Odysse ਨੇ 2 ਨਵੇਂ ਇਲੈਕਟ੍ਰਿਕ ਦੋਪਹੀਆ ਵਾਹਨਾਂ ਤੋਂ ਚੁੱਕਿਆ ਪਰਦਾ, ਜਾਣੋ ਕਦੋਂ ਹੋਣਗੇ ਲਾਂਚ

Thursday, Sep 15, 2022 - 01:39 PM (IST)

ਨਵੀਂ ਦਿੱਲੀ - Odysse Electric Vehicles Pvt Ltd ਨੇ ਆਪਣੇ ਆਉਣ ਵਾਲੇ ਦੋ ਮਾਡਲਾਂ ਕਮਿਊਟਰ ਬਾਈਕ ਅਤੇ ਇੱਕ ਮੈਕਸੀ ਸਕੂਟਰ ਤੋਂ ਪਰਦਾ ਚੁੱਕਿਆ ਹੈ। ਕੰਪਨੀ ਇਨ੍ਹਾਂ ਮਾਡਲਾਂ ਨੂੰ ਜਨਵਰੀ ਅਤੇ ਮਾਰਚ 2023 ਤੱਕ ਲਾਂਚ ਕਰ ਸਕਦੀ ਹੈ। ਇਨ੍ਹਾਂ ਦੋਵਾਂ ਦੀ ਕੀਮਤ ਲਗਭਗ 1 ਲੱਖ ਰੁਪਏ ਹੋ ਸਕਦੀ ਹੈ।

Comuter Bike

PunjabKesari

ਇਲੈਕਟ੍ਰਿਕ ਬਾਈਕ 'ਚ ਗਾਹਕਾਂ ਨੂੰ 150 ਕਿਲੋਮੀਟਰ ਦੀ ਰੇਂਜ ਮਿਲੇਗੀ। ਇਸ ਦੀ ਟਾਪ ਸਪੀਡ 80 ਕਿਲੋਮੀਟਰ ਪ੍ਰਤੀ ਘੰਟਾ ਹੋਵੇਗੀ। ਇਸ 'ਚ ਟੱਚ-ਸਕ੍ਰੀਨ ਡਿਜੀਟਲ ਡਿਸਪਲੇ, IOT, ਰੀਅਲ ਟਾਈਮ ਬੈਟਰੀ ਵਿਸ਼ਲੇਸ਼ਣ ਵਰਗੀਆਂ ਵਿਸ਼ੇਸ਼ਤਾਵਾਂ ਮਿਲਣਗੀਆਂ।

ਮੈਕਸੀ ਸਕੂਟਰ

PunjabKesari

ਮੈਕਸੀ ਇਲੈਕਟ੍ਰਿਕ ਸਕੂਟਰ 'ਚ ਡਿਊਲ ਬੈਟਰੀ ਮਿਲੇਗੀ, ਜੋ 200 ਕਿਲੋਮੀਟਰ ਦੀ ਰੇਂਜ ਦੇਵੇਗੀ। ਇਸ ਤੋਂ ਇਲਾਵਾ ਇਸ 'ਚ ਕਈ ਲੇਟੈਸਟ ਫੀਚਰਸ ਵੀ ਮਿਲਣਗੇ।

ਇਹ ਵੀ ਪੜ੍ਹੋ : ਟੈਲੀਕਾਮ ਕੰਪਨੀਆਂ ਨੂੰ ਝਟਕਾ, TRAI ਨੇ 28 ਦਿਨਾਂ ਦੀ ਵੈਲੀਡਿਟੀ ਵਾਲੇ ਪਲਾਨ ਨੂੰ ਲੈ ਕੇ ਦਿੱਤੇ ਇਹ ਨਿਰਦੇਸ਼

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News