OBC ਆਪਣੇ ਕਰਮਚਾਰੀਆਂ ਲਈ ਜਾਰੀ ਕਰੇਗਾ 5 ਕਰੋੜ ਦੇ ਸ਼ੇਅਰ
Saturday, Dec 22, 2018 - 02:44 PM (IST)

ਨਵੀਂ ਦਿੱਲੀ — ਜਨਤਕ ਖੇਤਰ ਦੇ ਓਰੀਐਂਟਲ ਬੈਂਕ ਆਫ ਕਾਮਰਸ ਕਰਮਚਾਰੀ ਸ਼ੇਅਰ ਖਰੀਦ ਯੋਜਨਾ(ਈ.ਐੱਸ.ਪੀ.ਐੱਸ.) ਦੇ ਤਹਿਤ ਆਪਣੇ ਕਰਮਚਾਰੀਆਂ ਨੂੰ ਪੰਜ ਕਰੋੜ ਤੱਕ ਦੇ ਨਵੇਂ ਇਕੁਇਟੀ ਸ਼ੇਅਰ ਜਾਰੀ ਕਰੇਗਾ। ਬੈਂਕ ਵਲੋਂ ਰੈਗੂਲੇਟਰੀ ਨੂੰ ਦਿੱਤੀ ਗਈ ਜਾਣਕਾਰੀ 'ਚ ਕਿਹਾ ਗਿਆ ਹੈ ਕਿ ਸ਼ੁੱਕਰਵਾਰ ਨੂੰ ਆਯੋਜਿਤ ਬੈਂਕ ਦੇ ਸ਼ੇਅਰਧਾਰਕਾਂ ਦੀ ਆਮ ਬੈਠਕ 'ਚ ਬੈਂਕ ਨੂੰ ਇਸ ਦੀ ਮਨਜ਼ੂਰੀ ਮਿਲ ਗਈ।
ਓਰੀਐਂਟਲ ਬੈਂਕ ਆਫ ਕਾਮਰਸ ਨੇ ਕਿਹਾ ਕਿ ਬੋਰਡ/ ਕਮੇਟੀ ਕਰਮਚਾਰੀਆਂ ਨੂੰ ਵੰਡੇ ਜਾਣ ਵਾਲੇ ਇਕੁਇਟੀ ਸ਼ੇਅਰ ਦਾ ਮੁੱਲ ਤੈਅ ਕਰੇਗੀ। ਇਲਾਹਾਬਾਦ ਬੈਂਕ, ਯੂਨੀਅਨ ਬੈਂਕ, ਯੁਨਾਈਟਿਡ ਬੈਂਕ ਆਫ ਇੰਡੀਆ ਅਤੇ ਕੇਨਰਾ ਬੈਂਕ ਵਰਗੇ ਸਰਕਾਰੀ ਮਾਲਕੀ ਵਾਲੇ ਬੈਂਕਾਂ ਨੇ ਧਨ ਇਕੱਠਾ ਕਰਨ ਲਈ ਇਸ ਨਵੀਂ ਯੋਜਨਾ ਦੇ ਤਹਿਤ ਆਪਣੇ ਕਰਮਚਾਰੀਆਂ ਲਈ ਨਵੇਂ ਇਕੁਇਟੀ ਸ਼ੇਅਰ ਜਾਰੀ ਕੀਤੇ ਹਨ।