ਹਰਿਤ ਬਾਂਡ ਨਾਲ 10 ਹਜ਼ਾਰ ਕਰੋੜ ਰੁਪਏ ਜੁਟਾ ਸਕਦੀ ਹੈ NTPC

Sunday, Nov 24, 2019 - 11:11 AM (IST)

ਹਰਿਤ ਬਾਂਡ ਨਾਲ 10 ਹਜ਼ਾਰ ਕਰੋੜ ਰੁਪਏ ਜੁਟਾ ਸਕਦੀ ਹੈ NTPC

ਨਵੀਂ ਦਿੱਲੀ—ਸਰਕਾਰੀ ਕੰਪਨੀ ਐੱਨ.ਟੀ.ਪੀ.ਸੀ. ਹਰਿਤ ਬਾਂਡ ਦੇ ਰਾਹੀਂ ਕਰੀਬ 10 ਹਜ਼ਾਰ ਕਰੋੜ ਰੁਪਏ ਜੁਟਾ ਸਕਦੀ ਹੈ। ਇਸ ਪੂੰਜੀ ਦੀ ਵਰਤੋਂ ਟੀ.ਐੱਚ.ਡੀ.ਸੀ.ਆਈ.ਐੱਲ. ਅਤੇ ਨਾਰਥ ਈਸਟਰਨ ਇਲੈਕਟ੍ਰਿਕ ਪਾਵਰ ਕਾਰਪੋਰੇਸ਼ਨ ਲਿਮਟਿਡ (ਨੀਪਕੋ) 'ਚ ਸਰਕਾਰੀ ਹਿੱਸੇਦਾਰੀ ਦੀ ਪ੍ਰਾਪਤੀ ਕਰਨ 'ਚ ਕੀਤੀ ਜਾ ਸਕਦੀ ਹੈ। ਇਕ ਸੂਤਰ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਹਰਿਤ ਬਾਂਡ ਨਾਲ ਜੁਟਾਈ ਗਈ ਪੂੰਜੀ ਦੀ ਵਰਤੋਂ ਸਵੱਛ ਅਤੇ ਹਰਿਤ ਅਤੇ ਵਾਤਾਵਰਣ ਦੇ ਅਨੁਕੂਲ ਊਰਜਾ ਦੇ ਵਿੱਤੀ ਪੋਸ਼ਣ 'ਚ ਕੀਤੀ ਜਾਂਦੀ ਹੈ। ਕਿਉਂਕਿ ਟੀ.ਐੱਚ.ਡੀ.ਸੀ.ਆਈ.ਐੱਲ. ਅਤੇ ਨੀਪਕੋ ਜਲ ਬਿਜਲੀ ਊਰਜਾ ਦਾ ਉਤਪਾਦਨ ਕਰਦੀ ਹੈ, ਇਸ 'ਚ ਕਿਸੇ ਵੀ ਤਰ੍ਹਾਂ ਦਾ ਨਿਵੇਸ਼ ਇਸ ਸ਼੍ਰੇਣੀ 'ਚ ਗਿਣਿਆ ਜਾਵੇਗਾ।
ਸੂਤਰ ਨੇ ਕਿਹਾ ਕਿ ਕੰਪਨੀ ਟੀ.ਐੱਚ.ਡੀ.ਸੀ.ਆਈ.ਐੱਲ. ਅਤੇ ਨੀਪਕੋ 'ਚ ਸਰਕਾਰ ਦੀ ਹਿੱਸੇਦਾਰੀ ਖਰੀਦਣ ਲਈ ਹਰਿਤ ਬਾਂਡ ਰਾਹੀਂ 10 ਹਜ਼ਾਰ ਕਰੋੜ ਰੁਪਏ ਜੁਟਾ ਸਕਦੀ ਹੈ। ਇਹ ਪ੍ਰਾਪਤੀ ਚਾਲੂ ਵਿੱਤੀ ਸਾਲ ਦੇ ਖਤਮ ਹੋਣ ਤੋਂ ਪਹਿਲਾਂ ਹੀ ਕੀਤੇ ਜਾਣ ਦਾ ਅਨੁਮਾਨ ਹੈ ਕਿਉਂਕਿ ਸਰਕਾਰ ਚਾਲੂ ਵਿੱਤੀ ਸਾਲ 'ਚ 1.05 ਲੱਖ ਕਰੋੜ ਰੁਪਏ ਦੇ ਵਿਨਿਵੇਸ਼ ਦਾ ਟੀਚਾ ਹਾਸਲ ਕਰਨਾ ਚਾਹੁੰਦੀ ਹੈ। ਉਸ ਨੇ ਕਿਹਾ ਕਿ ਕੰਪਨੀ ਨੇ ਅਜੇ ਟੀ.ਐੱਚ.ਡੀ.ਸੀ.ਆਈ.ਐੱਲ. ਅਤੇ ਨੀਪਕੋ 'ਚ ਸਰਕਾਰੀ ਹਿੱਸੇਦਾਰੀ ਦੇ ਮੁੱਲਾਂਕਣ ਲਈ ਆਕਲਨਕਰਤਾ ਨਿਯੁਕਤ ਕਰਨ ਦੀ ਪ੍ਰਤੀਕਿਰਿਆ ਅਜੇ ਨਹੀਂ ਸ਼ੁਰੂ ਕੀਤੀ ਹੈ। ਵਰਣਨਯੋਗ ਹੈ ਕਿ ਮੰਤਰੀ ਮੰਡਲ ਨੇ ਪਿਛਲੇ ਹਫਤੇ ਟੀ.ਐੱਚ.ਡੀ.ਸੀ.ਆਈ.ਐੱਲ. ਅਤੇ ਨੀਪਕੋ 'ਚ ਸਰਕਾਰੀ ਹਿੱਸੇਦਾਰੀ ਐੱਨ.ਟੀ.ਪੀ.ਸੀ. ਨੂੰ ਵੇਚਣ ਦੀ ਮਨਜ਼ੂਰੀ ਦੇ ਦਿੱਤੀ ਸੀ। ਭਾਰਤ ਸਰਕਾਰ ਦੀ ਟੀ.ਐੱਚ.ਡੀ.ਸੀ.ਆਈ.ਐੱਲ. ਅਤੇ ਨੀਪਕੋ 'ਚ ਸਰਕਾਰੀ ਹਿੱਸੇਦਾਰੀ ਐੱਨ.ਟੀ.ਪੀ.ਸੀ. ਨੂੰ ਵੇਚਣ ਦੀ ਮਨਜ਼ੂਰੀ ਦੇ ਦਿੱਤੀ ਸੀ। ਭਾਰਤ ਸਰਕਾਰ ਦੀ ਟੀ.ਐੱਚ.ਡੀ.ਸੀ.ਆਈ.ਐੱਲ. 'ਚ 74.23 ਫੀਸਦੀ ਹਿੱਸੇਦਾਰੀ ਹੈ। ਸਰਕਾਰ ਪ੍ਰਬੰਧ ਕੰਟਰੋਲ ਦੇ ਨਾਲ ਪੂੰਜੀ ਹਿੱਸੇਦਾਰੀ ਐੱਨ.ਟੀ.ਪੀ.ਸੀ. ਨੂੰ ਵੇਚ ਰਹੀ ਹੈ।


author

Aarti dhillon

Content Editor

Related News