲਿਆ ਤੋਹਫਾ! ਐਮਾਜ਼ੋਨ ’ਤੇ 4000 ਭਾਰਤੀਆਂ ਨੇ ਕੀਤੀ 1 ਕਰੋੜ ਰੁਪਏ ਤੋਂ ਵੱਧ ਦੀ ਕਮਾਈ

ਕੌਮਾਂਤਰੀ ਬਾਜ਼ਾਰ ’ਚ ਤੇਜ਼ੀ ਦਾ ਅਸਰ
ਸੋਇਆਬੀਨ ਪ੍ਰੋਸੈਸਰਸ ਐਸੋਸੀਏਸ਼ਨ ਆਫ ਇੰਡੀਆ (ਸੋਪਾ) ਦੇ ਚੇਅਰਮੈਨ ਦਾਵਿਸ਼ ਜੈਨ ਨੇ ਕਿਹਾ ਕਿ ਕੌਮਾਂਤਰੀ ਬਾਜ਼ਾਰ ’ਚ ਤੇਜ਼ੀ ਦਾ ਅਸਰ ਦੇਸ਼ ’ਚ ਖਾਣ ਵਾਲੇ ਤੇਲ ਦੀਆਂ ਕੀਮਤਾਂ ’ਤੇ ਦੇਖਣ ਨੂੰ ਮਿਲ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਮੌਸਮ ਅਨੁਕੂਲ ਨਾ ਹੋਣ ਕਾਰਣ ਦੁਨੀਆ ਭਰ ’ਚ ਇਸ ਵਾਰ ਕਈ ਖਾਣ ਵਾਲੇ ਤੇਲਾਂ ਦੇ ਉਤਪਾਦਨ ’ਚ ਕਮੀ ਆਈ ਹੈ, ਜਿਸ ਨਾਲ ਮੰਗ ਦੇ ਮੁਕਾਬਲੇ ਸਪਲਾਈ ਘੱਟ ਹੈ। ਲਿਹਾਜਾ ਖਾਣ ਵਾਲੇ ਤੇਲਾਂ ਦੇ ਰੇਟ ਉੱਚੇ ਪੱਧਰ ’ਤੇ ਹਨ।

ਜੈਨ ਨੇ ਕਿਹਾ ਕਿ ਭਾਰਤ ਖਾਣ ਵਾਲੇ ਤੇਲਾਂ ਦੀ ਲੋੜ ਦਾ ਲਗਭਗ 65 ਫ਼ੀਸਦੀ ਦਰਾਮਦ ਕਰਦਾ ਹੈ, ਇਸ ਲਈ ਵਿਦੇਸ਼ੀ ਬਾਜ਼ਾਰ ’ਚ ਤੇਲ-ਤਿਲਹਨ ਦੇ ਰੇਟਾਂ ’ਚ ਤੇਜ਼ੀ ਕਾਰਣ ਘਰੇਲੂ ਬਾਜ਼ਾਰ ’ਚ ਤੇਲ ਦੀਆਂ ਕੀਮਤਾਂ ਵਿਚ ਵਾਧਾ ਹੋਇਆ ਹੈ। ਹਾਲਾਂਕਿ ਉਨ੍ਹਾਂ ਨੇ ਕਿਹਾ ਕਿ 2 ਮਹੀਨੇ ਬਾਅਦ ਦੱਖਣੀ ਅਮਰੀਕੀ ਦੇਸ਼ ਦੀ ਨਵੀਂ ਫਸਲ ਆਉਣ ਵਾਲੀ ਹੈ ਅਤੇ ਜੇ ਫਸਲ ਚੰਗੀ ਰਹੀ ਤਾਂ ਤੇਲ ਦੀਆਂ ਕੀਮਤਾਂ ਵਿਚ ਥੋੜ੍ਹੀ ਨਰਮੀ ਆ ਸਕਦੀ ਹੈ।

ਇਹ ਵੀ ਪੜ੍ਹੋ: IND vs AUS: ਭਾਰਤੀ ਟੀਮ ਲਈ ਪ੍ਰੀਖਿਆ ਦੀ ਘੜੀ, ਪੈਟਰਨਟੀ ਛੁੱਟੀ ਲੈ ਕੇ ਭਾਰਤ ਪਰਤੇ ਵਿਰਾਟ ਕੋਹਲੀ

ਭਾਰਤ ਅਰਜਨਟੀਨਾ ਤੋਂ ਸੋਇਆ ਤੇਲ ਦੀ ਦਰਾਮਦ ਕਰਦਾ ਹੈ ਅਤੇ ਜਾਣਕਾਰ ਦੱਸਦੇ ਹਨ ਕਿ ਅਰਜਨਟੀਨਾ ’ਚ ਗਰਮ ਮੌਸਮ ਹੋਣ ਕਾਰਣ ਬਿਜਾਈ ’ਚ ਦੇਰੀ ਹੋਈ ਹੈ। ਖਾਣ ਵਾਲੇ ਤੇਲ ਬਾਜ਼ਾਰ ਦੇ ਮਾਹਰ ਮੁੰਬਈ ਦੇ ਸਲਿਲ ਜੈਨ ਨੇ ਦੱਸਿਆ ਕਿ ਅਰਜਨਟੀਨਾ ’ਚ ਗਰਮ ਮੌਸਮ ਕਾਰਣ ਬਿਜਾਈ ’ਚ ਦੇਰੀ ਹੋਈ ਹੈ ਅਤੇ ਬ੍ਰਾਜ਼ੀਲ ’ਚ ਵੀ ਗਰਮ ਮੌਸਮ ਕਾਰਣ ਉਤਪਾਦਨ ’ਤੇ ਅਸਰ ਪੈ ਸਕਦਾ ਹੈ।

ਇਹ ਵੀ ਪੜ੍ਹੋ: ਸਾਲ 2020 ’ਚ ਸੈਂਕੜੇ ਲਈ ਤਰਸੇ ਵਿਰਾਟ ਕੋਹਲੀ, 12 ਸਾਲ ਬਾਅਦ ਫਿਰ ਖਾਮੋਸ਼ ਰਿਹਾ ਬੱਲਾ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News