ਘਰੇਲੂ ਹਵਾਈ ਮੁਸਾਫ਼ਰਾਂ ਦੀ ਗਿਣਤੀ 30 ਅਪ੍ਰੈਲ ਨੂੰ 4.56 ਲੱਖ ਦੇ ਨਵੇਂ ਰਿਕਾਰਡ ’ਤੇ

05/02/2023 2:51:49 PM

ਨਵੀਂ ਦਿੱਲੀ (ਭਾਸ਼ਾ) - ਘਰੇਲੂ ਹਵਾਈ ਮੁਸਾਫ਼ਰਾਂ ਦੀ ਗਿਣਤੀ ਐਤਵਾਰ ਨੂੰ ਕਿਸੇ ਇਕ ਦਿਨ ’ਚ 4,56,082 ਦੇ ਸਭ ਤੋਂ ਉੱਚ ਪੱਧਰ ’ਤੇ ਪਹੁੰਚ ਗਈ ਹੈ। ਇਸ ਸਬੰਧ ਵਿੱਚ ਸ਼ਹਿਰੀ ਹਵਾਬਾਜ਼ੀ ਮੰਤਰੀ ਜੋਤਿਰਾਦਿੱਤਯ ਸਿੰਧੀਆ ਨੇ ਕਿਹਾ ਕਿ ਮੁਸਾਫ਼ਰਾਂ ਦੀ ਗਿਣਤੀ ’ਚ ਵਾਧਾ ਦੇਸ਼ ਦੀ ਵਧਦੀ ਖੁਸ਼ਹਾਲੀ ਦਾ ਪ੍ਰਤੀਕ ਹੈ। ਦੇਸ਼ ਦੀ ਘਰੇਲੂ ਹਵਾਈ ਆਵਾਜਾਈ ਕੋਰੋਨਾ ਵਾਇਰਸ ਮਹਾਮਾਰੀ ਦੇ ਪ੍ਰਭਾਵ ਤੋਂ ਉਭਰਣ ਤੋਂ ਬਾਅਦ ਪਿਛਲੇ ਕਈ ਮਹੀਨਿਆਂ ਤੋਂ ਸੁਧਾਰ ਦੇ ਰਾਹ ’ਤੇ ਹੈ।

ਇਹ ਵੀ ਪੜ੍ਹੋ - ਮਾਰੂਤੀ ਸੁਜ਼ੂਕੀ ਦੀ ਵਿਕਰੀ 'ਚ ਹੋਇਆ 7 ਫ਼ੀਸਦੀ ਵਾਧਾ, ਟਾਟਾ ਮੋਟਰਜ਼ ’ਚ ਰਹੀ ਗਿਰਾਵਟ

ਸ਼ਹਿਰੀ ਹਵਾਬਾਜ਼ੀ ਮੰਤਰਾਲਾ ਨੇ ਕਿਹਾ ਕਿ ਭਾਰਤੀ ਘਰੇਲੂ ਹਵਾਈ ਮੁਸਾਫ਼ਰਾਂ ਦੀ ਗਿਣਤੀ ਨਵੀਂ ਉਚਾਈ ’ਤੇ ਅਤੇ ਕੋਵਿਡ ਤੋਂ ਪਹਿਲਾਂ ਦੇ ਔਸਤ ਨਾਲੋਂ ਕਿਤੇ ਵੱਧ ਹੈ। ਮੰਤਰਾਲਾ ਮੁਤਾਬਕ ਐਤਵਾਰ ਯਾਨੀ 30 ਅਪ੍ਰੈਲ ਨੂੰ 2,978 ਉਡਾਣਾਂ ਰਾਹੀਂ 4,56,082 ਲੋਕਾਂ ਨੇ ਯਾਤਰਾ ਕੀਤੀ। ਇਸ ’ਚ ਕਿਹਾ ਗਿਆ ਕਿ ਭਾਰਤ ਦੀ ਘਰੇਲੂ ਹਵਾਈ ਆਵਾਜਾਈ ਸਭ ਤੋਂ ਉੱਚ ਪੱਧਰ ’ਤੇ ਪਹੁੰਚ ਗਈ ਹੈ। ਕੋਵਿਡ ਤੋਂ ਪਹਿਲਾਂ ਔਸਤ ਰੋਜ਼ਾਨਾ ਘਰੇਲੂ ਮੁਸਾਫ਼ਰਾਂ ਦੀ ਗਿਣਤੀ 3,98,579 ਸੀ।


rajwinder kaur

Content Editor

Related News