ਅਪ੍ਰੈਲ ''ਚ ਕ੍ਰੈਡਿਟ ਕਾਰਡਾਂ ਦੀ ਗਿਣਤੀ 865 ਲੱਖ ਦੇ ਰਿਕਾਰਡ ਪੱਧਰ ''ਤੇ

Friday, Jun 16, 2023 - 03:38 PM (IST)

ਅਪ੍ਰੈਲ ''ਚ ਕ੍ਰੈਡਿਟ ਕਾਰਡਾਂ ਦੀ ਗਿਣਤੀ 865 ਲੱਖ ਦੇ ਰਿਕਾਰਡ ਪੱਧਰ ''ਤੇ

ਨਵੀਂ ਦਿੱਲੀ- ਅਪ੍ਰੈਲ 'ਚ ਕ੍ਰੈਡਿਟ ਕਾਰਡਾਂ ਦੀ ਗਿਣਤੀ 865 ਲੱਖ ਕਾਰਡਾਂ ਦੇ ਰਿਕਾਰਡ ਪੱਧਰ 'ਤੇ ਪਹੁੰਚ ਗਈ ਹੈ। ਬੈਂਕਾਂ ਨੇ ਛੋਟੇ ਅਤੇ ਦਰਮਿਆਨੇ ਕਸਬਿਆਂ 'ਚ ਵੱਡੇ ਪੱਧਰ 'ਤੇ ਕਾਰਡ ਜਾਰੀ ਕੀਤੇ ਹਨ ਅਤੇ ਹੁਣ ਇਹ ਵੱਡੇ ਸ਼ਹਿਰਾਂ ਤੱਕ ਸੀਮਤ ਨਹੀਂ ਰਹਿ ਗਏ ਹਨ। ਆਈ.ਸੀ.ਆਈ.ਸੀ.ਆਈ ਸਕਿਓਰਿਟੀਜ਼ ਨੇ ਇੱਕ ਨੋਟ 'ਚ ਕਿਹਾ, 'ਅਪ੍ਰੈਲ 2023 'ਚ 12 ਲੱਖ ਕ੍ਰੈਡਿਟ ਕਾਰਡਾਂ 'ਚ ਵਾਧਾ ਹੋਇਆ ਹੈ, ਜਿਸ ਨਾਲ ਕਾਰਡਾਂ ਦੀ ਕੁੱਲ ਸੰਖਿਆ 865 ਲੱਖ ਦੇ ਸਭ ਤੋਂ ਉੱਚੇ ਪੱਧਰ ਤੱਕ ਪਹੁੰਚ ਗਈ ਹੈ।' ਬਾਜ਼ਾਰ ਹਿੱਸੇਦਾਰੀ ਦੇ ਹਿਸਾਬ ਨਾਲ ਸਭ ਤੋਂ ਜ਼ਿਆਦਾ ਫ਼ਾਇਦਾ ਐਕਸਿਸ ਬੈਂਕ ਨੂੰ ਹੋਇਆ ਹੈ, ਜਿਸ ਨੂੰ ਸਿਟੀ ਦੇ ਐਕਵਾਇਰ ਤੋਂ ਫ਼ਾਇਦਾ ਹੋਇਆ ਹੈ। ਨੋਟ 'ਚ ਕਿਹਾ ਗਿਆ ਹੈ, ਸਿਟੀ ਬੈਂਕ ਦੇ ਗਾਹਕ ਕਾਰੋਬਾਰ ਦੀ ਪ੍ਰਾਪਤੀ ਦੇ ਕਾਰਨ "ਐਕਸਿਸ ਬੈਂਕ ਦੀ ਬਾਜ਼ਾਰ ਹਿੱਸੇਦਾਰੀ ਫਰਵਰੀ 23 'ਚ 11.7 ਫ਼ੀਸਦੀ ਤੋਂ ਵਧ ਕੇ ਅਪ੍ਰੈਲ 23 'ਚ 14.2 ਫ਼ੀਸਦੀ ਹੋ ਗਈ ਹੈ

