ਦੇਸ਼ ''ਚ ਅਕਤੂਬਰ-ਨਵੰਬਰ ਮਹੀਨੇ 11 ਫ਼ੀਸਦੀ ਘਟ ਕੇ 43.2 ਲੱਖ ਟਨ ਹੋਇਆ ਖੰਡ ਦਾ ਉਤਪਾਦਨ

12/02/2023 1:31:57 PM

ਨਵੀਂ ਦਿੱਲੀ (ਭਾਸ਼ਾ) - ਅਕਤੂਬਰ-ਨਵੰਬਰ ਦੇ ਮਹੀਨੇ ਦੇਸ਼ 'ਚ ਖੰਡ ਦਾ ਉਤਪਾਦਨ 10.65 ਫ਼ੀਸਦੀ ਘੱਟ ਕੇ 43.2 ਲੱਖ ਟਨ ਰਹਿ ਗਿਆ। ਇਹ ਮੌਜੂਦਾ ਚੀਨੀ ਸਾਲ 2023-24 ਦੇ ਪਹਿਲੇ ਦੋ ਮਹੀਨੇ ਹਨ। ਸਹਿਕਾਰੀ ਸੰਗਠਨ NFCSFL ਨੇ ਇਹ ਜਾਣਕਾਰੀ ਦਿੱਤੀ ਹੈ। ਖੰਡ ਦਾ ਸੀਜ਼ਨ ਅਕਤੂਬਰ ਤੋਂ ਸਤੰਬਰ ਤੱਕ ਚੱਲਦਾ ਹੈ। ਪਿਛਲੇ ਸਾਲ ਦੀ ਇਸੇ ਮਿਆਦ 'ਚ ਉਤਪਾਦਨ 48.3 ਲੱਖ ਟਨ ਸੀ। ਭਾਰਤ ਦੁਨੀਆ ਦੇ ਸਭ ਤੋਂ ਵੱਡੇ ਖੰਡ ਉਤਪਾਦਕ ਦੇਸ਼ਾਂ ਵਿੱਚੋਂ ਇੱਕ ਹੈ। 

ਇਹ ਵੀ ਪੜ੍ਹੋ - ਆਸਮਾਨੀ ਚੜ੍ਹੀਆਂ ਸੋਨੇ ਦੀਆਂ ਕੀਮਤਾਂ, ਚਾਂਦੀ 'ਚ ਵੀ ਹੋਇਆ ਵਾਧਾ, ਜਾਣੋ ਤਾਜ਼ਾ ਭਾਅ

ਦੱਸ ਦੇਈਏ ਕਿ ਨੈਸ਼ਨਲ ਫੈਡਰੇਸ਼ਨ ਆਫ ਕੋਆਪਰੇਟਿਵ ਸ਼ੂਗਰ ਫੈਕਟਰੀਜ਼ ਲਿਮਟਿਡ (ਐੱਨ.ਐੱਫ.ਸੀ.ਐੱਸ.ਐੱਫ.ਐੱਲ.) ਮੁਤਾਬਕ ਮਹਾਰਾਸ਼ਟਰ ਅਤੇ ਕਰਨਾਟਕ 'ਚ ਉਤਪਾਦਨ ਘੱਟ ਹੋਣ ਕਾਰਨ ਦੇਸ਼ ਦੇ ਕੁੱਲ ਖੰਡ ਉਤਪਾਦਨ 'ਚ ਕਮੀ ਆਈ ਹੈ। ਦੇਸ਼ ਵਿੱਚ ਚੀਨੀ ਦਾ ਦੂਜਾ ਸਭ ਤੋਂ ਵੱਡਾ ਉਤਪਾਦਕ ਮਹਾਰਾਸ਼ਟਰ ਵਿੱਚ ਖੰਡ ਦਾ ਉਤਪਾਦਨ ਅਕਤੂਬਰ-ਨਵੰਬਰ ਵਿੱਚ ਇਸ ਸੀਜ਼ਨ ਵਿੱਚ 13.5 ਲੱਖ ਟਨ ਰਿਹਾ, ਜਦੋਂ ਕਿ ਇੱਕ ਸਾਲ ਪਹਿਲਾਂ ਇਸੇ ਮਿਆਦ ਵਿੱਚ ਇਹ 20.2 ਲੱਖ ਟਨ ਸੀ। ਦੇਸ਼ ਦੇ ਤੀਜੇ ਸਭ ਤੋਂ ਵੱਡੇ ਉਤਪਾਦਕ ਰਾਜ ਕਰਨਾਟਕ ਵਿੱਚ ਵੀ ਖੰਡ ਦਾ ਉਤਪਾਦਨ ਪਹਿਲਾਂ ਦੇ 12.1 ਲੱਖ ਟਨ ਦੇ ਮੁਕਾਬਲੇ ਘਟ ਕੇ 11 ਲੱਖ ਟਨ ਰਹਿ ਗਿਆ। 

