ਕਿਰਾਏ ’ਤੇ ਦਫ਼ਤਰੀ ਥਾਂ ਦੀ ਮੰਗ 15 ਫ਼ੀਸਦੀ ਵਧੀ

10/19/2018 12:04:32 AM

ਨਵੀਂ ਦਿੱਲੀ-ਦੇਸ਼ ਦੇ 8 ਪ੍ਰਮੁੱਖ ਸ਼ਹਿਰਾਂ ਵਿਚ ਕਿਰਾਏ ’ਤੇ ਦਫ਼ਤਰੀ ਥਾਂ ਦੀ ਮੰਗ ਵਿਚ ਤੇਜ਼ੀ ਆਈ ਹੈ। ਜਨਵਰੀ-ਸਤੰਬਰ ਮਿਆਦ ਵਿਚ ਕੰਪਨੀਆਂ ਅਤੇ ਸਾਂਝੇ ਕੰਮਕਾਜੀ ਸਥਾਨ ਚਲਾਉਣ ਵਾਲੀਆਂ ਕੰਪਨੀਆਂ ਵੱਲੋਂ ਕਿਰਾਏ ’ਤੇ ਜਗ੍ਹਾ ਦੀ ਮੰਗ ਵਿਚ 15 ਫ਼ੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ।
ਜਾਇਦਾਦ ਸਲਾਹਕਾਰ ਕੰਪਨੀ ਕੁਸ਼ਮੈਨ ਐਂਡ ਵੇਕਫੀਲਡ ਨੇ ਕਿਹਾ ਕਿ ਇਸ ਦੌਰਾਨ ਅੱਠ ਪ੍ਰਮੁੱਖ ਸ਼ਹਿਰਾਂ ਵਿਚ 3.33 ਕਰੋੜ ਵਰਗ ਫੁੱਟ ਦਫ਼ਤਰੀ ਥਾਂ ਕਿਰਾਏ ’ਤੇ ਲਏ ਗਏ। ਇਨ੍ਹਾਂ ਸ਼ਹਿਰਾਂ ਵਿਚ ਦਿੱਲੀ-ਐੱਨ. ਸੀ. ਆਰ., ਮੁੰਬਈ, ਚੇਨਈ, ਕੋਲਕਾਤਾ, ਬੇਂਗਲੁਰੂ, ਹੈਦਰਾਬਾਦ, ਪੁਣੇ ਅਤੇ ਅਹਿਮਦਾਬਾਦ ਸ਼ਾਮਲ ਹਨ। ਸਾਲ 2017 ਦੀ ਇਸੇ ਮਿਆਦ ਵਿਚ ਇਨ੍ਹਾਂ ਸ਼ਹਿਰਾਂ ਵਿਚ 2.9 ਕਰੋੜ ਵਰਗ ਫੁੱਟ ਦਫ਼ਤਰੀ ਥਾਂ ਨੂੰ ਕਿਰਾਏ ’ਤੇ ਲਿਆ ਗਿਆ ਸੀ।
 


Related News