ਇਹ ਵੀ ਪੜ੍ਹੋ:  ਮੂਡੀਜ਼ ਦਾ ਅਨੁਮਾਨ, ਭਾਰਤ ਦੇ ਕਰਜ਼ ਦੇ ਬੋਝ 'ਚ ਆਵੇਗੀ ਕਮੀ
ਪ੍ਰਚਲਨ 'ਚ ਕਾਰਡ (ਸੀ.ਆਈ.ਐੱਫ) ਦੇ ਰੂਪ 'ਚ ਐੱਸ.ਬੀ.ਆਈ. ਕਾਰਡ ਦੀ ਮਾਰਕੀਟ ਹਿੱਸੇਦਾਰੀ ਫਰਵਰੀ 23 ਦੇ 19.8 ਫ਼ੀਸਦੀ ਦੇ ਹਾਲੀਆ ਉੱਚੇ ਪੱਧਰ ਤੋਂ ਘਟ ਕੇ ਅਪ੍ਰੈਲ 23 ਤੱਕ 19.5 ਫ਼ੀਸਦੀ ਹੋ ਗਈ ਹੈ। ਜਦੋਂ ਕਿ ਐੱਚ.ਡੀ.ਐੱਫ.ਸੀ ਬੈਂਕ ਦਾ ਸੀ.ਆਈ.ਐੱਫ. ਹਿੱਸੇਦਾਰੀ ਮਾਰਚ 23 ਤੱਕ 20.6 ਫ਼ੀਸਦੀ ਤੋਂ 23 ਅਪ੍ਰੈਲ ਤੱਕ ਮਾਮੂਲੀ ਤੌਰ 'ਤੇ ਵਧ ਕੇ 20.7 ਫ਼ੀਸਦੀ ਹੋ ਗਈ ਹੈ।
ਜਾਰੀ ਕੀਤੇ ਜਾ ਰਹੇ ਕ੍ਰੈਡਿਟ ਕਾਰਡਾਂ ਦੀ ਗਿਣਤੀ ਵਧਦੀ ਜਾ ਰਹੀ ਹੈ ਕਿਉਂਕਿ ਜਾਰੀਕਰਤਾ ਨਵੇਂ ਭੂਗੋਲ 'ਚ ਚਲੇ ਜਾਂਦੇ ਹਨ। ਉਪਨਗਰੀ ਖੇਤਰਾਂ 'ਚ ਇਸ ਦੀ ਸਵੀਕਾਰਤਾ ਵਧ ਰਹੀ ਹੈ। ਨਤੀਜੇ ਵਜੋਂ ਕ੍ਰੈਡਿਟ ਕਾਰਡ ਦੀ ਵਰਤੋਂ ਅਤੇ ਖਰਚ ਡੈਬਿਟ ਕਾਰਡਾਂ ਨਾਲੋਂ ਵੱਧ ਹੋ ਗਿਆ ਹੈ।
ਕ੍ਰੈਡਿਟ ਕਾਰਡ ਦੇ ਖਰਚੇ ਵਧਣ ਦਾ ਇੱਕ ਵੱਡਾ ਕਾਰਨ ਇਹ ਹੈ ਕਿ ਗਾਹਕ ਆਨਲਾਈਨ ਅਤੇ ਆਫਲਾਈਨ ਖਰੀਦਦਾਰੀ ਲਈ ਡੈਬਿਟ ਕਾਰਡਾਂ ਦੀ ਬਜਾਏ ਇਸ ਦੀ ਜ਼ਿਆਦਾ ਵਰਤੋਂ ਕਰ ਰਹੇ ਹਨ। ਕ੍ਰੈਡਿਟ ਕਾਰਡ ਜਾਰੀਕਰਤਾ ਤੇਜ਼ੀ ਨਾਲ ਆਪਣੀ ਗਿਣਤੀ ਵਧਾ ਰਹੇ ਹਨ ਅਤੇ ਗਾਹਕਾਂ ਨੂੰ ਆਕਰਸ਼ਕ ਇਨਾਮਾਂ ਦੀ ਪੇਸ਼ਕਸ਼ ਕਰ ਰਹੇ ਹਨ।