ਇਹ ਵੀ ਪੜ੍ਹੋ - ਸਮੇਂ ਸਿਰ ਨਿਪਟਾਓ ਜ਼ਰੂਰੀ ਕੰਮ, ਦਸੰਬਰ ਮਹੀਨੇ 18 ਦਿਨ ਬੰਦ ਰਹਿਣਗੇ ਬੈਂਕ, ਜਾਣੋ ਪੂਰੀ ਸੂਚੀ

ਸਹਿਕਾਰੀ ਸੰਸਥਾ ਦੇ ਇਕ ਬਿਆਨ 'ਚ ਕਿਹਾ ਕਿ ਹਾਲਾਂਕਿ ਦੇਸ਼ ਵਿੱਚ ਸਭ ਤੋਂ ਵੱਧ ਖੰਡ ਉਤਪਾਦਕ ਰਾਜ, ਉੱਤਰ ਪ੍ਰਦੇਸ਼ ਵਿੱਚ ਉਤਪਾਦਨ ਪਿਛਲੇ ਸਾਲ ਦੀ ਇਸੇ ਮਿਆਦ ਵਿੱਚ 10.6 ਲੱਖ ਟਨ ਦੇ ਮੁਕਾਬਲੇ 13 ਲੱਖ ਟਨ ਤੱਕ ਵੱਧ ਗਿਆ। ਮੌਜੂਦਾ ਸੈਸ਼ਨ ਦੇ ਪਹਿਲੇ ਦੋ ਮਹੀਨਿਆਂ 'ਚ ਖੰਡ ਦੀ ਖਰੀਦ ਦਾ ਪੱਧਰ 8.45 ਫ਼ੀਸਦੀ ਰਿਹਾ। NFCSFL ਦੇ ਅੰਕੜਿਆਂ ਅਨੁਸਾਰ ਅਕਤੂਬਰ-ਨਵੰਬਰ ਦੇ ਪਹਿਨੇ ਪਿਰਾਈ ਗਈ ਗੰਨੇ ਦੀ ਕੁੱਲ ਮਾਤਰਾ ਘੱਟ ਹੋਣ ਕਾਰਨ ਖੰਡ ਦਾ ਉਤਪਾਦਨ ਘੱਟ ਸੀ। 

ਇਹ ਵੀ ਪੜ੍ਹੋ - ਪਹਿਲੀ ਵਾਰ ਐਨਾ ਮਹਿੰਗਾ ਹੋਇਆ ਸੋਨਾ, ਤੋੜੇ ਸਾਰੇ ਰਿਕਾਰਡ, ਜਾਣੋ ਤਾਜ਼ਾ ਭਾਅ

ਖੰਡ ਸੀਜ਼ਨ 2023-24 ਦੇ ਅਕਤੂਬਰ-ਨਵੰਬਰ ਦੌਰਾਨ ਲਗਭਗ 5 ਕਰੋੜ 10.1 ਲੱਖ ਟਨ ਗੰਨੇ ਦੀ ਪਿੜਾਈ ਕੀਤੀ ਗਈ ਸੀ, ਜਦੋਂ ਕਿ ਇੱਕ ਸਾਲ ਪਹਿਲਾਂ ਦੀ ਮਿਆਦ ਵਿੱਚ ਇਹ 5 ਕਰੋੜ 70.6 ਲੱਖ ਟਨ ਸੀ। ਇੱਥੋਂ ਤੱਕ ਕਿ ਚਾਲੂ ਖੰਡ ਮਿੱਲਾਂ ਦੀ ਗਿਣਤੀ ਪਹਿਲਾਂ 451 ਦੇ ਮੁਕਾਬਲੇ 433 ਹੈ। NFCSFL ਨੇ 2023-24 ਸੀਜ਼ਨ ਲਈ ਕੁੱਲ ਖੰਡ ਉਤਪਾਦਨ 29.15 ਮਿਲੀਅਨ ਟਨ ਰਹਿਣ ਦਾ ਅਨੁਮਾਨ ਲਗਾਇਆ ਹੈ, ਜੋ ਕਿ ਪਿਛਲੇ ਸੀਜ਼ਨ ਦੇ 33 ਮਿਲੀਅਨ ਟਨ ਤੋਂ ਘੱਟ ਹੈ।

ਇਹ ਵੀ ਪੜ੍ਹੋ - ਦਸੰਬਰ ਮਹੀਨੇ ਪੈਨਸ਼ਨ ਅਤੇ LPG ਦੀਆਂ ਕੀਮਤਾਂ ਸਣੇ ਹੋਏ ਕਈ ਬਦਲਾਅ, ਹੁਣ ਲਾਗੂ ਹੋਣਗੇ ਇਹ ਨਿਯਮ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


 


rajwinder kaur

Content Editor

Related News