NTPC ਸਮੁੰਦਰੀ ਪਾਣੀ ਤੋਂ ਤਿਆਰ ਪੀਣ ਵਾਲੇ ਪਾਣੀ ਨੂੰ ਵੇਚੇਗੀ
Thursday, Apr 29, 2021 - 10:19 AM (IST)
ਨਵੀਂ ਦਿੱਲੀ (ਇੰਟ.) – ਜਨਤਕ ਖੇਤਰ ਦੀ ਐੱਨ. ਟੀ. ਪੀ. ਸੀ. ਤਾਮਿਲਨਾਡੂ ’ਚ ਆਪਣੀ ਸਾਂਝੀ ਉੱਦਮ ਯੋਜਨਾ ਐੱਨ. ਟੀ. ਈ. ਸੀ. ਐੱਲ. ਵੱਲੁਰ ’ਚ ਸਮੁੰਦਰ ਦੇ ਪਾਣੀ ਤੋਂ ਨਮਕ ਦੀ ਮਾਤਾਰ ਹਟਾ ਕੇ ਪੀਣ ਯੋਗ ਬਣਾਏ ਗਏ ਪਾਣੀ ‘ਡੀਸੈਲੀਨੇਟੇਡ ਵਾਟਰ’ ਨੂੰ ਵੇਚਣ ਲਈ ਰੁਚੀ ਪੱਤਰ (ਈ. ਓ. ਆਈ.) ਮੰਗੇ ਹਨ। ਐੱਨ. ਟੀ. ਈ. ਸੀ. ਐੱਲ., ਐੱਨ. ਟੀ. ਪੀ. ਸੀ. ਅਤੇ ਤਾਮਿਲਨਾਡੂ ਉਤਪਾਦਨ ਅਤੇ ਡਿਸਟ੍ਰੀਬਿਊਸ਼ਨ ਕੰਪਨੀ ਲਿਮ. (ਟੈਨਜੈੱਡਕੋ) ਦਾ ਸਾਂਝਾ ਉੱਦਮ ਹੈ। ਇਸ ’ਚ ਦੋਹਾਂ ਦੀ ਹਿੱਸੇਦਾਰੀ 50 : 50 ਫੀਸਦੀ ਹੈ।
ਵੱਲੁਰ ਤਾਪੀ ਬਿਜਲੀ ਘਰ ਦੀ ਸਮਰੱਥਾ 1500 ਮੈਗਾਵਾਟ (500-500 ਮੈਗਾਵਾਟ ਦੀਆਂ ਤਿੰਨ ਇਕਾਈਆਂ) ਹੈ। ਇਹ ਐੱਨ. ਟੀ. ਈ. ਸੀ. ਐੱਲ. ਦਾ ਇਕਲੌਤਾ ਬਿਜਲੀ ਪਲਾਂਟ ਹੈ ਜੋ ਤਾਮਿਲਨਾਡੂ ਦੇ ਵੱਲੁਰ ’ਚ ਸਥਿਤ ਹੈ। ਰੁਚੀ ਪੱਤਰ ਦਸਤਾਵੇਜ਼ ਮੁਤਾਬਕ ਐੱਨ. ਟੀ. ਪੀ.ਸੀ. ਕੰਪਨੀਆਂ/ਉਨ੍ਹਾਂ ਦੇ ਸਮੂਹ/ਪ੍ਰਤੀਨਿਧੀ ਇਕਾਈਆਂ ਤੋਂ ਐੱਨ. ਟੀ. ਈ. ਸੀ. ਐੱਲ. ਵੱਲੁਰ ਪਲਾਂਟ ’ਚ ਉਤਪਾਦਿਤ ‘ਡੀਸੈਲੀਨੇਟੇਡ ਮਿਨਰਲ ਵਾਟਰ’ ਦੀ ਵਿਕਰੀ ਲਈ ਰੁਚੀ ਪੱਤਰ ਮੰਗ ਰਹੀ ਹੈ। ਦਸਤਾਵੇਜ਼ ਮੁਤਾਬਕ ਰੁਚੀ ਪੱਤਰ ਜਮ੍ਹਾ ਕਰਨ ਦੀ ਆਖਰੀ ਮਿਤੀ 15 ਮਈ 2021 ਹੈ।