ਦੇਸ਼ 'ਚ ਮੋਬਾਇਲ ਫੋਨ ਗਾਹਕਾਂ ਦੀ ਗਿਣਤੀ ਵਧ ਕੇ 117 ਕਰੋੜ ਦੇ ਪਾਰ, Jio ਨੇ ਮਾਰੀ ਬਾਜੀ
Friday, Feb 17, 2023 - 12:46 PM (IST)
ਨਵੀਂ ਦਿੱਲੀ- ਦੇਸ਼ 'ਚ ਮੋਬਾਇਲ ਫੋਨ ਗਾਹਕਾਂ ਦੀ ਗਿਣਤੀ ਦਸੰਬਰ, 2022 'ਚ ਵਧ ਕੇ 117.03 ਕਰੋੜ ਹੋ ਗਈ। ਇਸ 'ਚ ਫਿਕਸਡ ਲਾਈਨ ਕਨੈਕਸ਼ਨ ਦੀ ਗਿਣਤੀ 'ਚ ਵਾਧੇ ਦਾ ਮੁੱਖ ਯੋਗਦਾਨ ਰਿਹਾ। ਦੂਰਸੰਚਾਰ ਰੈਗੂਲੇਟਰੀ ਟਰਾਈ ਵਲੋਂ ਵੀਰਵਾਰ ਨੂੰ ਜਾਰੀ ਅੰਕੜਿਆਂ ਦੇ ਮੁਤਾਬਕ ਦੇਸ਼ ਭਰ 'ਚ ਫੋਨ ਗਾਹਕਾਂ ਦੀ ਗਿਣਤੀ ਨਵੰਬਰ ਦੇ 117.01 ਕਰੋੜ ਤੋਂ ਵਧ ਦਸੰਬਰ 'ਚ 117.03 ਕਰੋੜ ਹੋ ਗਈ। ਇਸ ਤਰ੍ਹਾਂ ਮਾਸਿਕ ਆਧਾਰ 'ਤੇ ਇਸ 'ਚ 0.02 ਫ਼ੀਸਦੀ ਦੀ ਵਾਧਾ ਦਰਜ ਕੀਤਾ ਗਿਆ।
ਇਹ ਵੀ ਪੜ੍ਹੋ-ਸਸਤੀ ਹੋਈ ਕਣਕ, ਕਰੀਬ 5 ਰੁਪਏ ਪ੍ਰਤੀ ਕਿਲੋ ਘਟੇ ਰੇਟ
ਫਿਕਸਡ ਫੋਨ ਲੈਣ ਵਾਲਿਆਂ ਦੀ ਗਿਣਤੀ ਫਿਰ ਵਧੀ
ਭਾਰਤੀ ਦੂਰਸੰਚਾਰ ਰੈਗੂਲੇਟਰ ਅਥਾਰਿਟੀ (ਟਰਾਈ) ਨੇ ਆਪਣੀ ਮਾਸਿਕ ਗਾਹਕ ਰਿਪੋਰਟ 'ਚ ਕਿਹਾ ਕਿ ਦਸੰਬਰ 'ਚ ਵਾਇਰਲਾਈਨ ਗਾਹਕਾਂ ਦੀ ਗਿਣਤੀ ਵਧ ਕੇ 2.74 ਕਰੋੜ ਹੋ ਗਈ ਜਦਕਿ ਨਵੰਬਰ 'ਚ ਇਹ 2.71 ਕਰੋੜ ਸੀ। ਫਿਕਸਡ ਫੋਨ ਗਾਹਕਾਂ ਦੀ ਗਿਣਤੀ ਵਧਣ ਦੇ ਪਿੱਛੇ ਰਿਲਾਇੰਸ ਜਿਓ ਦੇ 2.92 ਲੱਖ ਨਵੇਂ ਗਾਹਕਾਂ ਦੀ ਗਿਣਤੀ ਦੀ ਮੁੱਖ ਭੂਮਿਕਾ ਰਹੀ। ਇਸ ਦੌਰਾਨ ਭਾਰਤੀ ਏਅਰਟੈੱਲ ਨੇ 1.46 ਲੱਖ ਨਵੇਂ ਗਾਹਕ ਜੋੜੇ ਜਦਕਿ ਬੀ.