ਇਹ ਵੀ ਪੜ੍ਹੋ: ਘਰ ਖਰੀਦਣਾ ਹੋਇਆ ਮਹਿੰਗਾ: ਦਿੱਲੀ- NCR 'ਚ 16 ਫ਼ੀਸਦੀ ਵਧੀਆਂ ਘਰਾਂ ਦੀਆਂ ਕੀਮਤਾਂ : ਰਿਪੋਰਟ
ਭਾਰਤੀ ਰਿਜ਼ਰਵ ਬੈਂਕ ਦੇ ਅੰਕੜਿਆਂ ਅਨੁਸਾਰ ਹਾਲ ਹੀ ਦੇ ਮਹੀਨਿਆਂ 'ਚ ਕ੍ਰੈਡਿਟ ਕਾਰਡ ਅਤੇ ਡੈਬਿਟ ਕਾਰਡਾਂ 'ਤੇ ਲੈਣ-ਦੇਣ ਦੀ ਸੰਖਿਆ ਵਿਚਕਾਰ ਅੰਤਰ ਤੇਜ਼ੀ ਨਾਲ ਵਧਿਆ ਹੈ। ਜਨਵਰੀ 'ਚ ਕ੍ਰੈਡਿਟ ਕਾਰਡਾਂ ਰਾਹੀਂ 2,590 ਲੱਖ ਅਤੇ ਡੈਬਿਟ ਕਾਰਡਾਂ ਰਾਹੀਂ 2,500 ਲੱਖ ਲੈਣ-ਦੇਣ ਹੋਏ। ਮਾਰਚ ਅਤੇ ਅਪ੍ਰੈਲ 'ਚ ਕ੍ਰੈਡਿਟ ਕਾਰਡ ਦੇ ਲੈਣ-ਦੇਣ ਲੜੀਵਾਰ 2,630 ਲੱਖ ਅਤੇ 2,560 ਲੱਖ ਸਨ। ਇਸ ਸਮੇਂ ਦੌਰਾਨ ਡੈਬਿਟ ਕਾਰਡ ਦੇ ਲੈਣ-ਦੇਣ ਲੜੀਵਾਰ 2,380 ਲੱਖ ਅਤੇ 2,290 ਲੱਖ ਸਨ। ਕ੍ਰੈਡਿਟ ਕਾਰਡਾਂ ਤੋਂ ਮਹੀਨਾਵਾਰ ਖਰਚ ਡੈਬਿਟ ਕਾਰਡਾਂ ਦੇ ਮੁਕਾਬਲੇ ਦੁੱਗਣੇ ਤੋਂ ਵੀ ਵੱਧ ਹਨ। ਅਪ੍ਰੈਲ 'ਚ ਕ੍ਰੈਡਿਟ ਕਾਰਡ 'ਤੇ ਕੁੱਲ ਖਰਚ 1.32 ਲੱਖ ਕਰੋੜ ਰੁਪਏ ਰਿਹਾ ਹੈ, ਜਦੋਂ ਕਿ ਡੈਬਿਟ ਕਾਰਡ 'ਤੇ ਖਰਚ 54,000 ਕਰੋੜ ਰੁਪਏ ਰਿਹਾ।

ਇਹ ਵੀ ਪੜ੍ਹੋ: ਕੇਂਦਰੀ ਮੰਤਰੀ ਆਰ.ਕੇ. ਰੰਜਨ ਦੇ ਘਰ ਹਿੰਸਕ ਭੀੜ ਨੇ ਲਗਾਈ ਅੱਗ, ਪੈਟਰੋਲ ਬੰਬ ਨਾਲ ਕੀਤਾ ਹਮਲਾ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

 


author

Aarti dhillon

Content Editor

Related News