ਸਰਕਾਰ ਦੇ ਦਬਾਅ ਅੱਗੇ ਝੁਕੀਆਂ ਤੇਲ ਕੰਪਨੀਆਂ, ਏਅਰ ਇੰਡੀਆ ਨੂੰ ਜਾਰੀ ਰੱਖੇਗੀ ਤੇਲ ਸਪਲਾਈ

09/04/2019 8:46:42 PM

ਨਵੀਂ ਦਿੱਲੀ— ਜਨਤਕ ਖੇਤਰ ਦੀ ਏਅਰ ਲਾਈਨ ਏਅਰ ਇੰਡੀਆ ਲਈ ਵੱਡੀ ਰਾਹਤ ਦੀ ਖਬਰ ਸਾਹਮਣੇ ਆਈ ਹੈ। ਦਰਅਸਲ ਭਾਰਤ ਸਰਕਾਰ ਦੀ ਦਖਲ ਅੰਦਾਜੀ ਤੋਂ ਬਾਅਦ ਹੁਣ ਤੇਲ ਕੰਪਨੀਆਂ ਨੇ ਏਅਰ ਇੰਡੀਆ ਨੂੰ ਤੇਲ ਸਪਲਾਈ ਜਾਰੀ ਰੱਖਣ ਦਾ ਫੈਸਲਾ ਕੀਤਾ ਹੈ। ਸੂਤਰਾਂ ਦਾ ਕਹਿਣਾ ਹੈ ਕਿ ਭਾਰਤ ਸਰਕਾਰ ਜਲਦ ਹੀ ਏਅਰ ਇੰਡੀਆ ਦੀ 2400 ਕਰੋੜ ਰੁਪਏ ਦੀ ਮੰਗ ਨੂੰ ਲੈ ਕੇ ਅੱਧੀ ਪੇਮੈਂਟ ਕਰ ਸਕਦੀ ਹੈ।

ਉਥੇ ਹੀ ਦੱਸਿਆ ਜਾ ਰਿਹਾ ਹੈ ਕਿ ਤੇਲ ਕੰਪਨੀਆਂ 'ਤੇ ਭਾਰਤ ਸਰਕਾਰ ਦੇ ਦਬਾਅ ਨੇ ਕੰਮ ਕੀਤਾ ਹੈ ਅਤੇ ਇਸੇ ਦੇ ਚੱਲਦੇ ਉਹ ਅੱਗੇ ਵੀ ਏਅਰ ਇੰਡੀਆ ਨੂੰ ਈਂਧਨ ਸਪਲਾਈ ਕਰਨ ਨੂੰ ਤਿਆਰ ਹੋ ਗਈ ਹੈ। ਸੂਤਰਾਂ ਦੀ ਮੰਨੀਏ ਤਾਂ ਓ.ਐੱਮ.ਸੀ. ਨੇ ਤੇਲ ਕੰਪਨੀਆਂ ਨੂੰ ਜਲਦ ਹੀ ਪੂਰਾ ਭੁਗਤਾਨ ਕਰਨ ਦਾ ਭਰੋਸਾ ਦਿੱਤਾ ਹੈ। ਕਿਹਾ ਜਾ ਰਿਹਾ ਹੈ ਕਿ ਬਕਾਇਆ ਰਕਮ ਦਾ ਭੁਗਤਾਨ ਦੋ ਤੋਂ ਤਿੰਨ ਹਿੱਸਿਆਂ 'ਚ ਕਰ ਦਿੱਤਾ ਜਾਵੇਗਾ।

ਦੱਸ ਦਈਏ ਕਿ ਏਅਰ ਇੰਡੀਆ 'ਤੇ ਤੇਲ ਕੰਪਨੀਆਂ ਦਾ ਕਰੀਬ 4300 ਕਰੋੜ ਰੁਪਏ ਦਾ ਭੁਗਤਾਨ ਬਕਾਇਆ ਹੈ। ਇੰਨ੍ਹਾਂ ਤੇਲ ਕੰਪਨੀਆਂ 'ਚ ਇੰਡੀਅਨ ਆਇਲ, ਹਿੰਦੁਸਤਾਨ ਪੈਟਰੋਲੀਅਮ ਤੇ ਭਾਰਤ ਪੈਟਰੋਲੀਅਮ ਹਨ। ਏਅਰ ਇੰਡੀਆ ਬੀਤੇ ਅਪ੍ਰੈਲ ਮਹੀਨੇ ਤੋਂ ਤੇਲ ਕੰਪਨੀਆਂ ਨੂੰ ਰੋਜ਼ਾਨਾ ਦੇ ਹਿਸਾਬ ਨਾਲ 19 ਕਰੋੜ ਰੁਪਏ ਭੁਗਤਾਨ ਕਰ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਸਰਕਾਰ ਜਲਦ ਹੀ 1200 ਤੋਂ 1300 ਕਰੋੜ ਰੁਪਏ ਏਅਰ ਇੰਡੀਆ ਨੂੰ ਜਾਰੀ ਕਰ ਸਕਦੀ ਹੈ।


Inder Prajapati

Content Editor

Related News