ਐੱਸ.ਐੱਨ.ਐੱਲ ਨੇ 13,189 ਅਤੇ ਕਵਾਡ੍ਰੇਂਟ ਨੇ 6,355 ਨਵੇਂ ਗਾਹਕ ਬਣਾਏ। ਦੂਜੇ ਪਾਸੇ ਐੱਮ.ਟੀ.ਐੱਨ.ਐੱਲ. ਨੇ ਇਸ ਮਹੀਨੇ 'ਚ 1.10 ਲੱਖ ਗਾਹਕ ਗਵਾ ਦਿੱਤੇ ਜਦਕਿ ਵੋਡਾਫੋਨ ਇੰਡੀਆ ਨੇ 15,920 ਲੈਂਡਲਾਈਨ ਗਾਹਕ ਖੋਹ ਦਿੱਤੇ।
ਇਹ ਵੀ ਪੜ੍ਹੋ-Air India ਏਅਰਬੱਸ ਅਤੇ ਬੋਇੰਗ ਤੋਂ ਖਰੀਦੇਗਾ 840 ਜਹਾਜ਼
ਵੋਡਾਫੋਨ-ਆਈਡੀਆ ਦੇ ਗਾਹਕ ਘਟੇ
ਮੋਬਾਇਲ ਫੋਨ ਧਾਰਕਾਂ ਦਾ ਗਿਣਤੀ ਦਸੰਬਰ 'ਚ ਮਾਮੂਲੀ ਗਿਰਾਵਟ ਦੇ ਨਾਲ 114.29 ਕਰੋੜ 'ਤੇ ਆ ਗਈ। ਨਵੰਬਰ 'ਚ ਇਹ ਗਿਣਤੀ 114.30 ਕਰੋੜ ਸੀ। ਇਸ ਗਿਰਾਵਟ ਦੇ ਪਿੱਛੇ ਵੋਡਾਫੋਨ-ਆਈਡੀਆ ਦੇ 24.7 ਲੱਖ ਗਾਹਕਾਂ ਦਾ ਘੱਟ ਹੋਣਾ ਇਕ ਵੱਡਾ ਕਾਰਨ ਰਿਹਾ। ਦਸੰਬਰ 'ਚ ਰਿਲਾਇੰਸ ਜਿਓ ਨੇ 17 ਲੱਖ ਨਵੇਂ ਮੋਬਾਇਲ ਫੋਨ ਕਨੈਕਸ਼ਨ ਦਿੱਤੇ ਜਦਕਿ ਭਾਰਤੀ ਏਅਰਟੈੱਲ ਨੇ 15.2 ਲੱਖ ਨਵੇਂ ਗਾਹਕ ਜੋੜੇ। ਉਧਰ ਬੀ.ਐੱਸ.ਐੱਨ.ਐੱਲ ਨੇ 8.76 ਲੱਖ ਗਾਹਕ ਗਵਾ ਦਿੱਤੇ ਬ੍ਰਾਂਡਬੈਂਡ ਕਨੈਕਸ਼ਨ ਧਾਰਕਾਂ ਦੀ ਗਿਣਤੀ ਨਵੰਬਰ ਦੇ 82.53 ਕਰੋੜ ਤੋਂ ਵਧ ਕੇ ਦਸੰਬਰ 'ਚ 83.22 ਕਰੋੜ ਹੋ ਗਈ।
ਇਹ ਵੀ ਪੜ੍ਹੋ-ਜਨਵਰੀ 'ਚ ਨਿਰਯਾਤ 6.58 ਫ਼ੀਸਦੀ ਡਿੱਗ ਕੇ 32.91 ਅਰਬ ਡਾਲਰ ਰਿਹਾ
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।